'ਕੋਰੋਨਾ ਵਾਇਰਸ' ਦੇ ਖਾਤਮੇ ਲਈ ਚੀਨ ਪਹੁੰਚੀ ਡਰਾਮਾ ਕੁਈਨ ਰਾਖੀ ਸਾਵੰਤ, ਵੀਡੀਓ ਵਾਇਰਲ

ਬਾਲੀਵੁੱਡ ਫ਼ਿਲਮ ਉਦਯੋਗ ਦੀ ਡਰਾਮਾ ਕੁਈਨ ਦੇ ਨਾਂ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੀਆਂ ਅਜੀਬੋ-ਗ਼ਰੀਬ ਹਰਕਤਾਂ ਕਾਰਨ...

ਮੁੰਬਈ— ਬਾਲੀਵੁੱਡ ਫ਼ਿਲਮ ਉਦਯੋਗ ਦੀ ਡਰਾਮਾ ਕੁਈਨ ਦੇ ਨਾਂ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੀਆਂ ਅਜੀਬੋ-ਗ਼ਰੀਬ ਹਰਕਤਾਂ ਕਾਰਨ ਅਕਸਰ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ। ਉਹ ਇੰਸਟਾਗ੍ਰਾਮ ਉੱਤੇ ਆਪਣੀਆਂ ਤਸਵੀਰਾਂ ਤੇ ਵਿਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਚੀਨ 'ਚ ਕੋਰੋਨਾ ਵਾਇਰਸ ਲੋਕਾਂ ਲਈ ਆਫ਼ਤ ਬਣਿਆ ਹੋਇਆ ਹੈ ਪਰ ਰਾਖੀ ਸਾਵੰਤ ਨੂੰ ਉਸ ਤੋਂ ਕੋਈ ਡਰ ਨਹੀਂ ਹੈ। ਉਹ ਚੀਨ ਚਲੀ ਗਈ ਹੈ ਤੇ ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਦਾ ਖ਼ਾਤਮਾ ਕਰ ਕੇ ਹੀ ਦਮ ਲਵੇਗੀ। ਰਾਖੀ ਸਾਵੰਤ ਨੇ ਉਡਾਨ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ; ਜਿਸ 'ਚ ਉਹ ਕੋਰੋਨਾ ਵਾਇਰਸ ਦਾ ਜ਼ਿਕਰ ਕਰਦੀ ਦਿਸਦੀ ਹੈ। ਉਹ ਵੀਡੀਓ 'ਚ ਆਖਦੀ ਹੈ ਕਿ ਉਹ ਇਸ ਵਾਇਰਸ ਤੋਂ ਬੇਖ਼ੌਫ਼ ਹੈ ਤੇ ਇਸ ਨੂੰ ਖ਼ਤਮ ਕਰਨ ਲਈ ਚੀਨ ਜਾ ਰਹੀ ਹੈ।

ਰਾਖੀ ਸਾਵੰਤ ਨੇ ਅੱਗੇ ਕਿਹਾ ਹੈ ਕਿ ਉਸ ਨੇ ਅਮਰੀਕੀ ਪੁਲਾੜ ਏਜੰਸੀ 'ਨਾਸਾ' ਤੋਂ ਇਹ ਵਾਇਰਸ ਖ਼ਤਮ ਕਰਨ ਲਈ ਇਹ ਦਵਾਈ ਮੰਗਵਾਈ ਹੈ। ਰਾਖੀ ਸਾਵੰਤ ਦਾ ਇਹ ਵੀਡੀਓ ਲੋਕਾਂ ਨੂੰ ਕਾਫ਼ੀ ਮਜ਼ਾਕੀਆ ਜਿਹਾ ਜਾਪ ਰਿਹਾ ਹੈ। ਵੀਡੀਓ ਨਾਲ ਰਾਖੀ ਸਾਵੰਤ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਮਾਰਨ ਲਈ ਚੀਨ ਜਾ ਰਹੀ ਹੈ। ਰਾਖੀ ਨੇ ਲਾਲ ਕੱਪੜੇ ਪਾਏ ਹੋਏ ਹਨ ਤੇ ਮੰਗਲਸੂਤਰ ਵੀ ਪਹਿਨਿਆ ਹੋਇਆ ਹੈ। ਚੇਤੇ ਰਹੇ ਕਿ ਪਿਛਲੇ ਵਰ੍ਹੇ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਚਰਚਾ ਦਾ ਕੇਂਦਰ ਬਣੀ ਰਹੀ ਸੀ। ਰਾਖੀ ਸਾਵੰਤ ਦਾ ਵਿਆਹ ਕਾਫ਼ੀ ਚਰਚਾ ਦਾ ਵਿਸ਼ਾ ਰਿਹਾ ਸੀ। ਦਰਅਸਲ, ਰਾਖੀ ਸਾਵੰਤ ਨੇ ਵਿਆਹ ਤਾਂ ਕਰ ਲਿਆ ਪਰ ਹਾਲੇ ਤੱਕ ਉਨ੍ਹਾਂ ਆਪਣੇ ਪਤੀ ਨੂੰ ਮੀਡੀਆ ਸਾਹਮਣੇ ਨਹੀਂ ਲਿਆਂਦਾ। ਬਹੁਤੇ ਲੋਕ ਤਾਂ ਇਹ ਵੀ ਆਖ ਰਹੇ ਹਨ ਕਿ ਸ਼ਾਇਦ ਰਾਖੀ ਸਾਵੰਤ ਨੇ ਵਿਆਹ ਕੀਤਾ ਹੀ ਨਹੀਂ, ਐਂਵੇਂ ਝੂਠ ਬੋਲ ਰਹੀ ਹੈ। ਦਰਅਸਲ ਉਹ ਸੁਰਖ਼ੀਆਂ 'ਚ ਆਉਣ ਲਈ ਬਹੁਤ ਕੁਝ ਅਜਿਹਾ ਅਜੀਬ ਕਰਦੀ ਰਹਿੰਦੀ ਹੈ।

Get the latest update about Coronavirus, check out more about Punjab News, China, True Scoop News & News In Punjabi

Like us on Facebook or follow us on Twitter for more updates.