ਪੰਜਾਬ 'ਚ ਸੇਵਾਮੁਕਤ ਕਾਨੂੰਗੋ-ਪਟਵਾਰੀ ਲਈ ਨਿਕਲੀ ਭਰਤੀ, ਅਰਜ਼ੀਆਂ ਲਈ ਨੋਟੀਫਿਕੇਸ਼ਨ ਜਾਰੀ

ਸਰਕਾਰ ਨੇ ਠੇਕੇ ਦੇ ਆਧਾਰ 'ਤੇ 1,766 ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਅਸਾਮੀਆਂ ਸੇਵਾਮੁਕਤ ਪਟਵਾਰੀ ਅਤੇ ਕਾਨੂੰਗੋ ਲਈ ਭਰੀਆਂ ਜਾਣਗੀਆਂ...

ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ਦੇ ਰਿਵੇਨਯੂ ਡਿਪਾਰਟਮੈਂਟ ਤੋਂ ਸੇਵਾਮੁਕਤ ਕਾਨੂੰਗੋਆਂ ਅਤੇ ਪਟਵਾਰੀਆਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਠੇਕੇ ਦੇ ਆਧਾਰ 'ਤੇ 1,766 ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਅਸਾਮੀਆਂ ਸੇਵਾਮੁਕਤ ਪਟਵਾਰੀ ਅਤੇ ਕਾਨੂੰਗੋ ਲਈ ਭਰੀਆਂ ਜਾਣਗੀਆਂ। Revenue and Rehabilitation ਡਿਪਾਰਟਮੈਂਟ ਦੇ ਡਾਇਰੈਕਟਰ ਵੱਲੋਂ ਮੰਗਲਵਾਰ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਸੇਵਾਮੁਕਤ ਮੁਲਾਜ਼ਮਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਜਾਣਕਾਰੀ ਮੁਤਾਬਿਕ ਪੰਜਾਬ ‘ਆਪ’ ਸਰਕਾਰ ਨੇ ਸੇਵਾਮੁਕਤ ਪਟਵਾਰੀ-ਕਾਨੂੰਗੋ ਦੀ ਅਰਜ਼ੀ ਲਈ ਉਮਰ ਵਿੱਚ ਨੌਂ ਸਾਲ ਦੀ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਡਿਪਾਰਟਮੈਂਟ ਵਿੱਚ 58 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਲਈ ਵੱਧ ਤੋਂ ਵੱਧ ਉਮਰ ਹੱਦ 64 ਸਾਲ ਸੀ, ਜਿਸਨੂੰ ਵਧਾ ਕੇ 67 ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਤਨਖਾਹ ਵਿੱਚ ਵੀ 10,000 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਗਿਆ ਹੈ, ਜੋ ਹੁਣ 25,000 ਤੋਂ ਵੱਧ ਕੇ 35,000 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ। ਅਪਲਾਈ ਕਰਨ ਵਾਲੇ 67 ਸਾਲ ਤਕ ਅਪਲਾਈ ਕਰ ਸਕਦੇ ਹਨ। 


ਦਸ ਦੇਈਏ ਕਿ ਰਿਵੇਨਯੂ ਡਿਪਾਰਟਮੈਂਟ ਦੀ ਇਹ ਮੀਟਿੰਗ ਪਿਛਲੇ ਮਹੀਨੇ 16 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਸੀ, ਜਿਸ ਵਿੱਚ ਸੇਵਾਮੁਕਤ ਕਾਨੂੰਗੋ ਅਤੇ ਪਟਵਾਰੀਆਂ ਨਾਲ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਗਿਆ ਸੀ। ਦੂਜੇ ਪਾਸੇ ਇਸ ਨੋਟੀਫਿਕੇਸ਼ਨ ਕਾਰਨ ਵਿਭਾਗ ਵਿੱਚ ਨਵੀਆਂ ਭਰਤੀਆਂ ’ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਕਾਰਨ ਹਜ਼ਾਰਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਝਟਕਾ ਲੱਗਾ ਹੈ।

Get the latest update about , check out more about kanungo patwari recruitment, retired Kanungo Patwari of Punjab, punjab updates & punjab government

Like us on Facebook or follow us on Twitter for more updates.