ਮੋਬਾਈਲ ਐਪ ਰਾਹੀਂ ਤੁਰੰਤ ਮਿਲਣ ਵਾਲਾ ਕਰਜ਼ ਪੈ ਸਕਦੈ ਮਹਿੰਗਾ, RBI ਦੀ ਚਿਤਾਵਨੀ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਲੋਕਾਂ ਨੂੰ ਅਣਅਧਿਕਾਰਤ ਤਰੀਕੇ ਨਾਲ ਡਿਜੀਟਲ ਮੰਚਾਂ ਅਤੇ ਮੋਬਾਈਲ ਐਪ ਰਾਹੀਂ ਕਰਜ਼ੇ...

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਲੋਕਾਂ ਨੂੰ ਅਣਅਧਿਕਾਰਤ ਤਰੀਕੇ ਨਾਲ ਡਿਜੀਟਲ ਮੰਚਾਂ ਅਤੇ ਮੋਬਾਈਲ ਐਪ ਰਾਹੀਂ ਕਰਜ਼ੇ ਦੀ ਪੇਸ਼ਕਸ਼ ਕਰਨ ਵਾਲਿਆਂ ਨੂੰ ਲੈ ਕੇ ਚੌਕਸ ਰਹਿਣ ਨੂੰ ਕਿਹਾ ਹੈ। ਆਰ. ਬੀ. ਆਈ. ਨੇ ਇਕ ਪ੍ਰੈੱਸ ਨੋਟ ’ਚ ਕਿਹਾ ਕਿ ਅਜਿਹੀ ਰਿਪੋਰਟ ਹੈ ਕਿ ਲੋਕ/ਛੋਟੇ ਕਾਰੋਬਾਰੀ ਛੇਤੀ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਕਰਜ਼ਾ ਦੇਣ ਦਾ ਵਾਅਦਾ ਕਰਨ ਵਾਲੇ ਅਣਅਧਿਕਾਰਤ ਡਿਜੀਟਲ ਮੰਚਾਂ ਅਤੇ ਐਪ ਦੇ ਝਾਂਸੇ ’ਚ ਫਸ ਰਹੇ ਹਨ।

ਪ੍ਰੈੱਸ ਨੋਟ ਮੁਤਾਬਕ ਰਿਪੋਰਟ ’ਚ ਵੱਧ ਵਿਆਜ਼ ਦਰ ਅਤੇ ਪਿਛਲੇ ਦਰਵਾਜ਼ੇ ਤੋਂ ਵੱਧ ਲਾਗਤ ਮੰਗੇ ਜਾਣ ਦੀ ਵੀ ਗੱਲ ਕਹੀ ਗਈ ਹੈ। ਨਾਲ ਹੀ ਉਹ ਵਸੂਲੀ ਦੇ ਅਜਿਹੇ ਸਖਤ ਤਰੀਕੇ ਅਪਣਾ ਰਹੇ ਹਨ ਜੋ ਮਨਜ਼ੂਰ ਨਹੀਂ ਕੀਤੇ ਜਾ ਸਕਦੇ ਅਤੇ ਕਰਜ਼ਦਾਰਾਂ ਦੇ ਮੋਬਾਈਲ ਫੋਨ ’ਤੇ ਅੰਕੜਿਆਂ ਤੱਕ ਪਹੁੰਚ ਸਮਝੌਤੇ ਦੀ ਦੁਰਵਰਤੋਂ ਕਰ ਰਹੇ ਹਨ। ਆਰ. ਬੀ. ਆਈ. ਨੇ ਕਿਹਾ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਭਰਮਾਊ ਸਰਗਰਮੀਆਂ ਨੂੰ ਲੈ ਕੇ ਚੌਕਸ ਰਹਿਣ ਅਤੇ ਡਿਜੀਟਲ ਅਤੇ ਮੋਬਾਈਲ ਐਪ ਰਾਹੀਂ ਕਰਜ਼ੇ ਦੀ ਪੇਸ਼ਕਸ਼ ਕਰਨ ਵਾਲੀ ਕੰਪਨੀ/ਇਕਾਈ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ। ਕੇਂਦਰੀ ਬੈਂਕ ਨੇ ਗਾਹਕਾਂ ਨੂੰ ਕੇ. ਵਾਈ. ਸੀ. (ਆਪਣੇ ਗਾਹਕਾਂ ਨੂੰ ਜਾਣੋ) ਦੀ ਕਾਪੀ ਵੀ ਅਣਜਾਣ ਲੋਕਾਂ ਜਾਂ ਅਣਅਧਿਕਾਰਤ ਐਪ ’ਤੇ ਸਾਂਝਾ ਨਾ ਕਰਨ ਨੂੰ ਕਿਹਾ ਹੈ ਅਤੇ ਇਸ ਤਰ੍ਹਾਂ ਦੇ ਐਪ/ਐਪ ਨਾਲ ਸਬੰਧਤ ਬੈਂਕ ਖਾਤਾ ਸੂਚਨਾ ਬਾਰੇ ਸਬੰਧਤ ਕਾਨੂੰਨੀ ਅਥਾਰਿਟੀ ਨੂੰ ਜਾਣਕਾਰੀ ਦੇਣ।

ਇਸ ਤੋਂ ਇਲਾਵਾ ਅਜਿਹੇ ਐਪ, ਡਿਜੀਟਲ ਮੰਚ ਬਾਰੇ ‘ਆਨਲਾਈਨ ਸ਼ਿਕਾਇਤ’ ਐੱਚ. ਟੀ. ਟੀ. ਪੀ. ਐੱਸ. : ਏ. ਸੀ. ਐੱਚ. ਈ. ਟੀ. ਆਰ. ਬੀ. ਆਈ. ਓ. ਆਰ. ਜੀ. ਐੱਨ. ’ਤੇ ਕੀਤੀ ਜਾ ਸਕਦੀ ਹੈ। ਜਾਇਜ਼ ਤਰੀਕੇ ਨਾਲ ਕਰਜ਼ਾ ਦੇਣ ਦਾ ਕੰਮ ਬੈਂਕ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ.ਸੀ.) ਕਰ ਸਕਦੀਆਂ ਹਨ ਜੋ ਆਰ. ਬੀ. ਆਈ. ਕੋਲ ਰਜਿਸਟਰਡ ਹੋਣ। ਨਾਲ ਹੀ ਉਹ ਇਕਾਈਆਂ ਜੋ ਸਭ ਤੋਂ ਵੱਧ ਵਿਵਸਥਾਵਾਂ ਤਹਿਤ ਸੂਬਾ ਸਰਕਾਰਾਂ ਵਲੋਂ ਨਿਯਮਿਤ ਹੋਣ, ਕਰਜ਼ਾ ਦੇਣ ਦਾ ਕੰਮ ਕਰ ਸਕਦੀਆਂ ਹਨ।

ਰਿਜ਼ਰਵ ਬੈਂਕ ਨੇ ਇਹ ਵੀ ਵਿਵਸਥਾ ਦਿੱਤੀ ਹੈ ਕਿ ਬੈਂਕਾਂ ਅਤੇ ਐੱਨ. ਬੀ. ਐੱਫ. ਸੀ. ਵਲੋਂ ਡਿਜੀਟਲ ਕਰਜ਼ਾ ਮੰਚ ਦਾ ਸੰਚਾਲਨ ਕਰਨ ਵਾਲਿਆਂ ਨੂੰ ਸਬੰਧਤ ਵਿੱਤੀ ਸੰਸਥਾਨਾਂ ਦਾ ਨਾਂ ਗਾਹਕਾਂ ਦੇ ਸਾਹਮਣੇ ਸਪੱਸ਼ਟ ਤੌਰ ’ਤੇ ਰੱਖਣਾ ਹੋਵੇਗਾ। ਰਜਿਸਟਰਡ ਐੱਨ. ਬੀ. ਐੱਫ. ਸੀ. ਦੇ ਨਾਂ ਅਤੇ ਪਤੇ ਆਰ. ਬੀ. ਆਈ. ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

Get the latest update about caution, check out more about loan apps, RBI & small businesses

Like us on Facebook or follow us on Twitter for more updates.