ਬੈਂਕ ਆਫ ਮਹਾਰਾਸ਼ਟਰ 'ਚ 225 ਸਪੈਸ਼ਲਿਸਟ ਅਫਸਰਾਂ ਲਈ ਨਿਕਲੀ ਭਰਤੀ, 6 ਫਰਵਰੀ ਤੱਕ ਕਰੋ ਅਪਲਾਈ

ਇਹਨਾਂ ਅਸਾਮੀਆਂ ਲਈ ਚਾਹਵਾਨ ਅਤੇ ਯੋਗ ਉਮੀਦਵਾਰਾਂ ਬੈਂਕ ਦੀ ਅਧਿਕਾਰਤ ਵੈੱਬਸਾਈਟ bankofmaharashtra.in ਤੇ ਆਨਲਾਈਨ ਅਰਜ਼ੀਆਂ ਦੇ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 6 ਫਰਵਰੀ 2023 ਹੈ...

ਬੈਂਕ 'ਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਦੇ ਲਈ ਸੁਨਹਿਰੀ ਮੌਕਾ ਹੈ। ਬੈਂਕ ਆਫ ਮਹਾਰਾਸ਼ਟਰ ਨੇ ਸਪੈਸ਼ਲਿਸਟ ਅਫਸਰ ਸਕੇਲ-II ਅਤੇ III ਦੀਆਂ ਕੁੱਲ 225 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹਨਾਂ ਅਸਾਮੀਆਂ ਲਈ ਚਾਹਵਾਨ ਅਤੇ ਯੋਗ ਉਮੀਦਵਾਰਾਂ ਬੈਂਕ ਦੀ ਅਧਿਕਾਰਤ ਵੈੱਬਸਾਈਟ bankofmaharashtra.in ਤੇ ਆਨਲਾਈਨ ਅਰਜ਼ੀਆਂ ਦੇ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 6 ਫਰਵਰੀ 2023 ਹੈ।

ਚੋਣ ਪ੍ਰਕਿਰਿਆ 
ਸਪੈਸ਼ਲਿਸਟ ਅਫਸਰ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਦੀ ਭਰਤੀ ਲਈ ਔਨਲਾਈਨ ਭਰਤੀ ਟੈਸਟ ਕਰਵਾਇਆ ਜਾਵੇਗਾ। ਇਹ ਔਨਲਾਈਨ ਪ੍ਰੀਖਿਆ IBPS ਦੁਆਰਾ ਕੀਤੀ ਜਾਵੇਗੀ। ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ। ਔਨਲਾਈਨ ਟੈਸਟ ਅਤੇ ਇੰਟਰਵਿਊ ਦਾ ਅਨੁਪਾਤ 4:1 ਦੇ ਰੂਪ ਵਿੱਚ ਹੋਵੇਗਾ।

ਅਰਜ਼ੀ ਦੀ ਫੀਸ
ਬੈਂਕ ਆਫ਼ ਮਹਾਰਾਸ਼ਟਰ ਵਿੱਚ ਇਸ ਭਰਤੀ ਲਈ, ਜਨਰਲ, EWS ਅਤੇ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 1000 ਰੁਪਏ ਅਤੇ GST ਫੀਸ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ, SC, ST ਅਤੇ ਦਿਵਯਾਂਗ ਵਰਗ ਦੇ ਉਮੀਦਵਾਰਾਂ ਨੂੰ ਇਸ ਭਰਤੀ ਲਈ 100 ਰੁਪਏ ਤੋਂ ਇਲਾਵਾ GST ਦਾ ਭੁਗਤਾਨ ਕਰਨਾ ਹੋਵੇਗਾ। ਬਿਨੈ-ਪੱਤਰ ਫੀਸ ਉਮੀਦਵਾਰਾਂ ਨੂੰ ਔਨਲਾਈਨ ਅਰਜ਼ੀ ਪ੍ਰਕਿਰਿਆ ਦੌਰਾਨ ਅਦਾ ਕਰਨੀ ਪੈਂਦੀ ਹੈ। ਫੀਸ ਦਾ ਭੁਗਤਾਨ ਡੈਬਿਟ, ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਕਰਨਾ ਹੋਵੇਗਾ।

ਬੈਂਕ ਆਫ ਮਹਾਰਾਸ਼ਟਰ ਭਰਤੀ 2023: ਇੰਝ ਕਰੋ ਅਪਲਾਈ 
1. ਉਮੀਦਵਾਰ ਸਭ ਤੋਂ ਪਹਿਲਾਂ ਬੈਂਕ ਦੀ ਅਧਿਕਾਰਤ ਵੈੱਬਸਾਈਟ bankofmaharashtra.in 'ਤੇ ਜਾਓ।
2. ਹੋਮਪੇਜ 'ਤੇ, 'ਕੈਰੀਅਰ' ਟੈਬ 'ਤੇ ਜਾਓ - 'ਰਿਕਰੂਟਮੈਂਟ ਪ੍ਰਕਿਰਿਆ' - 'ਮੌਜੂਦਾ ਓਪਨਿੰਗਜ਼' 'ਤੇ ਕਲਿੱਕ ਕਰੋ।
3. ਸਕੇਲ II ਅਤੇ III ਪ੍ਰੋਜੈਕਟ 2023-2024 ਵਿੱਚ ਸਪੈਸ਼ਲਿਸਟ ਸਕੇਲ ਲਈ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰੋ।
4. ਹੁਣ IBPS ਪੋਰਟਲ 'ਤੇ ਰਜਿਸਟਰ ਕਰੋ।
5. ਪੋਸਟ ਚੁਣੋ, ਅਰਜ਼ੀ ਫਾਰਮ ਭਰੋ ਅਤੇ ਦਸਤਾਵੇਜ਼ ਅੱਪਲੋਡ ਕਰੋ।
6. ਅਰਜ਼ੀ ਫੀਸ ਦਾ ਭੁਗਤਾਨ ਕਰੋ ਅਤੇ ਜਮ੍ਹਾਂ ਕਰੋ।
7. ਅੰਤ ਵਿੱਚ ਅਰਜ਼ੀ ਫਾਰਮ ਦਾ ਇੱਕ ਪ੍ਰਿੰਟ ਆਊਟ ਲਓ।