ਚੱਕਾ ਜਾਮ ਵਿਚਾਲੇ ਬੋਲੇ ਟਿਕੈਤ-'ਅਸੀਂ ਅਕਤੂਬਰ ਤੱਕ ਡਟੇ ਰਹਾਂਗੇ'

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਬੁਲਿਆ ਗਿਆ ਕਿਸਾਨਾਂ ਦਾ ਚੱਕਾ ਜਾਮ ਸ਼ੁਰੂ ਹੋ ਗਿਆ ਹੈ। ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ...

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਬੁਲਿਆ ਗਿਆ ਕਿਸਾਨਾਂ ਦਾ ਚੱਕਾ ਜਾਮ ਸ਼ੁਰੂ ਹੋ ਗਿਆ ਹੈ। ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ਵਿਚ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ ਇਹ ਚੱਕਾ ਜਾਮ ਬੁਲਾਇਆ ਗਿਆ ਹੈ। ਇਸ ਦਾ ਅਸਰ ਦਿਖਾਉਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੇ ਸੜਕਾਂ ਉੱਤੇ ਜਾਮ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਚੱਕਾ ਜਾਮ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਵਿਚ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਦਿੱਲੀ ਦੇ ਅੰਦਰ ਤੇ ਹੱਦਾਂ ਉੱਤੇ ਹਜ਼ਾਰਾਂ ਦੀ ਗਿਣਤੀ ਵਿਚ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂਕਿ 26 ਜਨਵਰੀ ਜਿਹੇ ਹਾਲਾਤ ਪੈਦਾ ਨਾ ਹੋਣ। 

ਅਸੀਂ ਅਕਤੂਬਰ ਤੱਕ ਇੱਥੇ ਬੈਠਾਂਗੇ: ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਵਿਚ ਕਿਸਾਨਾਂ ਦਾ ਚੱਕਾ ਜਾਮ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਮਿੱਟੀ ਨਾਲ ਕਿਸਾਨਾਂ ਨੂੰ ਜੋੜਾਂਗੇ। ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਇਸ ਵਿਚ ਸਿਆਸਤ ਵਾਲੇ ਕਿੱਥੇ ਹਨ। ਇਥੇ ਕੋਈ ਨਹੀਂ ਆ ਰਿਹਾ ਹੈ। ਇਹ ਜਨਤਾ ਦਾ ਅੰਦੋਲਨ ਹੈ। ਰੋਟੀ ਤਿਜੋਰੀ ਵਿਚ ਬੰਦ ਨਾ ਹੋਵੇ, ਇਹ ਉਸ ਦਾ ਅੰਦੋਲਨ ਹੈ। ਯੂਪੀ ਤੇ ਉੱਤਰਾਖੰਡ ਵਿਚ ਕੁਝ ਹੰਗਾਮਾ ਕਰਨ ਵਾਲੇ ਸਨ, ਇਸ ਲਈ ਉੱਥੇ ਚੱਕਾ ਜਾਮ ਨਹੀਂ ਕੀਤਾ ਜਾਵੇਗੀ। ਅਸੀਂ ਕਿਤੇ ਨਹੀਂ ਜਾ ਰਹੇ। ਅਸੀਂ ਅਕਤੂਬਰ ਤੱਕ ਇੱਥੇ ਬੈਠਾਂਗੇ। 

Get the latest update about October, check out more about Chakka Jam, farmer protest & rakesh tikait

Like us on Facebook or follow us on Twitter for more updates.