
ਨਵੀਂ ਦਿੱਲੀ:- ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਲਈ ਇਕ ਵੱਡੀ ਖਬਰ ਹੈ। ਦਰਅਸਲ, The National Company Law Tribunal (NCLT) ਨੇ ਪਤੰਜਲੀ ਦੀ 'ਰੂਚੀ ਸੋਇਆ' ਨੂੰ ਗ੍ਰਹਿਣ ਕਰਨ ਲਈ 4,350 ਕਰੋੜ ਰੁਪਏ ਦੀ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਦਸ ਦਈਏ ਖਾਦ ਤੇਲ ਕੰਪਨੀ 'ਰੂਚੀ ਸੋਇਆ' ਤੇ ਬੈੰਕ ਦਾ 9,345 ਕਰੋੜ ਰੁਪਏ ਦਾ ਬਕਾਇਆ ਹੈ। ਹਾਲਾਂਕਿ, NCLT ਦਾ ਕਹਿਣਾ ਹੈ ਕਿ ਇਹ ਮਨਜ਼ੂਰੀ ਇਸ ਗੱਲ ਤੇ ਨਿਰਭਰ ਕਰੇਗੀ ਕਿ ਰਿਜ਼ੋਲਿਓਸ਼ਨ ਪ੍ਰੋਫੈਸ਼ਨਲ ਨੂੰ ਸੁਣਵਾਈ ਦੀ ਅਗਲੀ ਤਰੀਕ ਇਕ ਅਗਸਤ ਤੋਂ ਪਹਿਲਾ 600 ਕਰੋੜ ਰੁਪਏ ਦੇ ਫ਼ੰਡ ਦੇ ਸਹੀ ਸ੍ਰੋਤਾਂ ਬੜੀ ਜਾਣਕਾਰੀ ਦੇਣੀ ਪਵੇਗੀ। ਇਹ ਫ਼ੰਡ ਵੀ ਬਿਡ ਅਮਾਉਂਟ ਦਾ ਹਿੱਸਾ ਹੈ।
ਹੁਣ ਟ੍ਰੈਫਿਕ ਨਿਯਮ ਹੋਏ ਬੇਹੱਦ ਸਖ਼ਤ, ਉਲੰਘਣਾ ਕਰਨ ਵਾਲਿਆਂ ਦੀ ਨਹੀਂ ਖੈਰ
NCLT ਨੇ 'ਰੂਚੀ ਸੋਇਆ' ਖਿਲਾਫ ਇਕ ਕਾਰਵਾਈ ਦਿਸੰਬਰ 2017 ਨੂੰ ਸ਼ੁਰੂ ਕੀਤੀ ਸੀ। NCLT ਨੇ ਇਹ ਫੈਸਲਾ ਸਟੈਂਡਰਡ ਚਾਰਟਰਡ ਬੈੰਕ ਅਤੇ ਡੀ ਬੀ ਐੱਸ ਬੈੰਕ ਦੀ ਪਟੀਸ਼ਨ ਤੇ ਲਿਆ ਸੀ 'ਰੁਚੀ ਸੋਇਆ' ਤੇ Financial Creditors ਦਾ ਲਗਭਗ 9345 ਕਰੋੜ ਦਾ ਅਤੇ Operational Creditors ਦਾ 2750 ਕਰੋੜ ਦਾ ਕਰਜ਼ਾ ਹੈ। Financial Creditors 'ਚ ਸਭ ਤੋਂ ਜ਼ਿਆਦਾ StateBank of India ਦੇ ਤਕਰੀਬਨ 1800 ਕਰੋੜ ਰੁਪਏ ਦਾ ਬਕਾਇਆ ਹੈ।
Get the latest update about The National Company Law Tribunal, check out more about True Scoop News, National News, News In Punjabi & Patanjali Ayurved
Like us on Facebook or follow us on Twitter for more updates.