ਕਾਮੇਡੀ ਸਟਾਰ ਰਾਜੂ ਸ਼੍ਰੀਵਾਸਤਵ ਨੇ 58 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

ਉਨ੍ਹਾਂ ਨੂੰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਪ੍ਰਸਿੱਧੀ ਹਾਸਿਲ ਹੋਈ ਤੇ ਹਰ ਕੋਈ ਉਨ੍ਹਾਂ ਨੂੰ ਜਾਨਣ ਲਗਾ...

ਅੱਜ ਭਾਰਤ ਦੇ ਮਸ਼ਹੂਰ ਕਾਮੇਡੀ ਸਟਾਰ ਰਾਜੂ ਸ਼੍ਰੀਵਾਸਤਵ ਨੇ 58 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਰਾਜੂ ਸ਼੍ਰੀਵਾਸਤਵ ਪਿੱਛਲੇ ਕਾਫੀ ਸਮੇਂ ਤੋਂ ਖਰਾਬ ਸਿਹਤ ਦੇ ਕਾਰਨ ਹਸਪਤਾਲ 'ਚ ਸਨ। ਰਾਜੂ ਸ਼੍ਰੀਵਾਸਤਵ  ਨੂੰ ਤਕਰੀਬਨ ਇੱਕ ਮਹੀਨਾ ਪਹਿਲਾਂ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪ੍ਰਸ਼ੰਸਕ ਰਾਜੂ ਲਈ ਦੇਸ਼ ਅਤੇ ਦੁਨੀਆ ਤੋਂ ਦੁਆਵਾਂ ਕਰ ਰਹੇ ਸਨ ਪਰ ਰਾਜੂ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।

ਕਾਮੇਡੀਅਨ ਅਤੇ ਐਕਟਰ ਰਾਜੂ ਸ਼੍ਰੀਵਾਸਤਵ ਨੇ ਅੱਜ 10.20 ਮਿੰਟ 'ਤੇ ਦਿੱਲੀ ਦੇ AIIMS 'ਚ ਆਖਰੀ ਸਾਹ ਲਏ। ਦੱਸ ਦੇਈਏ ਕਿ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ ਪਰ ਲਗਾਤਾਰ ਸਿਹਤ 'ਚ ਬਦਲਾਅ ਹੁੰਦੇ ਨਜ਼ਰ ਆ ਰਹੇ ਸਨ।

ਰਾਜੂ ਸ਼੍ਰੀਵਾਸਤਵ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ 1980 ਦੇ ਦਹਾਕੇ ਦੇ ਅਖੀਰ ਤੋਂ ਮਨੋਰੰਜਨ ਇੰਡਸਟਰੀ ਵਿੱਚ ਸਰਗਰਮ ਸੀ, ਪਰ ਉਨ੍ਹਾਂ ਨੂੰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਪ੍ਰਸਿੱਧੀ ਹਾਸਿਲ ਹੋਈ ਤੇ ਹਰ ਕੋਈ ਉਨ੍ਹਾਂ ਨੂੰ ਜਾਨਣ ਲਗਾ। ਉਨ੍ਹਾਂ ਨੇ 'ਮੈਂ ਪਿਆਰ ਕੀਆ', 'ਬਾਜ਼ੀਗਰ', 'ਬੌਬੇ ਟੂ ਗੋਆ' ਅਤੇ 'ਆਮਦਾਨੀ ਅਥਨੀ ਖੜਖਾ ਰੁਪਈਆ' ਫ਼ਿਲਮਾਂ ਵਿੱਚ ਕੰਮ ਕੀਤਾ। ਰਾਜੂ ਸ਼੍ਰੀਵਾਸਤਵ ਨੇ 'ਬਿੱਗ ਬੌਸ' ਸੀਜ਼ਨ 3 'ਚ ਵੀ ਹਿੱਸਾ ਲਿਆ ਸੀ। ਰਾਜੂ ਨੇ ਕਾਮੇਡੀ ਦੀ ਦੁਨੀਆ 'ਚ ਆਪਣਾ ਨਾਂ ਕਮਾਇਆ ਸੀ ਅਤੇ ਘਰ-ਘਰ ਦਾ ਪਿਆਰ ਜਿੱਤਿਆ ਸੀ।

Get the latest update about comedian Raju Srivastav news, check out more about Raju Srivastavnews, Entertainment News In Hindi, Raju Srivastav dies & Raju Srivastav

Like us on Facebook or follow us on Twitter for more updates.