ਸਾਂਸਦ 'ਚ ਵੀ ਗੂੰਜਿਆ ਡਰੱਗ ਮਾਮਲਾ, ਰਵੀ ਕਿਸ਼ਨ ਤੇ ਜਯਾ ਬੱਚਨ ਹੋਏ ਆਹਮੋ-ਸਾਹਮਣੇ

ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਆਏ ਡਰੱਗਸ ਐਂਗਲ ਦਾ ਮੁੱਦਾ ਕੱਲ੍ਹ ਸਾਂਸਦ 'ਚ ਵੀ ਗੂੰਜਿਆ। ਦਰਅਸਲ ਸਾਂਸਦ ਸੈਸ਼ਨ ਤੋਂ ਪਹਿਲੇ ਦਿਨ ਹੀ ਗੋਰਖਪੁਰ ਤੋਂ ਸਾਂਸਦ ਅਤੇ ਐਕਟਰ ਰਵੀ...

ਮੁੰਬਈ— ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਆਏ ਡਰੱਗਸ ਐਂਗਲ ਦਾ ਮੁੱਦਾ ਕੱਲ੍ਹ ਸਾਂਸਦ 'ਚ ਵੀ ਗੂੰਜਿਆ। ਦਰਅਸਲ ਸਾਂਸਦ ਸੈਸ਼ਨ ਤੋਂ ਪਹਿਲੇ ਦਿਨ ਹੀ ਗੋਰਖਪੁਰ ਤੋਂ ਸਾਂਸਦ ਅਤੇ ਐਕਟਰ ਰਵੀ ਕਿਸ਼ਨ ਨੇ ਬਾਲੀਵੁੱਡ 'ਚ ਡਰੱਗ ਦੇ ਵੱਧਦੇ ਇਸਤੇਮਾਲ ਅਤੇ ਤਸਕਰੀ ਦਾ ਮੁੱਦਾ ਚੁੱਕਿਆ ਸੀ। ਇਸ 'ਤੇ ਅਭਿਨੇਤਰੀ ਅਤੇ ਅਮਿਤਾਭ ਬੱਚਨ ਦੀ ਪਤਨੀ ਸਾਂਸਦ ਜਯਾ ਬੱਚਨ ਨੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਨਾਂ ਕਿਸੇ ਦੇ ਨਾਂ ਲਏ ਕਿਹਾ ਕਿ ਜੋ ਲੋਕ ਜਿਸ ਥਾਲੀ 'ਚ ਖਾਂਦੇ ਹਨ, ਉਸੇ 'ਚ ਛੇਦ ਕਰਦੇ ਹਨ।

ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਇਸ ਬੋਲਡ ਹਸੀਨਾ ਦੀਆਂ ਸੈਕਸੀ ਤਸਵੀਰਾਂ

ਦੱਸ ਦੇਈਏ ਕਿ ਜਯਾ ਬੱਚਨ ਰਾਜ ਸਭਾ ਸਾਂਸਦ ਹੈ। ਜਯਾ ਬੱਚਨ ਨੇ ਰਾਜ ਸਭਾ 'ਚ ਕਿਹਾ ਕਿ ਕੱਲ੍ਹ ਸਾਡੇ ਇਕ ਸਾਂਸਦ ਮੈਂਬਰ ਨੇ ਲੋਕ ਸਭਾ 'ਚ ਬਾਲੀਵੁੱਡ ਵਿਰੁੱਧ ਕਿਹਾ, ਇਹ ਸ਼ਰਮਨਾਕ ਹੈ। ਮੈਂ ਕਿਸੇ ਦਾ ਨਾਂ ਨਹੀਂ ਲੈ ਰਹੀ ਹਾਂ। ਉਹ ਖੁਦ ਵੀ ਇੰਡਸਟਰੀ ਤੋਂ ਹੀ ਹਨ। ਜਿਸ ਥਾਲ 'ਚ ਖਾਂਦੇ ਹਨ, ਉਸੇ 'ਚ ਛੇਦ ਕਰਦੇ ਹਨ। ਗਲਤ ਗੱਲ੍ਹ ਹੈ। ਮੈਨੂੰ ਕਹਿਣਾ ਪੈ ਰਿਹਾ ਹੈ ਕਿ ਇੰਡਸਟਰੀ ਨੂੰ ਸਰਕਾਰ ਦੀ ਸੁਰੱਖਿਆ ਅਤੇ ਸਮਰਥਨ ਦੀ ਜ਼ਰੂਰਤ ਹੈ।

ਰੀਆ-ਸੁਸ਼ਾਂਤ ਦਾ ਸਮੋਕਿੰਗ ਵੀਡੀਓ ਇੰਟਰਨੈੱਟ 'ਤੇ ਲੀਕ, ਨਸ਼ੇ 'ਚ ਦਿਸੇ ਸੁਸ਼ਾਂਤ

ਜ਼ਿਕਰਯੋਗ ਹੈ ਕਿ ਰਵੀ ਕਿਸ਼ਨ ਨੇ ਸੋਮਵਾਰ ਨੂੰ ਲੋਕ ਸਭਾ 'ਚ ਕਿਹਾ ਸੀ ਕਿ ਭਾਰਤੀ ਫਿਲਮ ਇੰਡਸਟਰੀ 'ਚ ਡਰੱਗ ਦੀ ਲਤ ਕਾਫੀ ਜ਼ਿਆਦਾ ਹੈ। ਕਈ ਲੋਕਾਂ ਨੂੰ ਫੜ੍ਹ ਲਿਆ ਗਿਆ ਹੈ। ਐੱਨਸੀਬੀ ਬਹੁਤ ਚੰਗਾ ਕੰਮ ਕਰ ਰਹੀ ਹੈ। ਮੈਂ ਕੇਂਦਰ ਸਰਕਾਰ ਤੋਂ ਅਪੀਲ ਕਰਦਾ ਹਾਂ ਉਹ ਇਸ 'ਤੇ ਸਖ਼ਤ ਕਾਰਵਾਈ ਕਰਨ। ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ੍ਹੇ ਅਤੇ ਉਨ੍ਹਾਂ ਨੂੰ ਸਜ਼ਾ ਦੇਣ, ਜਿਸ ਨਾਲ ਗੁਆਂਢੀ ਦੇਸ਼ਾਂ ਦੀ ਸਾਜਿਸ਼ ਦਾ ਅੰਤ ਹੋ ਸਕੇ।

Get the latest update about TRUE SCOOP NEWS, check out more about PARLIMENT, RAVI KISHAN, JAYA BACHCAN & TURE SCOOP PUNJABI

Like us on Facebook or follow us on Twitter for more updates.