ਲੌਕਡਾਊਨ ਦੌਰਾਨ ਘਰ 'ਚ ਬੱਚਿਆਂ ਨੂੰ ਖੁਸ਼ ਕਰਨ ਲਈ ਇੰਝ ਬਣਾਓ Cheese Egg Roll

ਜੇਕਰ ਤੁਸੀਂ ਵੀ ਕੋਰੋਨਾ ਕਾਰਨ ਨਹੀਂ ਖਾ ਰਹੇ ਬਾਹਰ ਦਾ ਖਾਣਾ ਤਾਂ ਘਰ 'ਚ ਜ਼ਰੂਰ ਟਰਾਈ ਕਰੋ Cheese Egg Roll...

ਨਵੀਂ ਦਿੱਲੀ— ਕੋਰੋਨਾ ਦੇ ਡਰ ਕਾਰਨ ਕੀ ਤੁਸੀਂ ਵੀ ਨਹੀਂ ਖਾ ਰਹੇ ਬਾਹਰ ਦਾ ਖਾਣਾ? ਜੇਕਰ ਹਾਂ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਲੌਕਡਾਊਨ ਕਾਰਨ ਬੱਚੇ ਘਰ 'ਚ ਰਹਿ ਕੇ ਬੋਰ ਹੋ ਰਹੇ ਹਨ। ਉਨ੍ਹਾਂ ਨੂੰ ਖੁਸ਼ ਕਰਨ ਲਈ ਅੱਜ ਅਸੀਂ ਤੁਹਾਡੇ ਸਾਹਮਣੇ ਇਕ ਰੈਸਿਪੀ ਲੈ ਕੇ ਆਏ ਹਾਂ। ਬੱਚਿਆਂ ਦੇ ਸਨੈਕਸ ਲਈ ਜੇਕਰ ਤੁਸੀਂ ਕੋਈ ਅਲੱਗ ਡਿਸ਼ ਬਣਾਉਣੀ ਹੈ, ਜੋ ਸੁਆਦੀ ਹੋਣ ਦੇ ਨਾਲ-ਨਾਲ ਹੈਲਦੀ ਵੀ ਹੋਵੇ, ਤਾਂ ਤੁਸੀਂ ਚੀਜ਼ ਐੱਗ ਰੋਲ ਬਣਾ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਚੀਜ਼ ਐੱਗ ਰੋਲ ਬਣਾਉਣ ਦੀ ਸਮੱਗਰੀ ਅਤੇ ਵਿਧੀ ਬਾਰੇ—

ਸਮੱਗਰੀ
10 ਵਾਈਟ ਬ੍ਰੈੱਡ
10 ਚੀਜ਼ ਸਲਾਈਸ
2 ਪਿਆਜ਼
1/2 ਕੱਪ ਵੈਜੀਟੇਬਲ ਆਈਲ
4 ਹਰੀਆਂ ਮਿਰਚਾਂ
1 ਚਮਚ ਚਾਟ ਮਸਾਲਾ ਪਾਊਡਰ
4 ਆਂਡੇ
2 ਚਮਚ ਲਾਲ ਮਿਰਚ ਪਾਊਡਰ
2 ਚਮਚ ਮੱਕੀ ਦਾ ਆਟਾ
2 ਛੋਟੇ ਟੁਕੜੇ ਅਦਰਕ ਦੇ
1 ਮੁੱਠੀ ਧਨੀਆ ਪੱਤੀ

ਵਿਧੀ—
ਇਸ ਰੈਸਿਪੀ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਐੱਗ ਬੈਟਰ ਬਣਾਉਣਾ ਹੈ। ਇਕ ਭਾਂਡੇ (ਕਟੋਰੀ) 'ਚ ਆਂਡੇ ਪਾਓ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ 'ਚ ਧਨੀਆਂ ਦੀਆਂ ਪੱਤੀਆਂ, ਕੱਟਿਆ ਹੋਇਆ ਪਿਆਜ਼, ਕੱਟਿਆ ਹੋਇਆ ਅਦਰਕ, ਕੱਟੀਆਂ ਹਰੀਆਂ ਮਿਰਚਾਂ, ਲਾਲ ਮਿਰਚ ਪਾਊਡਰ, ਨਮਕ (ਲੂਣ) ਅਤੇ ਚਾਟ ਮਸਾਲਾ ਪਾਓ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਬ੍ਰੈੱਡ ਸਲਾਈਸ ਲਓ ਅਤੇ ਉਸ ਦੇ ਕਿਨਾਰੇ ਕੱਟ ਲਓ। ਹੁਣ ਬ੍ਰੈੱਡ ਸਲਾਈਸ 'ਤੇ ਚੀਜ਼ ਸਲਾਈਸ ਪਾ ਦਿਓ ਅਤੇ ਉਸ ਦੇ ਉੱਪਰ ਮੱਖਣ ਪਾਓ। ਉਸ ਤੋਂ ਬਾਅਦ ਬ੍ਰੈੱਡ ਨੂੰ ਰੋਲ ਕਰੋ ਅਤੇ ਮੱਕੀ ਦੇ ਆਟੇ ਨਾਲ ਰੋਲ ਕਰੋ। ਮੀਡੀਅਮ ਫਲੇਮ 'ਤੇ ਪੈਨ ਗਰਮ ਕਰੋ ਅਤੇ ਇਸ 'ਚ ਤੇਲ ਪਾ ਦਿਓ। ਤੇਲ ਗਰਮ ਹੋਣ 'ਤੇ ਇਸ 'ਚ ਰੋਲ ਪਾ ਕੇ ਫ੍ਰਾਈ ਕਰ ਲਓ। ਹੁਣ ਇਸ ਨੂੰ ਆਪਣੀ ਮਨਪਸੰਦ ਚਟਨੀ ਨਾਲ ਸਰਵ ਕਰੋ।


Get the latest update about Health News, check out more about News In Punjabi, Lifestyle News, True Scoop News & Food News

Like us on Facebook or follow us on Twitter for more updates.