ਬਲਾਤਕਾਰ ਪੀੜ੍ਹਿਤਾ ਨਾਬਾਲਿਗ ਦੀ ਗੁਹਾਰ, ਕਾਂਗਰਸ MLA ਦੇ ਬੇਟੇ ਸਮੇਤ ਚਾਰ ਦੋਸ਼ੀਆਂ ਦੀ ਫਾਂਸੀ ਦੀ ਮੰਗ

ਰਾਜਸਥਾਨ ਤੋਂ ਇਕ ਨਾਬਲਿਕ ਕੁੜੀ ਨਾਲ ਦੁਸ਼ਕਰਮ ਦੇ ਮਾਮਲੇ 'ਚ ਪੁਲਿਸ ਵਲੋਂ ਸ਼ਨੀਵਾਰ ਨੂੰ ਕਾਂਗਰਸ ਐਮ ਐਲ ਏ ਦੇ ਬੇਟੇ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ...

ਰਾਜਸਥਾਨ ਤੋਂ ਇਕ ਨਾਬਲਿਕ ਕੁੜੀ ਨਾਲ ਦੁਸ਼ਕਰਮ ਦੇ ਮਾਮਲੇ 'ਚ ਪੁਲਿਸ ਵਲੋਂ ਸ਼ਨੀਵਾਰ ਨੂੰ ਕਾਂਗਰਸ ਐਮ ਐਲ ਏ ਦੇ ਬੇਟੇ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਇਸ ਮਾਮਲੇ 'ਚ ਪੀੜ੍ਹਿਤਾ ਬੱਚੀ ਵਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਪੁਲਿਸ ਨੂੰ ਬਿਆਨ ਦੇਂਦੀਆਂ ਬੱਚੀ ਵਲੋਂ ਸਾਰੇ ਦੋਸ਼ੀਆਂ ਨੂੰ ਫਾਸੀ ਦੀ ਸਜ੍ਹਾ ਦੀ ਮੰਗ ਕੀਤੀ ਗਈ ਹੈ। ਨਾਬਾਲਿਗ ਬੱਚੀ ਨੇ ਇੱਹ ਵੀ ਕਿਹਾ ਕਿ ਜੇਕਰ ਉਹ ਉਸ ਨਾਲ ਅਜਿਹਾ ਕਰ ਸਕਦੇ ਹਨ ਤਾਂ ਉਹ ਫਿਰ ਕਿਸੇ ਹੋਰ ਨਾਲ ਵੀ ਅਜਿਹਾ ਵੀ ਕਰਨਗੇ। ਇਸ ਲਈ ਇਹਨਾਂ ਦੋਸ਼ੀਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਣਾ ਚਾਹੀਦਾ ਹੈ।  

ਜਿਕਰਯੋਗ ਹੈ ਕਿ ਪੁਲਿਸ ਨੇ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਨਾਲ ਸਬੰਧਤ15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੇ ਦੋਸ਼ ਹੇਠ ਕਾਂਗਰਸ ਵਿਧਾਇਕ ਦੇ ਪੁੱਤਰ ਅਤੇ ਚਾਰ ਹੋਰਾਂ 'ਤੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਮੁੱਖ ਮੁਲਜ਼ਮ ਦੀ ਪਛਾਣ ਅਲਵਰ ਜ਼ਿਲ੍ਹੇ ਦੇ ਰਾਜਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਜੋਹਰੀ ਲਾਲ ਮੀਨਾ ਦੇ ਪੁੱਤਰ ਦੀਪਕ ਮੀਨਾ ਵਜੋਂ ਕੀਤੀ ਹੈ। ਮੰਡਵਾਰ ਥਾਣੇ ਦੇ ਐਸਐਚਓ ਨੱਥੂ ਲਾਲ ਨੇ ਦੱਸਿਆ ਕਿ ਪੰਜ ਮੁਲਜ਼ਮਾਂ ਵਿੱਚੋਂ ਇੱਕ, ਜਿਸ ਦੀ ਪਛਾਣ ਵਿਵੇਕ ਸ਼ਰਮਾ ਵਜੋਂ ਹੋਈ ਹੈ, ਉੱਤੇ ਪੀੜਤਾ ਨੂੰ ਉਸ ਦੇ ਗੈਂਗਰੇਪ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਨ ਦੀ ਧਮਕੀ ਦੇ ਕੇ 15 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਵਸੂਲਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਰਾਜਗੜ੍ਹ ਦੇ ਵਿਧਾਇਕ ਦੇ ਪੁੱਤਰ ਦੀਪਕ ਮੀਨਾ ਸਮੇਤ ਤਿੰਨ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋ ਹੋਰਾਂ ਖ਼ਿਲਾਫ਼ ਵੀ ਸਮੂਹਿਕ ਬਲਾਤਕਾਰ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨ ਦਰਜ ਕੀਤੇ ਗਏ ਹਨ। ਐਸਐਚਓ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਹ ਘਟਨਾ ਫਰਵਰੀ ਵਿੱਚ ਵਾਪਰੀ ਜਦੋਂ ਮੁਲਜ਼ਮ ਲੜਕੀ ਨੂੰ ਮਹਵਾ-ਮੰਡਵਾਰ ਰੋਡ ’ਤੇ ਇੱਕ ਹੋਟਲ ਵਿੱਚ ਲੈ ਗਿਆ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਉਸਨੂੰ ਧਮਕੀ ਦੇਣ ਲਈ ਇੱਕ ਅਸ਼ਲੀਲ ਵੀਡੀਓ ਵੀ ਬਣਾਈ, ਉਸਨੇ ਅੱਗੇ ਕਿਹਾ। ਐਸਐਚਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਵਿੱਚ ਸ਼ਰਮਾ ਦੀ ਸ਼ਮੂਲੀਅਤ ਪਾਈ ਗਈ ਜਿਸ ਤੋਂ ਬਾਅਦ ਪੀੜਤ ਲੜਕੀ ਨੇ ਆਪਣੀ ਮਾਂ ਨਾਲ ਦੁੱਖ ਸਾਂਝਾ ਕਰਨ ਦੀ ਹਿੰਮਤ ਕੀਤੀ।ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਵੀ ਰਾਜਸਥਾਨ ਪੁਲਿਸ ਨੂੰ ਕਥਿਤ ਸਮੂਹਿਕ ਬਲਾਤਕਾਰ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਕਿਹਾ ਹੈ।

ਰਾਜਸਥਾਨ ਦੇ ਪੁਲਿਸ ਡਾਇਰੈਕਟਰ ਜਨਰਲ ਐਮ ਐਲ ਲਾਥੇਰ ਨੂੰ ਲਿਖੇ ਇੱਕ ਪੱਤਰ ਵਿੱਚ, NCW ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਪੀੜਤਾ ਲਈ ਸੁਰੱਖਿਆ ਅਤੇ ਕਾਉਂਸਲਿੰਗ ਅਤੇ ਜਲਦੀ ਤੋਂ ਜਲਦੀ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਡੀਜੀਪੀ ਨੂੰ ਰਾਜਸਥਾਨ ਪੁਲਿਸ ਵੱਲੋਂ ਅਜਿਹੇ ਅਪਰਾਧਾਂ ਨੂੰ ਨੱਥ ਪਾਉਣ ਲਈ ਚੁੱਕੇ ਗਏ ਉਪਰਾਲਿਆਂ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਭੇਜਣ ਦੇ ਨਿਰਦੇਸ਼ ਦਿੱਤੇ ਹਨ।

Get the latest update about congress mla son, check out more about news, crime news, rape victim minor girl & johri lal meena son

Like us on Facebook or follow us on Twitter for more updates.