ਰਾਕੇਸ਼ ਟਿਕੈਤ ਨੇ ਫਿਰ ਮੋਹਿਆ ਨੌਜਵਾਨਾਂ ਦਾ ਦਿਲ, ਪੁਲਸ ਦੀ ਸਖਤੀ ਵਿਚਾਲੇ ਸੜਕਾਂ 'ਤੇ ਲਾਇਆ ਝਾੜੂ

ਕਿਸਾਨ ਅੰਦੋਲਨ ਦਰਮਿਆਨ ਕੋਈ ਸ਼ਾਇਦ ਹੀ ਹੋਵੇਗਾ ਜੋ ਰਾਕੇਸ਼ ਟਿਕੈਤ ਤੋਂ ਨਾ ਵਾਕਿ...

ਕਿਸਾਨ ਅੰਦੋਲਨ ਦਰਮਿਆਨ ਕੋਈ ਸ਼ਾਇਦ ਹੀ ਹੋਵੇਗਾ ਜੋ ਰਾਕੇਸ਼ ਟਿਕੈਤ ਤੋਂ ਨਾ ਵਾਕਿਫ ਹੋਵੇ। ਕਿਸੇ ਸਮੇਂ ਧੀਮੇ ਪੈਂਦੇ ਸੰਘਰਸ਼ ਵਿਚਾਲੇ ਟਿਕੈਤ ਦੇ ਹੰਝੂਆਂ ਨੇ ਜੋ ਜਾਨ ਪਾਈ ਉਸ ਤੋਂ ਬਾਅਦ ਇਕ ਵਾਰ ਫਿਰ ਉਨ੍ਹਾਂ ਨੇ ਨੌਜਵਾਨਾਂ ਦਾ ਦਿਲ ਮੋਹ ਲਿਆ ਹੈ। ਅਸਲ ਵਿਚ ਗਾਜ਼ੀਪੁਰ ਹੱਦ ਉੱਤੇ ਰਾਕੇਸ਼ ਟਿਕੈਤ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਉਹ ਗਾਜ਼ੀਪੁਰ ਬਾਰਡਰ ਉੱਤੇ ਖ਼ੁਦ ਹੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ। ਰਾਕੇਸ਼ ਟਿਕੈਤ ਖ਼ੁਦ ਝਾੜੂ ਲਾ ਰਹੇ ਹਨ।

26 ਜਨਵਰੀ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹੋਈ ਹਿੰਸਾ ਵਿਚ ਜੋ ਕੁਝ ਹੋਇਆ, ਉਸ ਨਾਲ ਹਰ ਕੋਈ ਬਾਖੂਬੀ ਵਾਕਿਫ਼ ਹੈ। ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਨਾਕਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਰਾਕੇਸ਼ ਟਿਕੈਤ ਨੇ ਇਸ ਅੰਦੋਲਨ ਵਿਚ ਨਵੀਂ ਜਾਨ ਫੂਕਣ ਦਾ ਕੰਮ ਕੀਤਾ। ਗਾਜ਼ੀਪੁਰ ਬਾਰਡਰ ਉੱਤੇ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਇੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਬਾਰਡਰ ਉੱਤੇ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਜਾਰੀ ਹੈ ਅਤੇ ਥਾਂ-ਥਾਂ ਪੁਲਸ ਨੇ ਬੈਰੀਕੇਡਜ਼ ਲਾਏ ਹੋਏ ਹਨ। 

26 ਜਨਵਰੀ ਦੀ ਘਟਨਾ ਮਗਰੋਂ ਕਈ ਕਿਸਾਨਾਂ ਦਾ ਮਨੋਬਲ ਟੁੱਟ ਗਿਆ ਸੀ, ਰਾਕੇਸ਼ ਹੀ ਸਨ ਜਿਨ੍ਹਾਂ ਨੇ ਇਸ ਅੰਦੋਲਨ ਵਿਚ ਨਵੀਂ ਜਾਨ ਫੂਕੀ। ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਾਡਾ ਅੰਦੋਲਨ ਸਿਰਫ ਕਿਸਾਨਾਂ ਤੱਕ ਹੀ ਸੀਮਤ ਨਹੀਂ ਹੈ, ਇਹ ਜਨ ਅੰਦੋਲਨ ਬਣ ਚੁੱਕਾ ਹੈ। ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨ ਲੈਂਦੀ, ਅਸੀਂ ਘਰਾਂ ਨੂੰ ਨਹੀਂ ਮੁੜਾਂਗੇ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ 78ਵੇਂ ਦਿਨ ਵੀ ਜਾਰੀ ਹੈ। ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਕਿਸਾਨ ਆਪਣੇ ਹੱਕਾਂ ਲਈ ਡਟੇ ਹੋਏ ਹਨ। ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਇਹ ਗੱਲ ਆਖੀ ਹੈ ਕਿ ਐੱਮ. ਐੱਸ. ਪੀ. ਜਾਰੀ ਰਹੇਗੀ ਅਤੇ ਇਸ਼ ਦੇ ਨਾਲ-ਨਾਲ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਵੀ ਕਰ ਚੁੱਕੇ ਹਨ।

Get the latest update about rakesh tikait, check out more about delhi, cleaning, farmer protest & ghazipur border

Like us on Facebook or follow us on Twitter for more updates.