ਵਿਆਹ ਤੋਂ ਬਾਅਦ ਬੇਵਫਾ ਹੋਈ ਰਾਖੀ ਸਾਵੰਤ, ਨਵੇਂ ਇਸ਼ਕ ਨੇ ਜ਼ਿੰਦਗੀ 'ਚ ਦਿੱਤੀ ਦਸਤਕ

ਡਰਾਮਾ ਕੁਈਨ ਰਾਖੀ ਸਾਵੰਤ ਹਮੇਸ਼ਾ ਕੁਝ ਅਜਿਹਾ ਕਰਦੀ ਹੈ, ਜਿਸ ਨਾਲ ਉਹ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਵਿਵਾਦ, ਲੜਾਈ-ਝਗੜੇ, ਕੰਟਰੋਵਰਸੀ ਤੇ ਅਟਪਟੇ ਬਿਆਨਾਂ ਨਾਲ ਉਨ੍ਹਾਂ ਦਾ ਪੁਰਾਣਾ...

ਮੁੰਬਈ— ਡਰਾਮਾ ਕੁਈਨ ਰਾਖੀ ਸਾਵੰਤ ਹਮੇਸ਼ਾ ਕੁਝ ਅਜਿਹਾ ਕਰਦੀ ਹੈ, ਜਿਸ ਨਾਲ ਉਹ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਵਿਵਾਦ, ਲੜਾਈ-ਝਗੜੇ, ਕੰਟਰੋਵਰਸੀ ਤੇ ਅਟਪਟੇ ਬਿਆਨਾਂ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਹ ਆਪਣੇ ਸ੍ਰੀਕੇਟ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਹਾਲਾਂਕਿ ਉਨ੍ਹਾਂ ਦੇ ਪਤੀ ਰਿਤੇਸ਼ ਨੂੰ ਅਜੇ ਤੱਕ ਕਿਸੇ ਨੇ ਦੇਖਿਆ ਨਹੀਂ ਹੈ ਪਰ ਰਾਖੀ ਰਿਤੇਸ਼ ਦੀ ਦੌਲਤ ਤੇ ਚੰਗਾਈ ਦੇ ਗੁਣ ਰਾਖੀ ਹਮੇਸ਼ਾ ਗਾਉਂਦੀ ਰਹਿੰਦੀ ਹੈ। ਹੁਣ ਰਾਖੀ ਸਾਵੰਤ ਨੇ ਨਵੇਂ ਟਵਿੱਸਟ ਦਾ ਖੁਲਾਸਾ ਕੀਤਾ ਹੈ।


ਦਰਅਸਲ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਵੀਂ ਵੀਡੀਓ ਅਪਲੋਡ ਕੀਤਾ ਹੈ। ਇਸ ਵੀਡੀਓ ਦੀ ਸ਼ੁਰੂਆਤ 'ਚ ਉਹ ਕਹਿੰਦੀ ਹੈ, ''ਮੈਂ ਤੁਹਾਡੇ ਲੋਕਾਂ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੀ ਹਾਂ। ਮੇਰੀ ਜ਼ਿੰਦਗੀ 'ਚ ਨਵਾਂ ਲਵਰ ਆ ਗਿਆ ਹੈ, ਜਿਸ ਨੂੰ ਮੈਂ ਬੇਹੱਦ ਪਿਆਰ ਕਰਦੀ ਹਾਂ, ਜਿਸ ਨਾਲ ਮੈਂ ਖਾਂਦੀ, ਸੌਂਦੀ ਹੈ, ਇੰਜੁਆਏ ਕਰਦੀ ਹੈ ਤੇ ਜਿੰਦਗੀ ਜਿਉਂਦੀ ਹਾਂ।

ਮੈਂ ਆਪਣੇ ਨਵੇਂ ਲਵਰ ਨਾਲ ਹੀ ਸਾਰਾ ਸਮਾਂ ਬਿਤਾਉਂਦੀ ਹੈ। ਹੁਣ ਮੇਰੇ ਕੋਲ ਰਿਤੇਸ਼ ਲਈ ਟਾਈਮ ਨਹੀਂ ਹੈ। ਫਿਰ ਰਾਖੀ ਕਹਿੰਦੀ ਹੈ ਕਿ ਉਨ੍ਹਾਂ ਦਾ ਨਵਾਂ ਲਵ ਪੋਕਰ ਹੈ। ਉਹ ਦਿਨ ਭਰ ਪੋਕਰ ਹੀ ਖੇਡਦੀ ਹੈ। ਉਹ ਪੋਕਰ ਖੇਡ ਕੇ ਪੈਸੇ ਵੀ ਕਮਾ ਰਹੀ ਹੈ ਤੇ ਜਲਦ ਹੀ ਕੋਈ ਵੱਡਾ ਹੱਥ ਮਾਰਨ ਵਾਲੀ ਹੈ।

Get the latest update about Rakhi Sawant, check out more about Bollywood News, News I & Poker Game

Like us on Facebook or follow us on Twitter for more updates.