ਨਵੇਂ ਸਾਲ 'ਤੇ RBI ਦਾ ਤੋਹਫਾ, ਨੇਤਹੀਣ ਲੋਕਾਂ ਲਈ ਲਾਂਚ ਕੀਤੀ Mani App

ਭਾਰਤੀ ਰਿਜ਼ਰਵ ਬੈਂਕ ਨੇ ਨੇਤਰਹੀਣ ਲੋਕਾਂ ਦੀ ਮਦਦ ਲਈ ਇਕ ਨਵੀਂ ਮੋਬਾਇਲ ਐਪ 'ਮਨੀ' ਲਾਂਚ ਕੀਤੀ ...

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਨੇ ਨੇਤਰਹੀਣ ਲੋਕਾਂ ਦੀ ਮਦਦ ਲਈ ਇਕ ਨਵੀਂ ਮੋਬਾਇਲ ਐਪ 'ਮਨੀ' ਲਾਂਚ ਕੀਤੀ ਹੈ। ਦੱਸ ਦੱਈਏ ਕਿ ਇਸ ਐਪ ਰਾਹੀਂ ਨੇਤਰਹੀਣ ਵਿਅਕਤੀ ਕਰੰਸੀ ਨੋਟਾਂ ਦੀ ਪਛਾਣ ਕਰ ਸਕਣਗੇ। ਦੇਸ਼ 'ਚ ਕਰੀਬ 80 ਲੱਖ ਨੇਤਹੀਣ ਲੋਕ ਹਨ। ਆਰਬੀਆਈ ਦੀ ਇਸ ਪਹਿਲ ਨਾਲ ਉਨ੍ਹਾਂ ਨੂੰ ਲਾਭ ਹੋਵੇਗਾ। ਹੁਣ ਮਾਰਕੀਟ 'ਚ 10,20,50 100,200,500 ਅਤੇ 2,000 ਰੁਪਏ ਦੇ ਬੈਂਕ ਨੋਟ ਚੱਲਦੇ ਹਨ। ਨੋਟ ਨੂੰ ਪਛਾਣਨ 'ਚ ਨੇਤਰਹੀਣਾਂ ਦੀ ਮਦਦ ਲਈ 'ਇੰਟਾਗਲਿਓ ਪ੍ਰਿੰਟਿੰਗ' ਆਧਾਰਿਤ ਪਛਾਣ ਚਿੰਨ੍ਹ ਦਿੱਤੇ ਜਾਂਦੇ ਹਨ। ਇਹ ਚਿੰਨ੍ਹ 100 ਰੁਪਏ ਅਤੇ ਉਸ ਤੋਂ ਉੱਪਰ ਨੋਟ 'ਚ ਹੈ। ਨੇਤਰਹੀਣ ਲੋਕਾਂ ਲਈ ਨਕਦੀ ਅਧਾਰਿਤ ਲੈਣ-ਦੇਣ ਨੂੰ ਸਫਲ ਬਣਾਉਣ ਲਈ ਬੈਂਕ ਨੋਟ ਦੀ ਪਛਾਣ ਜ਼ਰੂਰੀ ਹੈ।
 

ਆਨਲਾਈਨ ਵੀ ਕੰਮ ਕਰੇਗੀ ਮਨੀ ਐਪ —
ਕੇਂਦਰੀ ਬੈਂਕ ਨੇ ਬਿਆਨ 'ਚ ਕਿਹਾ ਹੈ ਕਿ ਨੇਤਰਹੀਣ ਇਸ ਐਪ ਰਾਹੀਂ ਇਹ ਪਤਾ ਲਗਾ ਸਕਾਂਗੇ ਕਿ ਨੋਟ ਕਿੰਨੇ ਮੁੱਲ ਦਾ ਹੈ। ਇਕ ਅਤੇ ਖਾਸ ਗੱਲ ਇਹ ਹੈ ਕਿ ਇਕ ਵਾਰ ਸਥਾਪਿਤ ਕਰਨ ਤੋਂ ਬਾਅਦ ਇਹ ਐਪ ਆਫਲਾਈਨ ਵੀ ਕੰਮ ਕਰੇਗੀ।

TRAI ਨੇ ਨਵੇਂ ਸਾਲ 'ਤੇ ਕੇਬਲ ਟੀਵੀ ਗਾਹਕਾਂ ਨੂੰ ਦਿੱਤਾ ਤੋਹਫਾ, ਹੁਣ ਤੁਸੀਂ 130 ਰੁਪਏ 'ਚ ਦੇਖ ਸਕੇਗੋ 200 ਚੈਨਲ

ਇਸ ਤਰ੍ਹਾਂ ਕਰੇਗੀ ਕੰਮ —
ਯੂਜ਼ਰ ਇਸ ਐਪ ਨੂੰ ਡਾਊਨਲੋਡ ਕਰਨਗੇ। ਉਸ ਤੋਂ ਬਾਅਦ ਕੈਮਰੇ ਰਾਹੀਂ ਨੋਟ ਨੂੰ ਸਕੈਨ ਕੀਤਾ ਜਾ ਸਕੇਗਾ। ਸਕੈਨ ਤੋਂ ਬਾਅਦ ਐਪ ਬੋਲ ਕੇ ਦੱਸੇਗਾ ਕਿ ਨੋਟ ਕਿੰਨੇ ਦਾ ਹੈ। ਹਿੰਦੀ ਅਤੇ ਅੰਗਰੇਜ਼ੀ ਦੋਵਾਂ 'ਚ ਨੋਟ ਦਾ ਮੁੱਲ ਦੱਸਿਆ ਜਾਵੇਗਾ। ਇਹ ਐਪ ਐਂਡ੍ਰਾਇਡ 'ਤੇ ਆਈਓਐੱਸ ਆਪਰੇਟਿੰਗ ਸਿਸਟਮ ਦੋਵਾਂ 'ਤੇ ਉਪਲੱਬਧ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਐਪ ਨੂੰ ਪੇਸ਼ ਕੀਤਾ। ਇਸ ਮੌਕੇ 'ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਬੈਂਕ ਦੇ ਕਿਹਾ ਹੈ ਕਿ ਇਸ ਐਪ ਰਾਹੀਂ ਇਹ ਪਤਾ ਨਹੀਂ ਲੱਗੇਗਾ ਕਿ ਨੋਟ ਅਸਲੀ ਹੈ ਜਾਂ ਨਕਲੀ।

Get the latest update about Blind, check out more about True Scoop News, Business News, Helping & RBI

Like us on Facebook or follow us on Twitter for more updates.