ਭਗੌੜੇ ਤੇ ਬਲਾਤਕਾਰੀ ਬਾਬੇ ਨਿੱਤਿਆਨੰਦ ਦਾ ਵੱਡਾ ਕਾਰਨਾਮਾ, ਜਿਸ ਨੂੰ ਜਾਣ ਤੁਸੀਂ ਵੀ ਪੈ ਜਾਓ ਭੰਬਲਭੂਸੇ 'ਚ

ਬਲਾਤਕਾਰ ਦੇ ਮੁਲਜ਼ਮ ਬਾਬਾ ਨਿੱਤਿਆਨੰਦ ਨੇ ਆਪਣਾ ਵੱਖਰਾ ਦੇਸ਼ ਬਣਾ ਲਿਆ ਹੈ। ਭਾਰਤ ਤੋਂ ਭਗੌੜੇ ਨਿੱਤਿਆਨੰਦ ਨੇ ਦੱਖਣੀ ਅਮਰੀਕੀ ਮਹਾਦੀਪ 'ਚ ਤ੍ਰਿਨੀਦਾਦ ਤੇ ਟੋਬੈਕੋ ਕੋਲ ਇਕ ਟਾਪੂ 'ਤੇ ਆਪਣਾ ਦੇਸ਼ ਬਣਾਇਆ ਹੈ। ਨਿੱਤਿਆਨੰਦ...

ਨਵੀਂ ਦਿੱਲੀ— ਬਲਾਤਕਾਰ ਦੇ ਮੁਲਜ਼ਮ ਬਾਬਾ ਨਿੱਤਿਆਨੰਦ ਨੇ ਆਪਣਾ ਵੱਖਰਾ ਦੇਸ਼ ਬਣਾ ਲਿਆ ਹੈ। ਭਾਰਤ ਤੋਂ ਭਗੌੜੇ ਨਿੱਤਿਆਨੰਦ ਨੇ ਦੱਖਣੀ ਅਮਰੀਕੀ ਮਹਾਦੀਪ 'ਚ ਤ੍ਰਿਨੀਦਾਦ ਤੇ ਟੋਬੈਕੋ ਕੋਲ ਇਕ ਟਾਪੂ 'ਤੇ ਆਪਣਾ ਦੇਸ਼ ਬਣਾਇਆ ਹੈ। ਨਿੱਤਿਆਨੰਦ ਨੇ ਆਪਣੇ ਦੇਸ਼ ਦਾ ਨਾਂ ਕੈਲਾਸਾ ਰੱਖਿਆ ਹੈ। ਖਬਰਾਂ ਮੁਤਾਬਕ ਇਸ ਦੇਸ਼ ਦੇ ਨਾਂ 'ਤੇ ਨਿੱਤਿਆਨੰਦ ਨੇ ਇੱਕ ਵੈੱਬਸਾਈਟ ਵੀ ਬਣਾਈ ਹੈ। ਵੈੱਬਸਾਈਟ 'ਤੇ ਦਾਅਵਾ ਕੀਤਾ ਗਿਆ ਹੈ ਕਿ ਕਲਾਸਾ ਦੇਸ਼ ਨੂੰ ਦੁਨੀਆ ਭਰ ਦੇ ਬੇਦਖਲ ਹਿੰਦੂਆਂ ਨੇ ਵਸਾਇਆ ਹੈ।

ਜੇਲ੍ਹ 'ਚ ਸਜ਼ਾ ਕੱਟ ਰਹੇ ਸਾਬਕਾ ਸੀ.ਐੱਮ ਓਮਪ੍ਰਕਾਸ਼ ਚੌਟਾਲਾ ਦੇ ਫਾਰਮ ਹਾਊਸ 'ਤੇ ਈਡੀ ਨੇ ਕੀਤੀ ਰੇਡ

ਦੱਸ ਦੇਈਏ ਕਿ ਕਰਨਾਟਕ ਵਿੱਚ ਨਿੱਤਿਆਨੰਦ ਖਿਲਾਫ ਬਲਾਤਕਾਰ ਦਾ ਕੇਸ ਦਰਜ ਹੈ। ਪੁਲਿਸ ਨੇ ਉਸ ਦੀਆਂ ਦੋ ਸਾਧਵੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੋਵਾਂ ਉੱਪਰ ਬੱਚਿਆਂ ਨੂੰ ਅਗਵਾ ਕਰਨ ਦਾ ਇਲਜ਼ਾਮ ਹੈ। ਗੁਜਰਾਤ ਪੁਲਿਸ ਨੇ 21 ਨਵੰਬਰ ਨੂੰ ਦਾਅਵਾ ਕੀਤਾ ਸੀ ਕਿ ਨਿੱਤਿਆਨੰਦ ਭਾਰਤ ਛੱਡ ਕੇ ਭੱਜ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿੱਤਿਆਨੰਦ ਨੇ ਅਮਰੀਕਾ ਦੀ ਇੱਕ ਪ੍ਰਸਿੱਧ ਕਾਨੂੰਨੀ ਸਲਾਹਕਾਰ ਕੰਪਨੀ ਦੀ ਮਦਦ ਨਾਲ ਆਪਣੇ ਦੇਸ਼ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਨਿੱਤਿਆਨੰਦ ਦੇ ਦੇਸ਼ ਕੈਲਾਸਾ ਦੇ ਦੋ ਪਾਸਪੋਰਟ ਹਨ। ਇੱਕ ਸੁਨਹਿਰੇ ਰੰਗ ਤੇ ਦੂਜੇ ਲਾਲ ਰੰਗ ਦਾ। ਇਸ ਦੇ ਝੰਡੇ ਦਾ ਰੰਗ ਨਾਭੀ ਹੈ।

Get the latest update about Trinidad, check out more about Private Island, Kailaasa, Rape Accused Nithyananda & Nithyananda

Like us on Facebook or follow us on Twitter for more updates.