ਤੇਲ ਕੀਮਤਾਂ ਵਿਚ ਤਾਜ਼ਾ ਕੀਮਤਾਂ ਹੋਈਆਂ ਅਪਡੇਟ, ਲੋਕਾਂ ਨੂੰ ਮਿਲੀ ਵੱਡੀ ਰਾਹਤ

ਨਵੀਂ ਦਿੱਲੀ : ਭਾਰਤੀ ਤੇਲ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਅਪਡੇਟ ਕਰ ਦਿੱਤੀਆਂ ਹਨ। ਰਾਸ਼ਟਰੀ ਬਾਜ਼ਾਰ

ਨਵੀਂ ਦਿੱਲੀ : ਭਾਰਤੀ ਤੇਲ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਅਪਡੇਟ ਕਰ ਦਿੱਤੀਆਂ ਹਨ। ਰਾਸ਼ਟਰੀ ਬਾਜ਼ਾਰ ਵਿਚ ਅੱਜ (ਸ਼ਨੀਵਾਰ) 9 ਅਪ੍ਰੈਲ 2022 ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਅਪ੍ਰੈਲ ਮਹੀਨੇ ਵਿਚ ਇਹ ਤੀਜਾ ਦਿਨ ਹੈ, ਜਦੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਅਜਿਹੇ ਵਿਚ ਵਾਹਨ ਈਂਧਨ ਪੈਟਰੋਲ-ਡੀਜ਼ਲ 'ਤੇ ਮਹਿੰਗਾਈ ਦੀ ਮਾਰ ਨਾਲ ਪ੍ਰੇਸ਼ਾਨ ਲੋਕਾਂ ਨੂੰ ਹੁਣ ਕੀਮਤਾਂ ਸਥਿਰ ਰਹਿਣ ਤੋਂ ਕੁਝ ਰਾਹਤ ਮਿਲੀ ਹੈ। ਹਾਲਾਂਕਿ 22 ਮਾਰਚ ਤੋਂ 10 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ।

ਬੀਤੇ ਤਿੰਨ ਦਿਨ ਤੋਂ ਪੈਟਰੋਲ-ਡੀਜ਼ਲ ਦੀ ਕੀਮਤ ਭਾਵੇਂ ਸਥਿਰ ਹੈ ਪਰ ਕੀਮਤਾਂ ਰਿਕਾਰਡ ਪੱਧਰ 'ਤੇ ਬਣੀ ਹੋਈ ਹੈ। ਇਸ ਤੋਂ  ਪਹਿਲਾਂ ਬੁੱਧਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਸੀ। ਦੱਸ ਦਈਏ ਕਿ ਸਥਾਨਕ ਟੈਕਸ ਦੇ ਆਧਾਰ 'ਤੇ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਪੈਟਰੋਲ118.26 ਰੁਪਏ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ 101.29 ਰੁਪਏ ਪ੍ਰਤੀ ਲਿਟਰ ਹੈ। ਬਾਲਾਘਾਟ ਵਿਚ ਸਭ ਤੋਂ ਮਹਿੰਗਾ ਪੈਟਰੋਲ ਅਤੇ ਡੀਜ਼ਲ ਵਿਕ ਰਿਹਾ ਹੈ। 

ਬਾਲਾਘਾਟ ਵਿਚ ਪੈਟਰੋਲ 120.48 ਰੁਪਏ ਜਦੋਂ ਕਿ ਡੀਜ਼ਲ 103.32 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਐੱਮ.ਪੀ. ਦੀ ਰਾਜਧਾਨੀ ਭੋਪਾਲ ਵਿਚ ਪੈਟਰੋਲ 118.07 ਰੁਪਏ ਜਦੋਂ ਕਿ ਡੀਜ਼ਲ 101.09 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਭਾਰਤੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਲੇਟੈਸਟ ਅਪਡੇਟ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 9 ਅਪ੍ਰੈਲ 2022 ਨੂੰ ਪੈਟਰੋਲ 105.41 ਰੁਪਏ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ 96.67 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਉਥੇ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਪੈਟਰੋਲ 120.51 ਰੁਪਏ ਲਿਟਰ ਅਤੇ ਡੀਜ਼ਲ 104.77 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

Get the latest update about National news, check out more about Latest news, PetrolDeisel Price & Truescoop news

Like us on Facebook or follow us on Twitter for more updates.