ਏਮਜ਼, ਬਠਿੰਡਾ 'ਚ ਪ੍ਰੋਫੈਸਰ ਸਣੇ 38 ਅਸਾਮੀਆਂ ਲਈ ਭਰਤੀ, ਆਖਰੀ ਮਿਤੀ 2 ਦਸੰਬਰ

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਬਠਿੰਡਾ ਨੇ ਭਰਤੀ...

ਵੈੱਬ ਡੈਸਕ - ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਬਠਿੰਡਾ ਨੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਅਨੁਸਾਰ ਸੰਸਥਾ ਵਿਚ ਪ੍ਰੋਫੈਸਰ ਸਣੇ 38 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਖਾਲੀ ਥਾਂ ਦੇ ਵੇਰਵੇ
ਇਸ ਭਰਤੀ ਮੁਹਿੰਮ ਰਾਹੀਂ 38 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਸ ਵਿਚ ਪ੍ਰੋਫੈਸਰ ਤੇ ਵਧੀਕ ਪ੍ਰੋਫੈਸਰ ਦੀਆਂ ਅਸਾਮੀਆਂ ਸ਼ਾਮਲ ਹਨ। ਇਹ ਭਰਤੀਆਂ ਐਨਾਟੋਮੀ, ਡਰਮਾਟੋਲੋਜੀ, ਜਨਰਲ ਸਰਜਰੀ, ਈਐੱਨਟੀ, ਨਿਊਰੋਲੋਜੀ, ਮਾਈਕ੍ਰੋਬਾਇਓਲੋਜੀ, ਪੈਥੋਲੋਜੀ, ਫਿਜ਼ੀਓਲੋਜੀ, ਯੂਰੋਲੋਜੀ, ਫਾਰਮਾਕੋਲੋਜੀ ਤੇ ਰੇਡੀਏਸ਼ਨ ਥੈਰੇਪੀ ਦੇ ਵਿਭਾਗਾਂ ਵਿਚ ਕੀਤੀਆਂ ਜਾਣਗੀਆਂ।

ਵਿੱਦਿਅਕ ਯੋਗਤਾ
ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਸੰਬੰਧਿਤ ਮੁਹਾਰਤ ਵਿਚ ਪੀਜੀ ਡਿਗਰੀ/ਐਮਡੀ/ਐਮਐਸ/ਡੀਐਮ/ਐਮਸੀਐਚ ਜਾਂ ਬਰਾਬਰ ਦਾ ਕੋਰਸ ਹੋਣਾ ਚਾਹੀਦਾ ਹੈ। ਸਬੰਧਤ ਖੇਤਰ ਵਿਚ ਅਧਿਆਪਨ ਦਾ ਤਜਰਬਾ ਜ਼ਰੂਰੀ ਹੈ।

ਉਮਰ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 58 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਅਰਜ਼ੀ ਦੀ ਫੀਸ
ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ 1,000 ਰੁਪਏ ਅਤੇ SC/ST ਉਮੀਦਵਾਰਾਂ ਨੂੰ 500 ਰੁਪਏ ਅਦਾ ਕਰਨੇ ਪੈਣਗੇ।

ਤਨਖਾਹ
1,48,200 ਤੋਂ 2,20,400 ਰੁਪਏ ਪ੍ਰਤੀ ਮਹੀਨਾ।

ਚੋਣ ਪ੍ਰਕਿਰਿਆ
ਇੰਟਰਵਿਊ ਦੇ ਆਧਾਰ 'ਤੇ।

ਅਰਜ਼ੀ ਪ੍ਰਕਿਰਿਆ
ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ 2 ਦਸੰਬਰ 2022 ਤੱਕ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਬਿਨੈ ਪੱਤਰ 9 ਦਸੰਬਰ ਤੋਂ ਪਹਿਲਾਂ ਭਰਤੀ ਸੈੱਲ, ਗਰਾਊਂਡ ਫਲੋਰ, ਪ੍ਰਬੰਧਕੀ ਬਲਾਕ, ਮੰਡੀ ਡੱਬਵਾਲੀ ਰੋਡ, ਏਮਜ਼, ਬਠਿੰਡਾ-151001, ਪੰਜਾਬ ਨੂੰ ਭੇਜਣਾ ਹੋਵੇਗਾ।

Get the latest update about Job, check out more about recruitment, aiims bathinda & candidates

Like us on Facebook or follow us on Twitter for more updates.