ਥੋੜ੍ਹੀ ਹੀ ਦੇਰ 'ਚ ਅਯੋਧਿਆ ਮਾਮਲੇ 'ਚ ਆਵੇਗਾ ਇਤਿਹਾਸਕ ਫੈਸਲਾ, ਸੁਪਰੀਮ ਕੋਰਟ ਪਹੁੰਚੇ CJI ਰੰਜਨ ਗੋਗੋਈ

ਅਯੋਧਿਆ ਰਾਮ ਜਨਮਭੂਮੀ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਅੱਜ (ਸ਼ਨਿਚਰਵਾਰ) ਇਤਿਹਾਸਕ ਫੈਸਲਾ ਸੁਣਾਇਆ ਜਾਵੇਗਾ। ਧਾਰਮਿਕ, ਰਾਜਨੀਤਕ ਤੇ ਸਮਾਜਿਕ ਰੂਪ ਤੋਂ ਸੰਵੇਦਨਸ਼ੀਲ ਇਸ ਮੁਕੱਦਮੇ 'ਚ ਫੈਸਲੇ ਤੋਂ ਪਹਿਲਾਂ...

ਨਵੀਂ ਦਿੱਲੀ— ਅਯੋਧਿਆ ਰਾਮ ਜਨਮਭੂਮੀ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਅੱਜ (ਸ਼ਨਿਚਰਵਾਰ) ਇਤਿਹਾਸਕ ਫੈਸਲਾ ਸੁਣਾਇਆ ਜਾਵੇਗਾ। ਧਾਰਮਿਕ, ਰਾਜਨੀਤਕ ਤੇ ਸਮਾਜਿਕ ਰੂਪ ਤੋਂ ਸੰਵੇਦਨਸ਼ੀਲ ਇਸ ਮੁਕੱਦਮੇ 'ਚ ਫੈਸਲੇ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੇ ਖਾਸ ਤੌਰ 'ਤੇ ਅਯੋਧਿਆ ਦੀ ਸਥਿਤੀ ਜਾਣਨ ਲਈ ਸ਼ੁੱਕਰਵਾਰ ਨੂੰ ਮੁੱਖ ਜੱਜ ਰੰਜਨ ਗੋਗਾਈ ਨੇ ਸੂਬੇ ਦੇ ਮੁੱਖ ਸਕੱਤਰ ਰਾਜਿੰਦਰ ਕੁਮਾਰ ਤਿਵਾਰੀ ਤੇ ਡੀ.ਜੀ.ਪੀ ਓ.ਪੀ ਸਿੰਘ ਨਾਲ ਮਿਲ ਕੇ ਕਾਨੂੰਨ ਵਿਵਸਥਾ ਦੀ ਸਥਿਤੀ ਦੇਖੀ। ਦੂਰਗਾਮੀ ਪ੍ਰਭਾਵ ਵਾਲੇ ਰਾਜਨੀਤਕ ਤੇ ਧਾਰਮਿਕ ਰੂਪ ਤੋਂ ਸੰਵੇਦਨਸ਼ੀਲ ਮੁਕੱਦਮੇ ਦੇ ਇਤਿਹਾਸਕ ਫੈਸਲੇ ਤੋਂ ਪਹਿਲਾਂ ਸੂਬੇ 'ਚ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ, ਸਰਕਾਰ ਦੇ ਜ਼ਿੰਮੇਵਾਰ ਤੀਸਰੇ ਅੰਗ ਨਿਆਂਪਾਲਿਕਾ ਦਾ ਮੁਖੀ ਹੋਣ ਦੇ ਨਾਤੇ ਸ਼ੁੱਕਰਵਾਰ ਨੂੰ ਜੱਜ ਨੇ ਉਤਰ ਪ੍ਰਦੇਸ਼ ਦੇ ਮੁੱਖ ਸਕੱਤਰ ਤੇ ਡੀ.ਜੀ.ਪੀ ਨੂੰ ਸੁਪਰੀਮ ਕੋਰਟ ਬੁਲਾ ਕੇ ਸਥਿਤੀ ਦਾ ਜਾਣਕਾਰੀ ਲਈ।

13 ਤੋਂ 15 ਨਵੰਬਰ ਦੇ ਦਿਨ ਬੇਹੱਦ ਖ਼ਾਸ, ਇਨ੍ਹਾਂ ਵੱਡੇ ਮਾਮਲਿਆਂ 'ਤੇ ਸੁਪਰੀਮ ਕੋਰਟ ਸੁਣਾਵੇਗੀ ਆਪਣਾ ਅਹਿਮ ਫੈਸਲਾ

ਮੁੱਖ ਸਕੱਤਰ ਰਾਜਿੰਦਰ ਕੁਮਾਰ ਤਿਵਾਰੀ ਤੇ ਡੀ.ਜੀ.ਪੀ ਓ.ਪੀ ਸਿੰਘ ਦੇ ਨਾਲ ਮੁੱਖ ਜੱਜ ਰੰਜਨ ਗੋਗਾਈ ਨੇ ਦੁਪਹਿਰ 'ਚ ਕਰੀਬ ਡੇਢ ਘੰਟੇ ਆਪਣੇ ਚੈਂਬਰ 'ਚ ਮੁਲਾਕਾਤ ਕੀਤੀ। ਹਾਲਾਂਕਿ ਮੁਲਾਕਾਤ ਦਾ ਕੋਈ ਸਹੀ ਬਿਓਰਾ ਨਹੀਂ ਦਿੱਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਸੂਬੇ ਦੇ ਦੋਵਾਂ ਆਲਾ ਅਧਿਕਾਰੀਆਂ ਨੇ ਮੁੱਖ ਜੱਜ ਨੂੰ ਸੂਬੇ 'ਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਠੀਕ ਹੋਣ ਦੀ ਜਾਣਕਾਰੀ ਦਿੱਤੀ। ਸੁਪਰੀਮ ਕੋਰਟ 'ਚ ਸ਼ਨਿਚਰਵਾਰ ਤੋਂ ਲੈ ਕੇ ਮੰਗਲਵਾਰ ਤਕ ਛੁੱਟੀ ਹੈ। ਅਜਿਹੇ 'ਚ ਜਸਟਿਸ ਗੋਗਾਈ ਦੀ ਰਿਟਾਇਰਮੈਂਟ ਤਕ ਸਿਰਫ ਤਿੰਨ ਕਾਰਜ ਦਿਵਸ ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਹੀ ਬਚੇ ਹਨ। ਅਯੋਧਿਆ 'ਚ ਚੱਲ ਰਹੇ ਕਾਰਤਿਕ ਉਤਸਵ ਤੇ ਇਸ਼ਨਾਨ ਦੇ ਚਲਦੇ ਇਸ ਵਕਤ ਬਹੁਤ ਸ਼ਰਧਾਲੂ ਇਥੇ ਇਕੱਠੇ ਹਨ। ਹਾਲਾਂਕਿ 13 ਨਵੰਬਰ ਤੱਕ ਕਾਰਤਿਕ ਉਤਸਵ ਸਮਾਪਤ ਹੋ ਜਾਵੇਗਾ।

Get the latest update about News In Punjabi, check out more about Ranjan Gogoi, Ayodhya Case, Supreme Court & True Scoop News

Like us on Facebook or follow us on Twitter for more updates.