ਪੰਜਾਬ ਪੁਲਿਸ ਨੇ ਜਾਰੀ ਕੀਤੀ ਦਿਲਜੀਤ ਦੋਸਾਂਝ ਦੀ ਇਹ ਤਸਵੀਰ, ਜਾਣੋ ਕਾਰਣ

ਦਿਲਜੀਤ ਸਿੰਘ ਨੇ ਇਕ ਵਾਰ ਫਿਰ ਲੋਕਾਂ ਦੇ ਨਾਲ ਹੀ ਇਸ ਵਾਰ ਪੰਜਾਬ ਪੁਲਿਸ ਦਾ ਵੀ ਦਿਲ ਜੀਤ ਲਿਆ ਹੈ। ਦਰਅਸਲ, ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਥਾਂ ਦਿਲਜੀਤ ਦੀ ਇਕ ਪੁਰਾਣੀ ਤਸਵੀਰ ਨੂੰ ਵਰਤਿਆ ਗਿਆ ਹੈ ਅਤੇ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਸਿਖਿਆ ਦਿੱਤੀ ਗਈ ਹੈ।

ਜਲੰਧਰ- ਦਿਲਜੀਤ ਸਿੰਘ ਨੇ ਇਕ ਵਾਰ ਫਿਰ ਲੋਕਾਂ ਦੇ ਨਾਲ ਹੀ ਇਸ ਵਾਰ ਪੰਜਾਬ ਪੁਲਿਸ ਦਾ ਵੀ ਦਿਲ ਜੀਤ ਲਿਆ ਹੈ।  ਦਰਅਸਲ, ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਥਾਂ ਦਿਲਜੀਤ ਦੀ ਇਕ ਪੁਰਾਣੀ ਤਸਵੀਰ ਨੂੰ ਵਰਤਿਆ ਗਿਆ ਹੈ ਅਤੇ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਸਿਖਿਆ ਦਿੱਤੀ ਗਈ ਹੈ। 

ਦਿਲਜੀਤ ਦੇ ਡਾਇਲਾਗ “ਓਏ ਛੋਟੂ“ ਕਾਰਨ ਜਾਣੀ ਜਾਂਦੀ ਫਿਲਮ 'ਜੱਟ ਐਂਡ ਜੂਲੀਅਟ 2' 'ਚੋ ਇਕ ਤਸਵੀਰ ਸਾਂਝੀ ਕਰਕੇ ਲੋਕਾਂ ਨੂੰ ਸੋਸ਼ਲ ਡਿਸਟੇਨਸਿੰਗ ਲਈ ਪ੍ਰੇਰਿਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਇਸ ਤਸਵੀਰ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ, ਅਤੇ ਲੋਕਾਂ ਨੂੰ ਖੂਬ ਪਸੰਦ ਵੀ ਆ ਰਹੀ ਹੈ।

ਉਥੇਂ ਹੀ ਦੂਜੇ ਪਾਸੇ ਪਹਿਲਾ, ਕਾਂਗਰਸ ਦੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਵੱਲੋਂ ਗਾਇਕ ਦਿਲਜੀਤ ਦੋਸਾਂਝ ਦੇ ਇਕ ਪੁਰਾਣੇ ਗੀਤ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਦਿਲਜੀਤ ਦੇ ਪੁਰਾਣੇ ਗੀਤ ਨੂੰ ਖਾੜਕੂਆਂ ਨਾਲ ਜੋੜ ਕੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ।

Get the latest update about truescoop news, check out more about diljit dosanjh, truescoop punjabi, ravneet bittu & punjabi singer

Like us on Facebook or follow us on Twitter for more updates.