ਰਾਮਦੇਵ ਨੇ ਵੱਧਦੀ ਆਬਾਦੀ ਪ੍ਰਤੀ ਦਰਸਾਈ ਗੰਭੀਰਤਾ, ਮੋਦੀ ਸਰਕਾਰ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ

ਯੋਗ ਗੁਰੂ ਰਾਮਦੇਵ ਨੇ ਦੇਸ਼ ਦੀ ਵੱਧਦੀ ਆਬਾਦੀ 'ਤੇ ਫਿਕਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਆਉਂਦੇ 50 ਸਾਲਾਂ 'ਚ ਦੇਸ਼ ਦੀ ਜਨਸੰਖਿਆ 150 ਕਰੋੜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਮਦੇਵ ਨੇ ਸਰਕਾਰ...

ਨਵੀਂ ਦਿੱਲੀ— ਯੋਗ ਗੁਰੂ ਰਾਮਦੇਵ ਨੇ ਦੇਸ਼ ਦੀ ਵੱਧਦੀ ਆਬਾਦੀ 'ਤੇ ਫਿਕਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਆਉਂਦੇ 50 ਸਾਲਾਂ 'ਚ ਦੇਸ਼ ਦੀ ਜਨਸੰਖਿਆ 150 ਕਰੋੜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਮਦੇਵ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੱਧ ਬੱਚਿਆਂ ਵਾਲੇ ਦੀ ਵੋਟ ਕੱਟੀ ਜਾਵੇ। ਉਨ੍ਹਾਂ ਕਿਹਾ ਹੈ ਕਿ ਅਸੀਂ ਫਿਲਹਾਲ ਇਸ ਤੋਂ ਵੱਧ ਜਨਸੰਖਿਆ ਨੂੰ ਸੰਭਾਲਣ ਦੇ ਸਮਰੱਥ ਨਹੀਂ ਹਾਂ। ਅਜਿਹੇ ਵਿੱਚ ਸਾਧਨਾਂ ਦੀ ਜਾਰੀ ਤੰਗੀ ਹੋਰ ਵੀ ਗੰਭੀਰ ਹੋ ਜਾਵੇਗੀ। ਰਾਮਦੇਵ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਬਾਦੀ ਕਾਬੂ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ।

ਸਵਿਟਜ਼ਰਲੈਂਡ 'ਚ ਇਨ੍ਹਾਂ ਭਾਰਤੀਆਂ ਨੇ ਇਕੱਠਾ ਕੀਤਾ ਸੀ ਕਾਲਾ ਧਨ, ਲਿਸਟ ਰਾਹੀਂ ਹੋਇਆ ਹੈਰਾਨੀਜਨਕ ਖੁਲਾਸਾ

ਯੋਗ ਗੁਰੂ ਨੇ ਸਲਾਹ ਦਿੱਤੀ ਹੈ ਕਿ ਸਰਕਾਰ ਕਾਨੂੰਨ ਬਣਾਵੇ ਕਿ ਤੀਜੇ ਬੱਚੇ ਤੋਂ ਬਾਅਦ ਕਿਸੇ ਨੂੰ ਵੋਟ ਕਰਨ ਦਾ ਹੱਕ ਨਾ ਰਹੇ। ਇੰਨਾ ਹੀ ਨਹੀਂ ਰਾਮਦੇਵ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਤੀਜੇ ਬੱਚੇ ਨੂੰ ਚੋਣ ਲੜਨ ਦਾ ਕੋਈ ਹੱਕ ਨਹੀਂ ਹੋਵੇਗਾ ਅਤੇ ਨਾ ਹੀ ਉਹ ਕੋਈ ਵੀ ਸਰਕਾਰੀ ਸਹੂਲਤ ਮਾਣ ਸਕੇਗਾ। ਬੇਸ਼ੱਕ, ਰਾਮਦੇਵ ਦਾ ਇਹ ਬਿਆਨ ਵੱਧਦੀ ਆਬਾਦੀ ਨੂੰ ਕਾਬੂ ਕਰਨ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਪਰ ਨਾਲ ਹੀ ਉਨ੍ਹਾਂ ਦਾ ਇਹ ਬਿਆਨ ਮੋਦੀ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ।

Get the latest update about National Punjabi News, check out more about National News, True Scoop News, Modi Govt & Online Punjabi News

Like us on Facebook or follow us on Twitter for more updates.