ਲਓ ਜੀ ਹੁਣ ਰਾਸ਼ਟਰਪਤੀ ਭਵਨ ਨੂੰ ਵੀ ਚੋਰਾਂ ਨੇ ਨਹੀਂ ਛੱਡਿਆ, ਕੀਤੀ ਲੱਖਾਂ ਦੀ ਚੋਰੀ

ਬਹੁਤ ਸੁਰੱਖਿਆਤ ਮੰਨਿਆ ਜਾਣ ਵਾਲਾ ਰਾਸ਼ਟਰਪਤੀ ਭਵਨ ਅਤੇ ਉਸ ਦੇ ਆਸਪਾਸ ਦਾ ...

ਨਵੀਂ ਦਿੱਲੀ — ਬਹੁਤ ਸੁਰੱਖਿਆਤ ਮੰਨਿਆ ਜਾਣ ਵਾਲਾ ਰਾਸ਼ਟਰਪਤੀ ਭਵਨ ਅਤੇ ਉਸ ਦੇ ਆਸਪਾਸ ਦਾ ਇਲਾਕਾ ਵੀ ਹੁਣ ਸੁਰੱਖਿਅਤ ਨਹੀਂ ਰਿਹਾ। ਚੋਰਾਂ ਦੇ ਹੌਂਸਲੇ ਬਹੁਤ ਹੀ ਬੁਲੰਦ ਹੋ ਗਏ ਹਨ ਅਤੇ ਕਿਸੇ ਕਾਨੂੰਨ ਦਾ ਵੀ ਡਰ ਨਹੀਂ ਹੈ। ਦੱਸ ਦੱਈਏ ਕਿ ਚੋਰ ਰਾਸ਼ਟਰਪਤੀ ਭਵਨ ਦੇ ਗੇਟ ਤੋਂ ਪਾਣੀ ਦਾ ਪਾਈਪ ਚੋਰੀ ਕਰ ਕੇ ਲੈ ਗਏ। ਬਿਲਡਰ ਦੀ ਸ਼ਿਕਾਇਤ 'ਤੇ ਚਾਣਕਿਆਪੁਰੀ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਰੂਟ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਖੁਲਾਸਾ ਹੋਇਆ ਕਿ ਮੁਲਜ਼ਮ ਬੇਖੌਫ ਹੋ ਕੇ ਪਾਈਪ ਨੂੰ ਕੰਟੇਨਰ 'ਚ ਪਾ ਕੇ ਲੈ ਗਏ। ਮੁਲਜ਼ਮ ਸਵਿਫ਼ਟ ਡਿਜ਼ਾਇਰ ਕਾਰ 'ਚ ਪਾਇਪ ਚੋਰੀ ਕਰਨ ਆਏ ਸਨ। ਜਾਣਕਾਰੀ ਅਨੁਸਾਰ ਜੋਰਬਾਗ ਤੋਂ ਰਾਸ਼ਟਰਪਤੀ ਭਵਨ ਲਈ ਪਾਣੀ ਦੀ ਪਾਈਪ ਲਾਈਨ ਪਾਈ ਜਾ ਰਹੀ ਹੈ। ਇਸ ਕਾਰਨ ਕਾਫੀ ਪਾਈਪ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ-23 ਅਤੇ 24 ਨੇੜੇ ਮਦਰ ਟੈਰੇਸਾ ਕ੍ਰੈਸੇਂਟ ਸੜਕ 'ਤੇ ਪਈ ਸੀ। ਬਿਹੇਸ ਨਾਂ ਦੀ ਕੰਪਨੀ ਪਾਈਪ ਲਾਈਨ ਪਾਉਣ ਦਾ ਕੰਮ ਕਰ ਰਹੀ ਹੈ। ਕੰਪਨੀ ਦੇ ਮਾਲਿਕ ਅਰੁਣ ਜੈਨ ਨੇ ਵੇਖਿਆ ਕਿ ਲਗਭਗ 21 ਪਾਈਪਾਂ ਚੋਰੀ ਹੋ ਗਈਆਂ ਹਨ। ਬਿਲਡਰ ਨੇ ਇਸ ਦੀ ਸ਼ਿਕਾਇਤ ਚਾਣਕਿਆਪੁਰੀ ਥਾਣਾ ਪੁਲਿਸ ਨੂੰ ਕੀਤੀ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਊਧਵ ਠਾਕਰੇ, ਇਨ੍ਹਾਂ 6 ਮੰਤਰੀਆਂ ਨੇ ਵੀ ਚੁੱਕੀ ਸਹੁੰ

ਜਾਣਕਾਰੀ ਅਨੁਸਾਰ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਥਾਣਾ ਮੁਖੀ ਉਗੇਸ਼ ਕੁਮਾਰ ਦੀ ਦੇਖ-ਰੇਖ 'ਚ ਏਐਸਆਈ ਜੈਪ੍ਰਕਾਸ਼, ਡਾਲਚੰਦ, ਹੌਲਦਾਰ ਵਿਨੋਦ ਤੇ ਜਿਤੇਂਦਰ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਰੂਟ ਲਈ ਇਸ ਸੜਕ 'ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਹੌਲਦਾਰ ਵਿਨੋਦ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਤਾਂ ਪਤਾ ਲੱਗਿਆ ਕਿ ਚੋਰ ਕੰਟੇਨਰ 'ਚ ਪਾਈਪ ਲੈ ਕੇ ਫ਼ਰਾਰ ਹੋ ਗਏ। ਮੁਲਜ਼ਮ ਕੰਟੇਨਰ ਦੇ ਨਾਲ ਸਵਿਫ਼ਟ ਡਿਜ਼ਾਇਰ ਕੈਬ ਤੋਂ ਆਏ ਸਨ। ਪੁਲਿਸ ਨੇ ਕੈਬ ਦੇ ਨੰਬਰ ਦੇ ਆਧਾਰ 'ਤੇ ਚਾਰ ਮੁਲਜ਼ਮਾਂ ਅਜੇ, ਮਿਥੀਲੇਸ਼, ਰਾਕੇਸ਼ ਕੁਮਾਰ ਅਤੇ ਗੁੱਡੂ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Get the latest update about News In Punjabi, check out more about Water Pipes Stolen, Rashtrapati Bhavan Theft, Rashtrapati Bhavan Theft Water Pipes Stolen & True Scoop News

Like us on Facebook or follow us on Twitter for more updates.