RCB vs PBKS : ਕੋਹਲੀ ਆਊਟ ਹੋਣ ਪਿੱਛੋਂ ਭਗਵਾਨ ਨੂੰ ਯਾਦ ਕਰਨ ਲੱਗੇ, ਪ੍ਰੀਤੀ ਜ਼ਿੰਟਾ ਨੇ ਮਨਾਈ ਖੁਸ਼ੀ, ਵੀਡੀਓ ਵਾਇਰਲ

ਮੁੰਬਈ- ਵਿਰਾਟ ਕੋਹਲੀ (Virat Kohli) ਦਾ ਆਈਪੀਐੱਲ 2022 'ਚ ਖ਼ਰਾਬ ਪ੍ਰਦਰਸ਼ਨ

ਮੁੰਬਈ- ਵਿਰਾਟ ਕੋਹਲੀ (Virat Kohli) ਦਾ ਆਈਪੀਐੱਲ 2022 'ਚ ਖ਼ਰਾਬ ਪ੍ਰਦਰਸ਼ਨ ਜਾਰੀ ਹੈ। ਟੀ20 ਲੀਗ ਦੇ 15ਵੇਂ ਸੀਜ਼ਨ ਦੇ ਇੱਕ ਮੁਕਾਬਲੇ 'ਚ ਪੰਜਾਬ ਕਿੰਗਸ ਨੇ ਪਹਿਲਾਂ ਖੇਡਦੇ ਹੋਏ 9 ਵਿਕਟਾਂ 'ਤੇ 209 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਬੇਇਰਸਟੋ ਅਤੇ ਲਿਆਮ ਲਿਵਿੰਗਸਟੋਨ ਨੇ ਅਰਧ ਸੈਕੜੇ ਲਗਾਏ। ਜਵਾਬ ਵਿੱਚ ਆਰਸੀਬੀ ਟੀਮ ਦੀ ਸ਼ੁਰੁਆਤ ਚੰਗੀ ਨਹੀਂ ਰਹੀ। ਪਲੇਆਫ ਦੀ ਰੇਸ ਵਿੱਚ ਬਣੇ ਰਹਿਣ ਲਈ ਪੰਜਾਬ ਨੂੰ ਇਹ ਮੈਚ ਜਿੱਤਣਾ ਲਾਜ਼ਮੀ ਸੀ। ਇਸ ਤੋਂ ਪਹਿਲਾਂ ਖੇਡੇ ਗਏ 11 ਮੈਚ ਵਿੱਚੋਂ ਉਸ ਨੂੰ ਸਿਰਫ 5 'ਚ ਹੀ ਜਿੱਤ ਮਿਲੀ ਹੈ। ਉਥੇ ਹੀ ਆਰਸੀਬੀ ਨੇ 12 'ਚੋਂ 7 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। 
ਟੀਚੇ ਦਾ ਪਿੱਛਾ ਕਰਣ ਉਤਰੀ ਆਰਸੀਬੀ ਨੂੰ ਵਿਰਾਟ ਕੋਹਲੀ ਅਤੇ ਫਾਫ ਡੁਪਲੇਸੀ ਨੇ ਚੰਗੀ ਸ਼ੁਰੁਆਤ ਦਿਵਾਈ। 3.1 ਓਵਰ ਤੋਂ ਬਾਅਦ ਸਕੋਰ ਬਿਨਾਂ ਵਿਕਟ  ਦੇ 33 ਦੌੜਾਂ ਸੀ। ਚੌਥੇ ਓਵਰ ਦੀ ਦੂਜੀ ਗੇਂਦ 'ਤੇ ਕੋਹਲੀ ਤੇਜ਼ ਗੇਂਦਬਾਜ ਕਾਗਿਸੋ ਰਬਾਡਾ ਦੀ ਗੇਂਦ 'ਤੇ ਪੁੱਲ ਸ਼ਾਟ ਖੇਡਣ ਗਏ। ਗੇਂਦ ਉਨ੍ਹਾਂ ਦੇ ਸਰੀਰ ਨਾਲ ਲੱਗਕੇ ਸ਼ਾਰਟ ਫਾਈਨ ਲੈੱਗ 'ਤੇ ਰਾਹੁਲ ਚਾਹਰ ਦੇ ਕੋਲ ਗਈ। ਪਰ ਮੈਦਾਨੀ ਅੰਪਾਇਰ ਨੇ ਕੋਹਲੀ ਨੂੰ ਆਉਟ ਨਹੀਂ ਦਿੱਤਾ। ਪੰਜਾਬ ਨੇ ਇਸ ਤੋਂ ਬਾਅਦ ਰਿਵੀਊ ਲਿਆ। 

ਗੇਂਦ ਗਲਵਸ ਨਾਲ ਲੱਗਕੇ ਗਈ
ਰੀਪਲੇ 'ਚ ਸਾਫ਼ ਸੀ ਕਿ ਗੇਂਦ ਪਹਿਲਾਂ ਕੋਹਲੀ ਗਲਵਸ ਨਾਲ ਲੱਗੀ ਅਤੇ ਉਸ ਤੋਂ ਬਾਅਦ ਖਿਡਾਰੀ ਦੇ ਕੋਲ ਗਈ। ਇਸ ਤਰ੍ਹਾਂ ਨਾਲ ਤੀਸਰੇ ਅੰਪਾਇਰ ਨੇ ਉਨ੍ਹਾਂ ਨੂੰ ਆਉਟ ਦਿੱਤਾ। ਉਨ੍ਹਾਂ ਨੇ 14 ਗੇਂਦਾਂ 'ਤੇ 20 ਦੌੜਾਂ ਬਣਾਈਆਂ। ਵਿਰਾਟ ਨੇ 2 ਚੌਕੇ ਅਤੇ ਇੱਕ ਛੱਕਾ ਲਗਾਇਆ। ਉਹ ਜਿਵੇਂ ਹੀ ਆਉਟ ਹੋਏ ਅਸਮਾਨ ਵੱਲ ਵੇਖਕੇ ਕੁੱਝ ਬੋਲ ਰਹੇ ਸਨ। ਉਥੇ ਹੀ ਪੰਜਾਬ ਕਿੰਗਸ ਦੀ ਮਾਲਕਣ ਖੁਸ਼ੀ ਨਾਲ ਉਛਲਣ ਲੱਗੀ। ਕਪਤਾਨ ਫਾਫ ਡੁਪਲੇਸੀ 10 ਅਤੇ ਮਹਿਪਾਲ ਲੋਮਰੋਰ 6 ਦੌੜਾਂ ਬਣਾ ਕੇ ਰਿਸ਼ੀ ਧਵਨ ਦਾ ਸ਼ਿਕਾਰ ਹੋਏ। 
ਕੋਹਲੀ ਨੇ ਭਾਵੇਂ ਹੀ 20 ਦੌੜਾਂ ਬਣਾਈਆਂ ਪਰ ਉਹ ਕਈ ਵੱਡੇ ਰਿਕਾਰਡ ਬਣਾ ਗਏ। ਉਨ੍ਹਾਂ ਦੀਆਂ ਆਈਪੀਐੱਲ ਵਿੱਚ 6500 ਦੌੜਾਂ ਪੂਰੀਆਂ ਹੋ ਗਈਆਂ ਹਨ। ਉਹ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਹਨ। ਇੰਨਾ ਹੀ ਨਹੀਂ ਉਨ੍ਹਾਂ ਦੇ ਟੀ20 ਵਿੱਚ ਵੀ 10,500 ਦੌੜਾਂ ਪੂਰੀਆਂ ਹੋ ਗਈਆਂ ਹਨ। ਉਹ ਇੱਥੇ ਤੱਕ ਪੁੱਜਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ।

Get the latest update about truescoop news, check out more about Sports news, Latest news &

Like us on Facebook or follow us on Twitter for more updates.