ਕੈਨੇਡਾ ਸਰਕਾਰ ਨੇ ਚੁੱਕਿਆ ਵੱਡਾ ਕਦਮ, ਜਿਸ 'ਚ ਹੁਣ ਪੰਜਾਬੀ ਨਹੀਂ ਬੁਲਾ ਸਕਣਗੇ ਆਪੇ ਮਾਪਿਆਂ ਨੂੰ

ਕੈਨੇਡਾ ਦੀ ਲਿਬਰਲ ਸਰਕਾਰ ਨੇ ਪ੍ਰਵਾਸੀ ਪਰਿਵਾਰਾਂ ਨੂੰ ਮੁੜ ਇਕੱਠੇ ਕਰਨ ਦੇ ਆਪਣੇ (ਰੀ–ਯੂਨੀਫ਼ਿਕੇਸ਼ਨ) ਇਮੀਗ੍ਰੇਸ਼ਨ ਪ੍ਰੋਗਰਾਮ ਦੀ ਤਿੱਖੀ ਆਲੋਚਨਾ ਤੋਂ ਬਾਅਦ ਉਸ ਦਾ ਅਗਲਾ ਗੇੜ ਮੁਲਤਵੀ ਕਰ ਦਿੱਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਿਊਜੀਸ...

ਕੈਨੇਡਾ— ਕੈਨੇਡਾ ਦੀ ਲਿਬਰਲ ਸਰਕਾਰ ਨੇ ਪ੍ਰਵਾਸੀ ਪਰਿਵਾਰਾਂ ਨੂੰ ਮੁੜ ਇਕੱਠੇ ਕਰਨ ਦੇ ਆਪਣੇ (ਰੀ–ਯੂਨੀਫ਼ਿਕੇਸ਼ਨ) ਇਮੀਗ੍ਰੇਸ਼ਨ ਪ੍ਰੋਗਰਾਮ ਦੀ ਤਿੱਖੀ ਆਲੋਚਨਾ ਤੋਂ ਬਾਅਦ ਉਸ ਦਾ ਅਗਲਾ ਗੇੜ ਮੁਲਤਵੀ ਕਰ ਦਿੱਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਿਊਜੀਸ ਐਂਡ ਸਿਟੀਜ਼ਸ਼ਿਪ ਵਿਭਾਗ ਵੱਲੋਂ ਜਾਰੀ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ। ਇਸੇ ਪ੍ਰੋਗਰਾਮ ਦੇ ਆਧਾਰਾਂ 'ਤੇ ਕੈਨੇਡੀਅਨ ਨਾਗਰਿਕ ਤੇ ਪਰਮਾਨੈਂਟ ਰੈਜ਼ੀਡੈਂਟਸ (ਪੀ.ਆਰ ਧਾਰਕ) ਆਪਣੇ ਦਾਦਾ–ਦਾਦੀ, ਨਾਨਾ–ਨਾਨੀ ਤੇ ਮਾਪਿਆਂ ਨੂੰ ਆਪੋ–ਆਪਣੇ ਮੂਲ ਦੇਸ਼ਾਂ ਤੋਂ ਕੈਨੇਡਾ ਸੱਦਦੇ ਰਹੇ ਹਨ। ਆਲੋਚਕਾਂ ਦਾ ਦੋਸ਼ ਹੈ ਕਿ ਇਸ ਸਾਰੇ ਮਾਮਲੇ ਦੀ ਚੋਣ ਪ੍ਰਕਿਰਿਆ ਗ਼ੈਰ–ਵਾਜ਼ਬ ਹੈ। ਕੈਨੇਡਾ ਸਰਕਾਰ ਮੁਤਾਬਕ ਹੁਣ ਨਵੇਂ ਵਰ੍ਹੇ 2020 ਦੇ ਗੇੜ ਲਈ ਇਹ ਪ੍ਰੋਗਰਾਮ ਮੁਲਤਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸਬੰਧੀ ਇਕ ਨਵਾਂ ਸਿਸਟਮ ਸ਼ੁਰੂ ਕੀਤਾ ਜਾਵੇਗਾ। ਉਂਝ ਜੇ ਇਹ ਤਬਦੀਲੀ ਨਾ ਹੁੰਦੀ, ਤਾਂ ਇਸੇ ਪ੍ਰੋਗਰਾਮ ਅਧੀਨ 1 ਜਨਵਰੀ, 2020 ਤੋਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਸੀ। ਇਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਮੁਲਤਵੀ ਹੋਣ ਕਾਰਨ ਪ੍ਰਵਾਸੀ, ਖ਼ਾਸ ਕਰ ਕੇ ਪੰਜਾਬੀ ਡਾਢੇ ਦੁਖੀ ਹਨ।

ਲੁਧਿਆਣਾ ਦੀ ਇਸ ਮਸ਼ਹੂਰ ਇਮੀਗ੍ਰੇਸ਼ਨ ਕੰਪਨੀ ਦਾ ਡਿਪਟੀ ਕਮਿਸ਼ਨਰ ਨੇ ਲਾਇਸੈਂਸ ਕੀਤਾ ਰੱਦ

ਇਸੇ ਲਈ ਉਹ ਇਸ ਵਾਰ ਆਪਣੇ ਮਾਪਿਆਂ ਤੇ ਗ੍ਰੈਂਡ ਪੇਰੇਂਟਸ ਨੂੰ ਪੰਜਾਬ (ਭਾਰਤ) ਤੋਂ ਕੈਨੇਡਾ ਲਿਆਉਣ ਦੀ ਪ੍ਰਕਿਰਿਆ ਆਰੰਭ ਕਰਨ ਲਈ ਹਾਲੇ ਤੱਕ ਅਰਜ਼ੀਆਂ ਨਹੀਂ ਦੇ ਸਕੇ। ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ 'ਚ 'ਜੌਲੀ ਪ੍ਰੋਫ਼ੈਸ਼ਨਲ ਲਾਅ ਕਾਰਪੋਰੇਸ਼ਨ' ਦੇ ਨਾਂਅ ਨਾਲ ਵਕਾਲਤ ਦੀ ਪ੍ਰੈਕਟਿਸ ਕਰ ਰਹੇ ਬੈਰਿਸਟਰ, ਸੌਲੀਸਿਟਰ ਐਂਡ ਨੋਟਰੀ ਪਬਲਿਕ ਅਵਨੀਸ਼ ਜੌਲੀ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ; ਤਦ ਇਸ ਪ੍ਰੋਗਰਾਮ ਲਈ ਜਿਵੇਂ ਬਿੱਲੀ ਤੇ ਚੂਹੇ ਵਾਲੀ ਦੌੜ ਸ਼ੁਰੂ ਹੋ ਗਈ ਸੀ। ਜਿਨ੍ਹਾਂ ਨੇ ਛੇਤੀ–ਛੇਤੀ ਆਨਲਾਈਨ ਫ਼ਾਰਮ ਭਰ ਦਿੱਤਾ ਸੀ, ਉਨ੍ਹਾਂ ਦੀਆਂ ਅਰਜ਼ੀਆਂ ਤਾਂ ਪ੍ਰਵਾਨ ਹੋ ਗਈਆਂ ਸਨ ਤੇ ਬਾਕੀ ਰਹਿ ਗਏ ਸਨ। ਚੰਡੀਗੜ੍ਹ ਦੇ ਜੰਮਪਲ਼ ਸੌਲੀਸਿਟਰ ਅਵਨੀਸ਼ ਜੌਲੀ ਨੇ ਬਿਨੈਕਾਰਾਂ, ਖ਼ਾਸ ਕਰ ਕੇ ਪੰਜਾਬੀ ਮੂਲ ਦੇ ਅਤੇ ਭਾਰਤੀ ਮੂਲ ਦੇ ਪ੍ਰਵਾਸੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਮਾਮਲੇ 'ਤੇ ਥੋੜ੍ਹਾ ਸਬਰ ਰੱਖਣ। ਉਨ੍ਹਾਂ ਕਿਹਾ ਕਿ ਸਾਡੇ ਬਹੁਤੇ ਪੰਜਾਬੀ ਬਿਨੈਕਾਰ ਤਕਨਾਲੋਜੀ ਦੇ ਜਾਣਕਾਰ ਨਹੀਂ ਹੁੰਦੇ ਤੇ ਹੋਰਨਾਂ ਉੱਤੇ ਨਿਰਭਰ ਰਹਿੰਦੇ ਹਨ ਤੇ ਆਪਣੇ ਮਾਪਿਆਂ ਦੇ ਅਰਜ਼ੀ–ਫ਼ਾਰਮ ਭਰਨ ਲਈ ਵੀ ਹੋਰਨਾਂ ਨੂੰ ਮੋਟੀਆਂ ਰਕਮਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਜ਼ਰੂਰ ਇਸ ਪਾਸੇ ਧਿਆਨ ਦੇਵੇਗੀ ਤੇ ਪ੍ਰਵਾਸੀਆਂ ਦੇ ਪਰਿਵਾਰ ਜ਼ਰੂਰ ਇਕੱਠੇ ਹੋਣਗੇ।

ਆਸਟ੍ਰੇਲੀਆ ਸਰਕਾਰ ਵਿਦਿਆਰਥੀਆਂ ਲਈ ਹੋਈ ਹੋਰ ਵੀ ਸਖ਼ਤ, ਜਾਣੋ ਧਿਆਨ ਦੇਣਯੋਗ ਗੱਲਾਂ ਜਿਨ੍ਹਾਂ ਨਾਲ ਤੁਹਾਨੂੰ ਹੋਵੇਗਾ ਫਾਇਦਾ

Get the latest update about Immigration News, check out more about True Scoop News, 2020 Parents And Grandparents Program, Canada Immigration News & Re Unification Programme

Like us on Facebook or follow us on Twitter for more updates.