Viral Video: ਫਿਰੋਜ਼ਪੁਰ 'ਚ ਰਾਮ ਲੀਲਾ ਦੌਰਾਨ ਦੋ ਗੁੱਟਾਂ ਵਿਚਾਲੇ ਹੋਈ ਝੜਪ, ਇੱਕ ਦੂਜੇ ਦੇ ਮਾਰੀਆਂ ਕੁਰਸੀਆਂ

ਪੰਜਾਬ ਦੇ ਫਿਰੋਜ਼ਪੁਰ 'ਚ ਕਸਬਾ ਗੁਰੂਹਰਸਹਾਏ ਦੇ ਕ੍ਰਿਸ਼ਨਾ ਚੌਕ 'ਚ ਰਾਮ ਲੀਲਾ ਸਮਾਗਮ ਦੌਰਾਨ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ...

ਅੱਜ 5 ਅਕਤੂਬਰ ਨੂੰ ਭਾਰਤ 'ਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜੋਕਿ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦਾ ਹੈ। ਇਸ ਦਿਨ ਭਗਵਾਨ ਰਾਮ ਨੇ ਰਾਵਣ ਨੂੰ ਹਰਾਇਆ ਅਤੇ ਉਸਦੀ ਪਤਨੀ ਸੀਤਾ ਨੂੰ 'ਅਸੁਰਾ ਰਾਜਾ' ਦੁਆਰਾ ਅਗਵਾ ਕਰਨ ਤੋਂ ਬਾਅਦ ਆਜ਼ਾਦ ਕਰਵਾਇਆ ਸੀ। ਪੂਰੇ ਭਾਰਤ ਵਿੱਚ ਦੁਸ਼ਹਿਰਾ ਤੋਂ ਪਹਿਲਾ ਰਾਮ ਲੀਲਾ ਹੁੰਦੀ ਹੈ ਜਿਸ ਵਿੱਚ ਅਦਾਕਾਰ ਰਾਮਾਇਣ ਦੇ ਕਿਰਦਾਰ ਨਿਭਾਉਂਦੇ ਹਨ ਅਤੇ ਸ਼ਰਧਾਲੂਆਂ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਹਨ। ਭਾਵੇਂ ਇਹ ਤਿਉਹਾਰ ਭਾਈਚਾਰਕ ਸਾਂਝ ਨਾਲ ਮਨਾਇਆ ਜਾਣਾ ਹੈ ਪਰ ਫਿਰੋਜ਼ਪੁਰ, ਵਿੱਚ ਰਾਮ ਲੀਲਾ ਸਮਾਗਮ ਦੌਰਾਨ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ 'ਚ ਦੋ ਧੜਿਆਂ ਵਿੱਚ ਝੜਪ ਹੋ ਗਈ।

ਪੰਜਾਬ ਦੇ ਫਿਰੋਜ਼ਪੁਰ 'ਚ ਕਸਬਾ ਗੁਰੂਹਰਸਹਾਏ ਦੇ ਕ੍ਰਿਸ਼ਨਾ ਚੌਕ 'ਚ ਰਾਮ ਲੀਲਾ ਸਮਾਗਮ ਦੌਰਾਨ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਫਿਰੋਜ਼ਪੁਰ ਰਾਮ ਲੀਲਾ ਝੜਪ ਦੀ ਵੀਡੀਓ 'ਚ ਲੋਕ ਇਕ-ਦੂਜੇ 'ਤੇ ਕੁਰਸੀਆਂ ਸੁੱਟਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਝਗੜੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਵਲੋਂ ਮਿਲੀ ਜਾਣਕਾਰੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਜਗ੍ਹਾ ਤੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਫੂਕੇ ਜਾਣੇ ਸੀ ਪ੍ਰਸਾਸ਼ਨ ਨੇ ਆਖਰੀ ਮੌਕੇ ਤੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਜਿਸ ਤੋਂ ਬਾਅਦ ਇਥੇ ਹੰਗਾਮਾ ਸ਼ੁਰੂ ਹੋ ਗਿਆ। ਇਸ ਝੜਪ 'ਚ ਕਾਰਨ ਕੋਈ ਵੀ ਹੋਵੇ ਪਰ ਇਹ ਨਿੰਦਣਯੋਗ ਹੈ ਕਿ ਅਜਿਹੀਆਂ ਹਰਕਤ ਤਿਉਹਾਰ ਦੇ ਦਿਨ ਵਾਪਰੀ ਹੈ।
ਦੱਸ ਦੇਈਏ ਕਿਇਸ ਤੋਂ ਪਹਿਲਾਂ ਖੰਨਾ ਅਤੇ ਬਾਗੇਸ਼ਵਰ 'ਚ ਵੀ ਰਾਮਲੀਲਾ ਦੇ ਮੌਕੇ ਤੇ ਅਜਿਹੀਆਂ ਘਟਨਾਵਾਂ ਹੋ ਚੁੱਕਿਆਂ ਹਨ। ਖੰਨਾ' ਚ ਜਿਥੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਲਗਾਉਣ ਨੂੰ ਲੈ ਕੇ ਪ੍ਰਸਾਸ਼ਨ ਖਿਲਾਫ ਰੋਸ ਕੀਤਾ ਗਿਆ ਓਥੇ ਹੀ ਬਾਗੇਸ਼ਵਰ ,ਚ ਰਾਮਲੀਲਾ ਦੇਖਣ ਆਏ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਇਨ੍ਹਾਂ ਨੌਜਵਾਨਾਂ ਦੀ ਲਾਠੀਆਂ ਨਾਲ ਕੁੱਟਮਾਰ ਕੀਤੀ ਗਈ ਤੇ ਸਿਰ ਫਾੜ ਦਿੱਤੇ ਗਏ। ਇਹ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। 

Get the latest update about Guru Har Sahai, check out more about Ram Leela, ferozpur ram leela, ferozepur & Ram Leela Clash

Like us on Facebook or follow us on Twitter for more updates.