ਜਾਣੋ ਕੀ ਹੋਵੇਗਾ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਬੇਟੀ ਦਾ ਨਾਮ

ਬਾਲੀਵੁੱਡ ਸਟਾਰ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਘਰ ਐਤਵਾਰ ਨੂੰ ਬੇਟੀ ਨੇ ਜਨਮ ਲਿਆ। ਆਲੀਆ ਭੱਟ ਸਵੇਰੇ 7 ਵਜੇ ਐਚ.ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਮੁੰਬਈ ਪਹੁੰਚੀ...

ਬਾਲੀਵੁੱਡ ਸਟਾਰ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਘਰ ਐਤਵਾਰ ਨੂੰ ਬੇਟੀ ਨੇ ਜਨਮ ਲਿਆ। ਆਲੀਆ ਭੱਟ ਸਵੇਰੇ 7 ਵਜੇ ਐਚ.ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਮੁੰਬਈ ਪਹੁੰਚੀ ਅਤੇ ਦੁਪਹਿਰ 12:05 ਵਜੇ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ, ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰ ਆਪਣੇ ਫੈਨਜ਼ ਨਾਲ 'ਖੁਸ਼ਖਬਰੀ' ਸਾਂਝੀ ਕਰਦਿਆਂ ਕਿਹਾ, ''ਸਾਡੀ ਜ਼ਿੰਦਗੀ ਦੀ ਸਭ ਤੋਂ ਵਧੀਆ ਖ਼ਬਰ...”। ਹੁਣ ਫੈਨਜ਼ exicted ਹਨ ਅਤੇ ਇਹ ਜਾਨਣਾ ਚਾਹੁੰਦੇਹਨ ਕਿ ਆਲੀਆ ਤੇ ਰਣਬੀਰ ਆਪਣੀ ਧੀ ਦਾ ਕੀ ਨਾਮ ਹੋਵੇਗਾ। 


ਦਸ ਦੇਈਏ ਕਿ ਉਹਨਾਂ ਨੇ ਆਪਣੀ ਧੀ ਦੇ ਨਾਮ ਦਾ ਅਜੇ ਤੱਕ ਖੁਲਾਸਾ ਕੋਈ ਨਹੀਂ ਕੀਤਾ, ਪਰ ਆਲੀਆ ਨੇ ਇੱਕ ਵਾਰ ਆਪਣੀ ਇੱਕ ਫਿਲਮ ਪ੍ਰਮੋਸ਼ਨ ਦੌਰਾਨ ਦਸਿਆ ਸੀ ਕਿ ਉਹ  ਆਪਣੀ ਬੇਟੀ ਦਾ ਨਾਮ ਕੀ ਰੱਖੇਗੀ। 'ਗਲੀ ਬੁਆਏ' ਦੇ ਪ੍ਰਮੋਸ਼ਨ ਦੌਰਾਨ, ਆਲੀਆ ਅਤੇ ਰਣਵੀਰ ਸਿੰਘ ਸੁਪਰ ਡਾਂਸਰ ਸੀਜ਼ਨ 3 ਦੇ ਸੈੱਟ 'ਤੇ ਗਏ ਸਨ ਜਿਥੇ ਕੰਟੈਸਟੇਂਟ ਨਾਲ ਗੱਲਬਾਤ ਦੌਰਾਨ ਆਲੀਆ ਨੇ ਉਸਨੂੰ ਸ਼ੋਅ 'ਤੇ ਆਪਣਾ ਨਾਮ ਲਿਖਣ ਲਈ ਕਿਹਾ। ਹਾਲਾਂਕਿ, ਉਹ ਨਾਮ ਨੂੰ ਸਹੀ ਤਰ੍ਹਾਂ ਨਹੀਂ ਲਿਖ ਸਕਿਆ. ਪਰ ਆਲੀਆ ਨੂੰ ਗਲਤ ਸਪੈਲਿੰਗ ਇੰਨੀ ਪਸੰਦ ਆਈ ਕਿ ਉਸ ਨੇ ਆਪਣੀ ਬੇਟੀ ਦਾ ਨਾਂ ਇਸ 'ਤੇ ਰੱਖਣ ਦਾ ਫੈਸਲਾ ਕੀਤਾ। ਲੜਕੇ ਨੇ ਆਲੀਆ ਨੂੰ ਅਲਮਾ ਕਿਹਾ ਸੀ। ਉਸਨੇ ਜਵਾਬ ਦਿੱਤਾ, "ਅਲਮਾ ਬਹੂਤ ਹੀ ਸੁੰਦਰ ਨਾਮ ਹੈ, ਮੈਂ ਆਪਣੀ ਬੇਟੀ ਦਾ ਨਾਮ ਅਲਮਾ ਰੱਖਾਂਗੀ"। ਹੁਣ ਇਹ ਦੇਖਣਾ ਹੋਵੇਗਾ ਕਿ ਆਲੀਆ ਆਪਣੀ ਧੀ ਦਾ ਕੀ ਰਖੇਗੀ?ਰਣਬੀਰ ਅਤੇ ਆਲੀਆ ਨੇ ਇਸ ਸਾਲ ਅਪ੍ਰੈਲ ਵਿੱਚ ਆਪਣੇ ਮੁੰਬਈ 'ਚ ਵਿਆਹ ਕਰਵਾਇਆ ਸੀ ਅਤੇ ਜੂਨ 'ਚ ਆਲੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪ੍ਰੇਗਨੈਂਟ ਹੋਣਦੀ ਖਬਰ ਸ਼ੇਅਰ ਕੀਤੀ ਸੀ। ਇੰਨਾ ਹੀ ਨਹੀਂ, ਰਣਬੀਰ ਕਪੂਰ ਅਤੇ ਆਲੀਆ ਦੇ ਦੋਸਤਾਂ ਨੇ ਆਲੀਆ ਦੇ ਇੰਟੀਮੇਟ ਬੇਬੀ ਸ਼ਾਵਰ ਸਮਾਰੋਹ ਦਾ ਆਯੋਜਨ ਕੀਤਾ। ਆਲੀਆ ਨੇ ਇਸ ਦੀਆ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਪੋਸਟ ਨੂੰ ਕੈਪਸ਼ਨ ਦਿੱਤਾ, "ਸਿਰਫ਼... ਪਿਆਰ"। 

Get the latest update about RANBIR KAPOOR DAUGHTER NAME, check out more about ALIA BHATT RANBIR KAPOOR DAUGHTER NAME, ENTERTAINMENT NEWS TODAY, ALIA BHATT DAUGHTER NAME & ALIA BHATT DAUGHTER NAME ALMAA

Like us on Facebook or follow us on Twitter for more updates.