ਮੀਡੀਆ ਦੇ ਸਾਹਮਣੇ ਆਏ ਰਣਬੀਰ ਆਪਣੀ ਲਾੜੀ ਆਲੀਆ ਨੂੰ ਗੋਦੀ ਚੁੱਕ ਭੱਜੇ

ਮੁੰਬਈ : ਆਲੀਆ ਭੱਟ ਅਤੇ ਰਣਬੀਰ ਕਪੂਰ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮ

ਮੁੰਬਈ : ਆਲੀਆ ਭੱਟ ਅਤੇ ਰਣਬੀਰ ਕਪੂਰ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਪਤੀ-ਪਤਨੀ ਵਜੋਂ ਫੈਨਜ਼ ਦੋਹਾਂ ਨੂੰ ਇਕੱਠਿਆਂ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਆਲੀਆ ਭੱਟ ਅਤੇ ਰਣਬੀਰ ਕਪੂਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਵਿਆਹ ਤੋਂ ਬਾਅਦ ਆਲੀਆ ਭੱਟ ਅਤੇ ਰਣਬੀਰ ਕਪੂਰ ਦੋਵਾਂ ਨੇ ਕੁਝ ਮਿੰਟਾਂ ਲਈ ਮੀਡੀਆ ਨਾਲ ਗੱਲਬਾਤ ਕੀਤੀ। ਆਲੀਆ ਭੱਟ ਦੇ ਵਿਆਹ ਦੇ ਪਹਿਰਾਵੇ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਸਬਿਆਸਾਚੀ ਵਲੋਂ ਡਿਜ਼ਾਈਨ ਕੀਤੀ ਸਾੜ੍ਹੀ ਪਹਿਨੀ ਸੀ। ਇਸ ਸਾੜੀ 'ਤੇ ਬਹੁਤ ਹੀ ਬਾਰੀਕੀ ਨਾਲ ਕਲਾਕਾਰੀ ਕੀਤੀ ਗਈ ਸੀ। ਇਹ ਸਾੜ੍ਹੀ ਆਲੀਆ 'ਤੇ ਬਹੁਤ ਹੀ ਫੱਬ ਰਹੀ ਸੀ। ਆਲੀਆ ਭੱਟ ਨੇ ਇਸ ਸਾੜ੍ਹੀ ਦੇ ਨਾਲ ਸਬਿਆਸਾਚੀ ਹੈਰੀਟੇਜ ਜਿਊਲਰੀ ਪਹਿਨੀ ਸੀ। 
ਉਥੇ ਹੀ ਰਣਬੀਰ ਕਪੂਰ ਨੇ ਸਿਲਕ ਦੀ ਸ਼ੇਰਵਾਨੀ ਪਹਿਨੀ ਹੋਈ ਸੀ। ਜਿਸ 'ਤੇ ਅਨਕੱਟ ਡਾਇਮੰਡ ਬਟਨਸ ਲੱਗੇ ਸਨ। ਸਿਲਕ ਆਰਗੇਂਜ਼ਾ ਸਾਫਾ ਬੰਨ੍ਹਿਆ ਸੀ। ਜ਼ਰੀ ਮਰੋੜੀ ਐਂਬ੍ਰਾਇਡਰੀ ਦੀ ਸ਼ਾਲ ਕੈਰੀ ਕੀਤੀ। ਕਲਗੀ, ਸਬਿਆਸਾਚੀ ਹੈਰੀਟੇਜ ਜਿਊਲਰੀ ਦੀ ਬਣੀ ਸੀ। ਜਿਸ 'ਤੇ ਡਾਇਮੰਡਸ, ਐਮ੍ਰੇਲਡਸ ਅਤੇ ਪਰਲਸ ਲੱਗੇ ਸਨ। ਇਸ ਦੇ ਨਾਲ ਹੀ ਪਰਲ ਦਾ ਨੈਕਲੈੱਸ ਪਹਿਨਿਆ ਸੀ। ਮੀਡੀਆ ਤੋਂ ਜਦੋਂ ਆਲੀਆ ਭੱਟ ਅਤੇ ਰਣਬੀਰ ਕਪੂਰ ਰੂਬਰੂ ਹੋਣ ਲਈ ਬਾਹਰ ਆਏ ਤਾਂ ਵਾਪਸ ਪਰਤਦੇ ਸਮੇਂ ਰਣਬੀਰ ਕਪੂਰ ਆਪਣੀ ਲਾੜੀ ਨੂੰ ਗੋਦ ਵਿਚ ਚੁੱਕ ਕੇ ਲੈ ਗਏ। ਰਣਬੀਰ ਅਤੇ ਆਲੀਆ ਦੇ ਨਾਲ ਬਹੁਤ ਖੁਸ਼ ਅਤੇ ਕਿਊਟ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਆਲੀਆ ਭੱਟ ਨੇ ਇਕ ਲਾਂਟ ਨੋਟ ਦੇ ਨਾਲ ਫੋਟੋਜ਼ ਸ਼ੇਅਰ ਕੀਤੀਆਂ ਹਨ। ਰਣਬੀਰ ਕਪੂਰ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਅਕਾਉਂਟ ਬਣਿਆ ਹੈ।

Get the latest update about Truescoop news, check out more about Bollywood news, Entertainment news & Latest news

Like us on Facebook or follow us on Twitter for more updates.