ਐਲਪੀਯੂ ਨੂੰ ਔਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਵਿੱਚ ਭਾਰਤ ਦੇ ਆਗੂ ਵਜੋਂ ਮਾਨਤਾ

ਜਲੰਧਰ: ਮੌਜੂਦਾ ਮਾਮਲਿਆਂ, ਕਰੀਅਰ ਦੀ ਸਮੀਖਿਆ ਅਤੇ ਵਿਸ਼ਵ ਵਿੱਦਿਅਕ ਖ਼ਬਰਾਂ ਪ੍ਰਦਾਨ ਕਰਨ ਵਾਲੇ ਦੋ ਪ੍ਰਮੁੱਖ ਰਸਾਲਿਆਂ

ਜਲੰਧਰ: ਮੌਜੂਦਾ ਮਾਮਲਿਆਂ, ਕਰੀਅਰ ਦੀ ਸਮੀਖਿਆ ਅਤੇ ਵਿਸ਼ਵ ਵਿੱਦਿਅਕ ਖ਼ਬਰਾਂ ਪ੍ਰਦਾਨ ਕਰਨ ਵਾਲੇ ਦੋ ਪ੍ਰਮੁੱਖ ਰਸਾਲਿਆਂ- 'ਕੰਪੀਟੀਸ਼ਨ ਸਕਸੱਸ ਰਿਵਿਊ  (CSR)' ਅਤੇ 'ਦਿ ਨਾਲੇਜ ਰਿਵਿਊ', ਦੋਵਾਂ ਨੇ ਆਪਣੇ ਨਵੀਨਤਮ ਸੰਸਕਰਨਾਂ 'ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਭਾਰਤ 'ਚ 'ਆਨਲਾਈਨ ਅਤੇ ਦੁਰੇਡੇ ਸਿਖਲਾਈ' ਦੇ ਪ੍ਰਮੁੱਖ ਪ੍ਰਦਾਤਾ ਵਜੋਂ ਸਵੀਕਾਰ ਕੀਤਾ ਹੈ। ਸੀ ਐਸ ਆਰ ਨੇ ਆਪਣੇ ਮਈ 2022 ਐਡੀਸ਼ਨ 'ਚ ਦੂਰੀ ਸਿੱਖਿਆ ਦੇ ਖੇਤਰ 'ਚ ਪ੍ਰਮੁੱਖ ਸੰਸਥਾਵਾਂ ਦੀ ਗਿਣਤੀ ਕੀਤੀ ਹੈ। ਇਹ ਭਾਰਤ 'ਚ ਉੱਚ ਸਿੱਖਿਆ  'ਚ ਕੁੱਲ ਨਾਮਾਂਕਣ ਅਨੁਪਾਤ (ਗ੍ਰੋਸ ਐਨਰੋਲਮੈਂਟ ਰੇਸ਼ੋਂ) 'ਚ ਸੁਧਾਰ ਕਰਨ 'ਚ ਪ੍ਰਮੁੱਖ ਯੋਗਦਾਨ ਵਜੋਂ ਐਲਪੀਯੂ ਦਾ ਜ਼ਿਕਰ ਕਰਦਾ ਹੈ। ਐਲਪੀਯੂ ਦੀਆਂ ਪੇਸ਼ਕਸ਼ਾਂ ਹਰ ਦਿਨ ਮਜ਼ਬੂਤ ਹੋ ਰਹੀਆਂ ਹਨ ਕਿਉਂਕਿ ਇਸ ਦੁਵਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ, 'ਤਕਨਾਲੋਜੀ-ਇਨਫਿਊਜ਼ਡ ਬਲੈਂਡਡ ਮੋਡ ਆਫ ਡਿਲੀਵਰੀ' 'ਤੇ ਨਵੇਂ ਲਾਗੂਕਰਨ ਅਤੇ ਸਮਾਵੇਸ਼ਾਂ ਦੀ ਸਥਾਪਨਾ ਕੀਤੀ ਗਈ ਹੈ।
ਪਿਛਲੇ ਲਗਾਤਾਰ ਦੋ ਸਾਲਾਂ ਤੋਂ ਭਾਰਤ ਸਰਕਾਰ ਦੀ  ‘ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਨਿਰਫ)’ ਰੈਂਕਿੰਗ 'ਚ ਐਲਪੀਯੂ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ; ਸੀ ਐਸ ਆਰ ਟੋਕੀਓ ਓਲੰਪਿਕ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਨ ਵਾਲੇ ਐਲਪੀਯੂ ਦੇ ਵਿਦਿਆਰਥੀਆਂ ਨੂੰ ਵੀ ਸਵੀਕਾਰ ਕਰਦਾ ਹੈ। 'ਦਿ ਨੋਲੇਜ ਰਿਵਿਊ' ਵੀ ਐਲਪੀਯੂ ਨੂੰ ਆਪਣੀ ਕਵਰ ਸਟੋਰੀ ਵਜੋਂ ਲਿਆਉਂਦਾ ਹੈ। ਇਹ ਵਿਦਿਅਕ ਸੁਧਾਰ, ਖਾਸ ਤੌਰ 'ਤੇ ਮਹਾਂਮਾਰੀ ਦੇ ਸਮੇਂ ਦੌਰਾਨ ਕੀਤੇ ਗਏ ਸਫਲ ਪਰਿਵਰਤਨ ਲਈ ਐਲਪੀਯੂ ਦੀ ਸ਼ਲਾਘਾ ਕਰਦਾ ਹੈ। ਇਹ ਮੰਨਦਾ ਹੈ ਕਿ ਐਲਪੀਯੂ  ਨੇ ਆਪਣੇ ਸਿਖਿਆਰਥੀਆਂ ਤੱਕ ਪਹੁੰਚਣ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੀਮਾਵਾਂ ਨੂੰ ਪਾਰ ਕੀਤਾ ਹੈ। ਐਲਪੀਯੂ ਦੇ ਪ੍ਰੋਗਰਾਮ ਉਨਾਂ ਸਾਰੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ, ਜੋ ਸੰਸਥਾਵਾਂ 'ਚ ਰਸਮੀ ਸਿੱਖਿਆ ਹਾਸਲ ਨਹੀਂ ਕਰ ਸਕਦੇ। ਇਸ ਤਰ੍ਹਾਂ, ਐਲਪੀਯੂ ਦਾ ਉਦੇਸ਼ ਸਿੱਖਿਆ 'ਚ ਦੂਰੀ ਨੂੰ ਪੂਰਾ ਕਰਨਾ ਹੈ।
ਇਹ ਅਵਾਰਡਾਂ ਅਤੇ ਮਾਨਤਾਵਾਂ ਦੀ ਸ਼ਾਨਦਾਰ ਯਾਤਰਾ ਨੂੰ ਪੇਸ਼ ਕਰਕੇ ਐਲਪੀਯੂ ਦੀ ਸਫਲਤਾ ਦੀ ਗਾਥਾ ਨੂੰ ਅੱਗੇ ਪ੍ਰਦਰਸ਼ਿਤ ਕਰਦਾ ਹੈ। ਇਸ 'ਚ ‘ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2022’, ‘ਆਊਟਲੁੱਕ-ਆਈ ਕੇਅਰ ਰੈਂਕਿੰਗਜ਼ 2021’ ਅਤੇ ਹੋਰ ਬਹੁਤ ਸਾਰੀਆਂ ਰੈਂਕਿੰਗਾਂ ਸ਼ਾਮਲ ਹਨ। ਐਲਪੀਯੂ ਦੇ ਚਾਂਸਲਰ ਡਾ ਅਸ਼ੋਕ ਮਿੱਤਲ ਨੇ ਸਾਂਝਾ ਕੀਤਾ: “ਐਲਪੀਯੂ  ਦਾ ਉਦੇਸ਼ ਗ੍ਰੈਜੂਏਟਾਂ ਨੂੰ ਮਜ਼ਬੂਤ ਵਿਸ਼ਲੇਸ਼ਣਾਤਮਕ ਅਤੇ ਲੀਡਰਸ਼ਿਪ ਹੁਨਰਾਂ ਵਾਲੇ ਤਜ਼ਰਬੇਕਾਰ ਪੇਸ਼ੇਵਰਾਂ 'ਚ ਤਿਆਰ ਕਰਨਾ ਹੈ। ਸਾਡੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਕੈਂਪਸ 'ਚ ਉਨ੍ਹਾਂ ਦੇ ਰੈਗੂਲਰ ਵਿਦਿਆਰਥੀਆਂ ਦੇ ਬਰਾਬਰ ਮੌਕੇ ਮਿਲਦੇ ਹਨ, ਭਾਵੇਂ ਇਹ ਅਕਾਦਮਿਕ, ਸੱਭਿਆਚਾਰਕ, ਪ੍ਰਤੀਯੋਗੀ, ਪਲੇਸਮੈਂਟ ਜਾਂ ਖੇਡ ਗਤੀਵਿਧੀਆਂ ਹੋਣ।" ਡਾ: ਮਿੱਤਲ ਨੇ ਅੱਗੇ ਕਿਹਾ, "ਇਸ ਤੋਂ ਇਲਾਵਾ, ਇੱਥੇ ਸਾਡਾ ਟੀਚਾ ਉਦਯੋਗ ਅਤੇ ਅਕਾਦਮਿਕ ਵਿਚਕਾਰ ਸਹਿਯੋਗ ਦੇ ਸਬੰਧ ਨੂੰ ਵਿਕਸਤ ਕਰਨਾ ਅਤੇ ਲਾਗੂ ਕਰਨਾ ਹੈ।"Get the latest update about Latest news, check out more about Punjab news & Truescoop news

Like us on Facebook or follow us on Twitter for more updates.