ਸਤਲੁਜ ਜਲ ਬਿਜਲੀ ਨਿਗਮ ਵਿੱਚ 105 ਅਸਾਮੀਆਂ ਲਈ ਨਿਕਲੀ ਭਰਤੀ, 12 ਫਰਵਰੀ ਤੱਕ ਕਰੋ ਅਪਲਾਈ

ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ/ਸੀਏ ਦੀ ਡਿਗਰੀ ਹੋਣੀ ਚਾਹੀਦੀ ਹੈ...

ਸਤਲੁਜ ਜਲ ਬਿਜਲੀ ਨਿਗਮ ਦੁਆਰਾ ਆਪਣੇ ਵਿਭਾਗ 'ਚ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਹ ਭਰਤੀ ਸੰਸਥਾ ਵਿੱਚ ਜੂਨੀਅਰ ਫੀਲਡ ਇੰਜੀਨੀਅਰ ਅਤੇ ਅਫਸਰ ਦੀਆਂ 105 ਖਾਲੀ ਅਸਾਮੀਆਂ ਲਈ ਕੀਤੀ ਜਾਣੀ ਹੈ। ਇਸ ਭਰਤੀ ਲਈ ਉਮੀਦਵਾਰ ਸਤਲੁਜ ਜਲ ਬਿਜਲੀ ਨਿਗਮ ਦੀ ਅਧਿਕਾਰਤ ਵੈੱਬਸਾਈਟ sjvn.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 12 ਫਰਵਰੀ 2023 ਹੈ।

ਯੋਗਤਾ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ/ਸੀਏ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਭਰਤੀ ਲਈ ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਦੀ ਉਮਰ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਦਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਗਈ ਹੈ।

ਤਨਖਾਹ
ਉਮੀਦਵਾਰਾਂ ਨੂੰ 45,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।

ਅਰਜ਼ੀ ਦੀ ਫੀਸ
ਜਨਰਲ ਵਰਗ ਦੇ ਉਮੀਦਵਾਰਾਂ ਨੂੰ 300 ਰੁਪਏ ਫੀਸ ਦੇਣੀ ਪਵੇਗੀ। ਇਸ ਦੇ ਨਾਲ ਹੀ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਫੀਸ ਵਿੱਚ ਛੋਟ ਮਿਲੇਗੀ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।