ਬਾਬਾ ਬਕਾਲਾ ਵਿਖੇ 'ਰੱਖੜ ਪੁੰਨਿਆ' ਦਾ ਜੋੜ ਮੇਲਾ ਅੱਜ, ਰਾਜ ਪੱਧਰੀ ਸਮਾਗਮ 'ਚ ਸ਼ਾਮਿਲ ਹੋਣਗੇ ਸੀਐੱਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਅੱਜ 12 ਅਗਸਤ ਨੂੰ ਬਾਬਾ ਬਕਾਲਾ, ਅੰਮ੍ਰਿਤਸਰ ਵਿਖੇ 'ਰੱਖੜ ਪੁੰਨਿਆ' ਦਾ ਤਿਉਹਾਰ ਮਨਾਇਆ ਜਾ ਰਿਹਾ ਹੈ....

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਅੱਜ 12 ਅਗਸਤ ਨੂੰ ਬਾਬਾ ਬਕਾਲਾ, ਅੰਮ੍ਰਿਤਸਰ ਵਿਖੇ 'ਰੱਖੜ ਪੁੰਨਿਆ' ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਜ ਪੱਧਰੀ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ 'ਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ਿਰਕਤ ਕਰਨ ਜਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਸੀਐੱਮ ਅੱਜ ਇਸ 'ਚ ਕੁਝ ਵੱਡੇ ਐਲਾਨ ਕਰ ਸਕਦੇ ਹਨ। ਔਰਤਾਂ ਲਈ ਵੀ ਕੁਝ ਖਾਸ ਐਲਾਨ ਕੀਤੇ ਜਾ ਸਕਦੇ ਹਨ।    
ਜਿਕਰਯੋਗ ਹੈ ਕਿ ਅੰਮ੍ਰਿਤਸਰ 'ਚ ਇਹ "ਰੱਖੜ ਪੁੰਨਿਆ" ਦਾ ਤਿਉਹਾਰ ਹਰ ਸਾਲ ਪੂਰੇ ਉਤਸ਼ਾਹ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਇਸ ਸੂਬਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਆਪ ਸੀਐੱਮ ਕਰ ਰਹੇ ਹੱਨ। ਜਿਸ ਦੇ ਚਲਦਿਆਂ ਬਾਬਾ ਬਕਾਲਾ ਵਿਖੇ ਕਾਨੂੰਨ ਵਿਵਸਥਾ ਦਾ ਵੀ ਖਾਸ ਖਿਆਲ ਰਖਿਆ ਗਿਆ ਹੈ। ਸ਼ਰਧਾਲੂਆਂ ਦੀ ਸੁਰਖਿਆ ਦਾ ਖਿਆਲ ਰੱਖਦਿਆਂ ਪੁਖਤਾ ਪ੍ਰਬੰਧ ਕੀਤੇ ਗਏ ਹਨ।  
 
ਇਸ "ਰੱਖੜ ਪੁੰਨਿਆ" ਦੇ ਸੂਬਾ ਪੱਧਰੀ ਸਮਾਗਮ ਨੂੰ ਲੋਕਾਂ ਤੱਕ ਸਿੱਧਾ ਪਹੁੰਚਾਉਣ ਲਈ ਪੰਜਾਬ ਸਰਕਾਰ ਦੇ ਵਲੋਂ ਖਾਸ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਯੂ-ਟਿਊਬ ਚੈਨਲ ਰਾਹੀਂ ਇਸ ਦਾ ਸਿੱਧਾ ਪ੍ਰਸਾਰਣ ਅੱਜ 12 ਅਗਸਤ ਨੂੰ ਦੁਪਹਿਰ 12.45 ਮਿੰਟ 'ਤੇ ਕੀਤਾ ਜਾਵੇਗਾ। 

Get the latest update about Rakhar Puniya Festival, check out more about Gurudwara Baba Bakala, punjabi news, Punjab News & CM Bhagwant Mann

Like us on Facebook or follow us on Twitter for more updates.