Rangoli Design: ਇਸ ਦਿਵਾਲੀ ਬਣਾਓ ਫੁੱਲਾਂ ਨਾਲ ਰੰਗੋਲੀ

ਲੋਕ ਲਾਈਟਾਂ ਅਤੇ ਰੰਗਾਂ ਨਾਲ ਘਰ ਦੀ ਖੂਬਸੂਰਤੀ ਵਧਾਉਂਦੇ ਹਨ, ਪਰ ਰੰਗੋਲੀ ਤੁਹਾਡੇ ਘਰ ਨੂੰ ਸਜਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ...

ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਅਤੇ ਦੀਵਾਲੀ 'ਤੇ ਹਰ ਕੋਈ ਆਪਣੇ ਘਰ ਨੂੰ ਸੁੰਦਰ ਅਤੇ ਵੱਖ-ਵੱਖ ਢੰਗ ਨਾਲ ਸਜਾਉਣਾ ਚਾਹੁੰਦਾ ਹੈ। ਇਸ ਲਈ ਲੋਕ ਲਾਈਟਾਂ ਅਤੇ ਰੰਗਾਂ  ਨਾਲ ਘਰ ਦੀ ਖੂਬਸੂਰਤੀ ਵਧਾਉਂਦੇ ਹਨ, ਪਰ ਰੰਗੋਲੀ ਤੁਹਾਡੇ ਘਰ ਨੂੰ ਸਜਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਜੇਕਰ ਘਰ ਵੱਡਾ ਹੈ ਤਾਂ ਰੰਗਾਂ ਨਾਲ ਰੰਗੋਲੀ ਬਣਾਈ ਜਾ ਸਕਦੀ ਹੈ, ਪਰ ਜੇਕਰ ਜਗ੍ਹਾ ਘੱਟ ਹੈ ਤਾਂ ਫੁੱਲਾਂ ਦੀ ਰੰਗੋਲੀ ਬਣਾਉਣਾ ਵਧੀਆ ਆਈਡੀਆ ਹੈ। ਫੁੱਲ ਘਰ ਨੂੰ ਸੁੰਦਰ ਬਣਾਉਣ ਦੇ ਨਾਲ ਇਸਨੂੰ ਮਹਿਕਾਉਣ ਦਾ ਕੰਮ ਵੀ ਕਰਦੇ ਹਨ। ਤਾਂ ਅੱਜ ਅਸੀਂ ਤੁਹਾਨੂੰ ਕੁਝ ਬਹੁਤ ਹੀ ਸੁੰਦਰ ਅਤੇ ਆਸਾਨ ਰੰਗੋਲੀ ਡਿਜ਼ਾਇਨ ਦਸਦੇ ਹਾਂ-

1. ਵੱਖ-ਵੱਖ ਫੁੱਲਾਂ ਦੀ ਬਣੀ ਰੰਗੋਲੀ
ਰੰਗੋਲੀ ਬਣਾਉਣ ਲਈ ਤੁਸੀਂ ਵੱਖ-ਵੱਖ ਰੰਗਾਂ ਦੇ ਫੁੱਲਾਂ ਦੀ ਵਰਤੋਂ ਕਰ ਸਕਦੇ ਹੋ। ਇਸ ਵਿੱਚ ਚਾਰ ਰੰਗਾਂ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਤੁਸੀਂ ਸਮਾਨ ਰੰਗ ਵੀ ਚੁਣ ਸਕਦੇ ਹੋ।
                                          
                                                       

2. ਫੁੱਲਾਂ ਅਤੇ ਪੱਤਿਆਂ ਨਾਲ ਰੰਗੋਲੀ
ਹਰੇ ਪੱਤੇ ਫੁੱਲਾਂ ਦੇ ਨਾਲ ਬਹੁਤ ਵਧੀਆ ਲੱਗ ਰਹੇ ਹਨ। ਇਹ ਰੰਗੋਲੀ ਨੂੰ ਕਾਫੀ ਹੱਦ ਤੱਕ ਆਕਰਸ਼ਕ ਬਣਾਉਂਦੇ ਹਨ। ਅਜਿਹਾ ਡਿਜ਼ਾਈਨ ਬਣਾਉਣ ਲਈ ਅੰਬ ਜਾਂ ਅਸ਼ੋਕਾ ਦੇ ਪੱਤਿਆਂ ਨੂੰ ਦੋ ਵੱਖ-ਵੱਖ ਰੰਗਾਂ ਨਾਲ ਲਗਾਇਆ ਜਾ ਸਕਦਾ ਹੈ।
                                          


3. ਗੁਲਾਬ ਅਤੇ ਮੈਰੀਗੋਲਡ ਰੰਗੋਲੀ
ਗੁਲਾਬ ਘਰ ਨੂੰ ਮਹਿਕਾਉਣ ਲਈ ਸਭ ਤੋਂ ਵਧੀਆ ਹੈ। ਤੁਸੀਂ ਘਰ ਦੇ ਮੁੱਖ ਗੇਟ 'ਤੇ ਅਜਿਹਾ ਡਿਜ਼ਾਈਨ ਬਣਾ ਸਕਦੇ ਹੋ। ਇਸ ਰੰਗੋਲੀ ਦੇ ਡਿਜ਼ਾਇਨ ਦੇ ਵਿਚਕਾਰ ਕਲਸ਼ ਰੱਖਿਆ ਗਿਆ ਹੈ ਪਰ ਜੇ ਤੁਸੀਂ ਚਾਹੋ, ਤਾਂ ਤੁਸੀਂ ਫਲੋਟਿੰਗ ਦੀਵੇ ਦੇ ਨਾਲ ਇੱਕ ਘੜਾ ਰੱਖ ਸਕਦੇ ਹੋ।
                                           


4. ਚੌਕ ਦੇ ਡਿਜ਼ਾਈਨ ਵਾਲੀ ਰੰਗੋਲੀ
ਵਿਆਹ ਦੇ ਫੰਕਸ਼ਨ ਦੇ ਦੌਰਾਨ ਪੂਜਾ ਦੇ ਕੰਮ 'ਤੇ ਇਸੇ ਤਰ੍ਹਾਂ ਆਟੇ ਦਾ ਚੌਕਸ ਬਣਾਇਆ ਜਾਂਦਾ ਹੈ। ਦੀਵਾਲੀ 'ਤੇ ਮੰਦਰ ਦੇ ਪਾਸ ਤੁਸੀਂ ਫੁੱਲਾਂ ਤੋਂ ਇਸ ਤਰ੍ਹਾਂ ਦੀ ਰੰਗੋਲੀ ਬਣਾ ਸਕਦੇ ਹੋ। ਇਹ ਡਿਜ਼ਾਈਨ ਉਂਝ ਸਿੰਪਲ ਹੈ ਪਰ ਕਾਫੀ ਖੂਬਸੂਰਤ ਲੱਗ ਰਿਹਾ ਹੈ।
                                          


5. ਗੇਂਦੇ ਦੇ ਫੁੱਲ ਅਤੇ ਅੰਬ ਦੇ ਪੱਤੇ ਵਾਲੀ ਰੰਗੋਲੀ
ਗੇਂਦੇ ਦੇ ਫੁੱਲ ਤੋਂ ਇਸ ਤਰ੍ਹਾਂ ਦੀ ਰੰਗੋਲੀ ਨੂੰ ਤੁਸੀਂ ਪੌੜੀਆਂ 'ਤੇ ਬਣਾ ਸਕਦੇ ਹੋ। ਵਿਚਕਾਰ ਦੇ ਡਿਜ਼ਾਇਨ  'ਤੇ ਸੁੰਦਰ ਦੀਵਾ ਰੱਖੋ। ਆਸਾਨੀ ਨਾਲ ਬਣਨ ਵਾਲਾ ਇਹ ਡਿਜ਼ਾਇਨ ਨਾਲ  ਘਰ ਦੀ ਸ਼ੋਭਾ ਵਧਾਏਗਾ।
                                           

6. ਫੁੱਲਾਂ ਤੋਂ ਬਣਾਓ ਦੀਪ ਵਾਲਾ ਡਿਜ਼ਾਇਨ 
ਦਿਵਾਲੀ ਦੇ ਮੌਕੇ 'ਤੇ ਤੁਸੀਂ ਫੁੱਲਾਂ ਤੋਂ ਦੀਪ ਵਾਲੇ ਡਿਜ਼ਾਇਨ ਦੀ ਰੰਗੋਲੀ ਬਣਾ ਸਕਦੇ ਹੋ। ਇਹ ਕਾਫੀ ਅਟਰੈਟਿਵ ਡਿਜ਼ਾਇਨ ਹੈ। ਇਸ ਦੇ ਆਲੇ-ਦੁਆਲੇ ਤੁਸੀਂ ਡਿਜ਼ਾਇਨ ਵਾਲੀ ਮੋਮਬੱਤੀ ਰੱਖ ਸਕਦੇ ਹੋ।
                                          

7. ਮੈਰੀਗੋਲਡ ਫੁੱਲ ਅਤੇ ਅਸ਼ੋਕਾ ਪੱਤੀਆਂ ਦਾ ਡਿਜ਼ਾਇਨ 
ਜੇਕਰ ਤੁਸੀਂ ਰੰਗੋਲੀ ਬਣਾਉਣਾ ਨਹੀਂ ਜਾਣਦੇ ਹੋ ਅਤੇ ਤੁਸੀ ਪਹਿਲੀ ਵਾਰ ਫੁੱਲਾਂ ਵਾਲੀ ਰੰਗੋਲੀ ਬਣਾ ਰਹੇ ਹੋ, ਤਾਂ ਤੁਸੀਂ ਇਸ ਡਿਜ਼ਾਇਨ ਨੂੰ ਬਣਾ ਸਕਦੇ ਹੋ। ਇਹ ਕਾਫ਼ੀ ਸਧਾਰਨ ਅਤੇ ਅਸਾਨ ਹੈ। 

                                        


8. ਅਸਾਨੀ ਨਾਲ ਬਣਨ ਵਾਲੀ ਰੰਗੋਲੀ
ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਘਰ ਨੂੰ ਸਜਾਉਣ ਲਈ ਵੀ ਬਣਾ ਸਕਦੇ ਹੋ। ਇਹ ਇੱਕ ਬਹੁਤ ਹੀ ਸਧਾਰਨ ਅਤੇ ਸੁੰਦਰ ਡਿਜ਼ਾਇਨ ਹੈ ਜੋ ਘਰ ਦੀ ਸਜਾਵਟ ਨੂੰ ਵਧਾਉਣ ਵਿਚ ਮਦਦ ਕਰ ਸਕਦਾ ਹੈ।