ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ, ਕੇਂਦਰ ਸਰਕਾਰ ਵਲੋਂ ਅਕਤੂਬਰ ਤੋਂ ਮਿਲੇਗੀ ਇਹ ਖਾਸ ਸਹੂਲਤ

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (PMGKAY) ਦੁਨੀਆ ਦੀ ਸਭ ਤੋਂ ਵੱਡੀ ਭੋਜਨ ਯੋਜਨਾ ਹੈ। ਸਰਕਾਰ ਕੋਲ ਇਸ ਲਈ ਅਨਾਜ ਦਾ ਕਾਫੀ ਸਟਾਕ ਹੈ...

ਰਾਸ਼ਨ ਕਾਰਡ ਧਾਰਕ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (PMGKAY) ਦਾ ਲਾਭ ਲੈਣ ਵਾਲੇ ਘਰਾਂ ਦੇ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ PMGKAY ਦੇ ਤਹਿਤ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਇਹ ਘੋਸ਼ਣਾ ਕਰਨ ਜਾ ਰਹੀ ਹੈ। ਅਪ੍ਰੈਲ 2020 ਵਿੱਚ ਕੋਵਿਡ ਮਿਆਦ ਦੇ ਦੌਰਾਨ ਸ਼ੁਰੂ ਕੀਤੀ ਗਈ ਇਹ ਯੋਜਨਾ ਨੂੰ ਮਾਰਚ 2022 ਵਿੱਚ, ਛੇ ਮਹੀਨਿਆਂ ਲਈ ਸਤੰਬਰ ਤੱਕ ਵਧਾ ਦਿੱਤਾ ਗਿਆ ਸੀ। ਹੁਣ ਚਰਚਾ ਹੈ ਕਿ ਕੀ ਸਰਕਾਰ ਇਸ ਸਕੀਮ ਨੂੰ ਇਕ ਵਾਰ ਫਿਰ ਵਧਾਏਗੀ ਜਾਂ ਨਹੀਂ?


ਦਸ ਦਈਏ ਕਿ ਸਰਕਾਰ ਦੀ ਇਸ ਯੋਜਨਾ ਨਾਲ 80 ਕਰੋੜ ਲੋਕ ਸਿੱਧੇ ਜੁੜੇ ਹੋਏ ਹਨ। ਇਸੇ ਲਈ ਚਰਚਾ ਹੋ ਰਹੀ ਹੈ ਕਿ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਮੁਫਤ ਰਾਸ਼ਨ ਵੰਡਣ ਦੀ ਇਸ ਸਭ ਤੋਂ ਵੱਡੀ ਯੋਜਨਾ ਨੂੰ ਛੇ ਮਹੀਨੇ (ਮਾਰਚ 2023 ਤੱਕ) ਵਧਾਉਣ ਦਾ ਮਨ ਬਣਾ ਲਿਆ ਹੈ। ਕੇਂਦਰੀ ਖੁਰਾਕ ਵਿਭਾਗ ਦੇ ਸਕੱਤਰ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (PMGKAY) ਦੁਨੀਆ ਦੀ ਸਭ ਤੋਂ ਵੱਡੀ ਭੋਜਨ ਯੋਜਨਾ ਹੈ। ਸਰਕਾਰ ਕੋਲ ਇਸ ਲਈ ਅਨਾਜ ਦਾ ਕਾਫੀ ਸਟਾਕ ਹੈ। ਇਸ ਯੋਜਨਾ 'ਤੇ ਹੁਣ ਤੱਕ 3.40 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਅਜਿਹੇ 'ਚ ਇਸ ਯੋਜਨਾ ਨੂੰ ਵਧਾਉਣ ਨਾਲ ਰਾਸ਼ਨ ਕਾਰਡ ਧਾਰਕਾਂ ਨੂੰ ਸਿੱਧਾ ਫਾਇਦਾ ਹੋਵੇਗਾ। ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਦੇਸ਼ ਦੇ ਸਾਰੇ ਗਰੀਬ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ 5 ਕਿਲੋ ਰਾਸ਼ਨ ਦਿੱਤਾ ਜਾਂਦਾ ਹੈ। ਪਹਿਲਾਂ ਇਹ ਸਕੀਮ ਸਿਰਫ ਰਾਸ਼ਨ ਕਾਰਡ ਧਾਰਕਾਂ ਲਈ ਸੀ। ਬਾਅਦ ਵਿੱਚ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ, ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਸਨ।

Get the latest update about PMGKAY, check out more about indian policy, rashan card benefits, BPL rashan card & rashan card holders benefits

Like us on Facebook or follow us on Twitter for more updates.