ਰਾਜੀਵ ਕਪੂਰ ਦੀ ਮੌਤ ਤੋਂ 5 ਦਿਨ ਬਾਅਦ ਪਰਿਵਾਰਕ ਮੈਂਬਰਾਂ ਕੀਤੀ ਪਾਰਟੀ, ਲੋਕਾਂ ਕਿਹਾ-'ਕਿੰਨੇ ਬਸ਼ਰਮ ਹਨ ਇਹ ਲੋਕ'

ਦਿੱਗਜ ਐਕਟਰ ਰਣਧੀਰ ਕਪੂਰ 74 ਸਾਲ ਦੇ ਹੋ ਗਏ ਹਨ। 15 ਫਰਵਰੀ 1947 ਨੂੰ ਜਨਮੇ ਰਣਧੀਰ ਦੇ ਜਨ...

ਦਿੱਗਜ ਐਕਟਰ ਰਣਧੀਰ ਕਪੂਰ 74 ਸਾਲ ਦੇ ਹੋ ਗਏ ਹਨ। 15 ਫਰਵਰੀ 1947 ਨੂੰ ਜਨਮੇ ਰਣਧੀਰ ਦੇ ਜਨਮ ਦਿਨ ਨੂੰ ਖਾਸ ਬਣਾਉਣ ਲਈ ਮੁੰਬਈ ਦੇ ਇਕ ਰੈਸਤਰਾਂ ਵਿਚ ਪਾਰਟੀ ਰੱਖੀ ਗਈ, ਜਿਸ ਵਿਚ ਉਨ੍ਹਾਂ ਦੀ ਦੋਵਾਂ ਬੇਟੀਆਂ ਕ੍ਰਿਸ਼ਮਾ, ਕਰੀਨਾ, ਜਵਾਈ ਸੈਫ ਅਲੀ ਖਾਨ, ਭਾਂਜਾ ਆਦਰ ਜੈਨ, ਛੋਟੇ ਭਰਾ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ, ਭਤੀਜੇ ਰਣਬੀਰ, ਭਤੀਜੀ ਰਿੱਧਿਮਾ ਕਪੂਰ ਸ਼ਾਹਨੀ, ਐਕਟਰਸ ਆਲਿਆ ਭੱਟ, ਤਾਰਾ ਸੁਤਾਰਿਆ ਅਤੇ ਐਕਟਰ ਸੰਜੈ ਕਪੂਰ ਸਮੇਤ ਕਈ ਸੈਲਬਸ ਵੇਖੇ ਗਏ। ਇਹ ਪਾਰਟੀ ਰਾਤ ਇਕ ਵਜੇ ਤੱਕ ਚੱਲੀ।  ਹਾਲਾਂਕਿ, ਰਣਧੀਰ ਦੇ ਛੋਟੇ ਭਰਾ ਰਾਜੀਵ ਦੀ ਮੌਤ ਦੇ ਸਿਰਫ਼ 5 ਦਿਨ ਬਾਅਦ ਹੋਈ ਇਸ ਪਾਰਟੀ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਕਪੂਰ ਪਰਿਵਾਰ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।

ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤੇ ਅਜਿਹੇ ਕੁਮੈਂਟ
ਪਾਰਟੀ ਦੇ ਬਾਅਦ ਦੀ ਫੋਟੋ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇੰਝ ਹੀ ਇਕ ਵੀਡੀਓ ਉੱਤੇ ਕੁਮੈਂਟ ਕਰਦੇ ਹੋਏ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਹੈ ਕਿ  ਕਿੰਨੇ ਬੇਸ਼ਰਮ ਹਨ ਇਹ ਲੋਕ... ਕੁਝ ਦਿਨ ਤਾਂ ਰੁਕ ਜਾਂਦੇ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਹੈਰਾਨੀ ਵਿਚ ਹਾਂ। ਇਕ ਹਫਦਾ ਵੀ ਨਹੀਂ ਹੋਇਆ ਅਤੇ ਇਹ ਲੋਕ ਪਾਰਟੀ ਏਂਜੁਆਏ ਕਰ ਰਹੇ ਹਨ। ਉਹ ਸ਼ੋਅ ਮਸਟ ਗੋ ਆਨ ਟਾਈਪ ਦੇ ਹਨ। ਆਲਿਆ ਨੂੰ ਪਸੰਦ ਕਰਦਾ ਸੀ, ਪਰ ਹੁਣ ਨਹੀਂ। 

ਇਕ ਯੂਜਰ ਦਾ ਕੁਮੈਂਟ ਹੈ ਕਿ ਜਨਮਦਿਨ ਦਾ ਜਸ਼ਨ... ਕਿਵੇਂ? ਉਨ੍ਹਾਂ ਅੰਦਰ ਭਾਵਨਾਵਾਂ ਨਹੀਂ ਹਨ। ਉਨ੍ਹਾਂ ਦੇ ਭਰਾ ਦੀ ਮੌਤ ਦੋ-ਤਿੰਨ ਦਿਨ ਪਹਿਲਾਂ ਹੀ ਹੋਈ ਹੈ। ਡਿਸਗਸਟਿੰਗ। ਇਕ ਯੂਜ਼ਰ ਨੇ ਕਿਹਾ ਕਿ  ਜਿੰਨੀ ਵੱਡੀ ਹਸਤੀ, ਮੌਤ ਦਾ ਗਮ ਓਨਾ ਹੀ ਘੱਟ। ਇਕ ਯੂਜ਼ਰ ਨੇ ਲਿਖਿਆ ਕਿ ਰਿਸ਼ੀ ਜੀ ਦੇ ਜਾਣ ਤੋਂ ਬਾਅਦ ਕਪੂਰ ਖਾਨਦਾਨ ਤੋਂ ਹੋਰ ਉਮੀਦ ਹੀ ਕੀ ਕੀਤੀ ਜਾ ਸਕਦੀ ਹੈ। ਰਿਸ਼ੀ ਜੀ ਜੇਕਰ ਜ਼ਿੰਦਾ ਹੁੰਦੇ ਤਾਂ ਅਜਿਹਾ ਦੇਖਣ ਨੂੰ ਨਹੀਂ ਮਿਲਦਾ। ਦਿਖਾਵਾ ਕਰਦੇ ਹਨ। ਹੈਰਾਨੀ ਹੈ। 

9 ਫਰਵਰੀ ਨੂੰ ਹੋਇਆ ਰਾਜੀਵ ਕਪੂਰ ਦਾ ਦੇਹਾਂਤ
9 ਫਰਵਰੀ ਨੂੰ ਰਾਜੀਵ ਕਪੂਰ ਦਾ ਹਾਰਟ ਅਟੈਕ ਨਾਲ ਦੇਹਾਂਤ ਹੋਇਆ ਸੀ। ਗੁਜ਼ਰੇ 7 ਮਹੀਨਿਆਂ ਵਿਚ ਉਨ੍ਹਾਂ ਦੇ ਪਰਿਵਾਰ ਵਿਚ ਇਹ ਦੂਜੀ ਮੌਤ ਹੋਈ। ਜਦੋਂ ਕਿ ਦੋ ਸਾਲ ਦੇ ਅੰਦਰ ਰਣਧੀਰ ਆਪਣੇ ਚਾਰ ਫੈਮਿਲੀ ਮੈਂਬਰਾਂ ਨੂੰ ਗੁਆ ਚੁੱਕੇ ਹਨ। ਇਕ ਇੰਟਰਵਿਊ ਵਿਚ ਰਣਧੀਰ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਰਾਜੀਵ ਦੀ ਮੌਤ ਤੋਂ ਬਾਅਦ ਉਹ ਆਪਣੇ ਘਰ ਵਿਚ ਇਕੱਲੇ ਰਹਿ ਗਏ ਹਨ। 

Get the latest update about kapoor family, check out more about rajiv kapoor, social media, death & randhir kapoor

Like us on Facebook or follow us on Twitter for more updates.