SBI 'ਚ 5000 ਤੋਂ ਵੱਧ ਕਲਰਕਾਂ ਲਈ ਨਿਕਲੀ ਭਰਤੀ, ਅੱਜ ਹੈ ਆਖਰੀ ਤਰੀਕ

ਬੈਂਕ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖਬਰ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਵਿੱਚ ਕਲੈਰੀਕਲ ਕਾਡਰ ਵਿੱਚ 5008 ਜੂਨੀਅਰ ਐਸੋਸੀਏਟ (ਕਸਟਮਰ ਸਪੋਰਟ ਅਤੇ ਸੇਲਜ਼) ਭਾਵ ਜੂਨੀਅਰ ਐਸੋਸੀਏਟਸ ਦੀ ਭਰਤੀ ਨਿਕਲੀ ਹੈ.......

ਬੈਂਕ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖਬਰ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਵਿੱਚ ਕਲੈਰੀਕਲ ਕਾਡਰ ਵਿੱਚ 5008 ਜੂਨੀਅਰ ਐਸੋਸੀਏਟ (ਕਸਟਮਰ ਸਪੋਰਟ ਅਤੇ ਸੇਲਜ਼) ਭਾਵ ਜੂਨੀਅਰ ਐਸੋਸੀਏਟਸ ਦੀ ਭਰਤੀ ਨਿਕਲੀ ਹੈ। ਜਿਸ ਲਈ ਆਨਲਾਈਨ ਅੱਪਲੀਕੈਸ਼ਨ ਦੀ ਪ੍ਰਕਿਰਿਆ ਅੱਜ, 27 ਸਤੰਬਰ 2022 ਦੀ ਰਾਤ ਨੂੰ ਬੰਦ ਹੋ ਜਾਵੇਗੀ।ਐਸਬੀਆਈ ਕਲਰਕ 2022 ਆਨਲਾਈਨ ਅਪਲਾਈ ਕਰਨ ਲਈ  ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਐਪਲੀਕੇਸ਼ਨ ਦੇ ਸਕਦੇ ਹਨ। 

ਉਮੀਦਵਾਰਾਂ ਦੀ ਉਮਰ ਅਤੇ ਯੋਗਤਾ
SBI Clerk 2022 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ GRADUATION ਡਿਗਰੀ ਪੂਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ 1 ਅਗਸਤ 2022 ਤੱਕ 20 ਤੋਂ 28 ਸਾਲ ਦੇ 'ਚ ਹੋਣੀ ਚਾਹੀਦੀ ਹੈ। SC, ST, OBC ਆਦਿ ਨਾਲ ਸਬੰਧਤ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਮਰ 'ਚ ਛੂਟ ਦਿੱਤੀ ਜਾਵੇਗੀ। ਅਪਲਾਈ ਕਰਨ ਦੀ ਫੀਸ 750 ਰੁਪਏ ਹੈ ਪਰ SC, ST ਅਤੇ ਦਿਵਯਾਂਗ (HANDICAPPED) ਅਤੇ ESM/DSM ਲਈ ਕੋਈ ਫੀਸ ਨਹੀਂ ਹੈ।


SBI Clerk 2022 ਦੀ ਭਰਤੀ ਲਈ ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ SBI ਦੁਆਰਾ ਆਨਲਾਈਨ ਮੋਡ ਵਿੱਚ ਆਯੋਜਿਤ ਕੀਤੀ ਜਾਣ ਵਾਲੀ Preliminary Exam and Main Exam ਤੇ ਅਧਾਰ 'ਤੇ ਹੋਵੇਗੀ। ਪਹਿਲਾ ਸਟੇਜ ਐਸਬੀਆਈ ਕਲਰਕ Preliminary 2022 ਦਾ ਹੋਵੇਗਾ, ਜਿਸ ਵਿੱਚ ਅੰਗਰੇਜ਼ੀ ਭਾਸ਼ਾ, ਮਾਤਰਾਤਮਕ ਯੋਗਤਾ ਅਤੇ ਰਿਸਨਿੰਗ ਅਬਿਲਿਟੀ ਨਾਲ ਸਬੰਧਤ ਕੁੱਲ 100 ਪ੍ਰਸ਼ਨ ਹੋਣਗੇ। ਇਮਤਿਹਾਨ ਦਾ ਸਮਾਂ 1 ਘੰਟਾ ਹੋਵੇਗਾ ਅਤੇ ਹਰੇਕ ਸਹੀ ਉੱਤਰ ਲਈ 1 ਅੰਕ ਦਿੱਤਾ ਜਾਵੇਗਾ, ਜਦੋਂ ਕਿ ਹਰ ਗਲਤ ਉੱਤਰ ਲਈ 1/4 ਅੰਕ ਕੱਟੇ ਜਾਣਗੇ।

Get the latest update about SBI RECRURITMENT 2022, check out more about SBI CLERK, STATE BANK OF INDIA & GOVERNMENT JOBS

Like us on Facebook or follow us on Twitter for more updates.