ਡਾਕ ਵਿਭਾਗ 'ਚ ਸਪੋਰਟਸ ਕੋਟਾ ਲਈ ਨਿਕਲੀ ਬੰਪਰ ਭਰਤੀ, 10ਵੀਂ ਪਾਸ ਉਮੀਦਵਾਰ 22 ਨਵੰਬਰ ਤੱਕ ਕਰੋ ਅਪਲਾਈ

ਇਨ੍ਹਾਂ ਅਸਾਮੀਆਂ ਲਈ ਉਮੀਦਵਾਰ dopsportsrecruitment.in 'ਤੇ 22 ਨਵੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ...

ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ। ਡਾਕ ਵਿਭਾਗ ਨੇ 10ਵੀਂ ਅਤੇ 12ਵੀਂ ਪਾਸ ਨੌਜਵਾਨਾਂ ਲਈ ਵੱਖ ਵੱਖ ਅਸਾਮੀਆਂ ਜਿਵੇਂ ਮਲਟੀ ਟਾਸਕਿੰਗ ਸਟਾਫ਼, ਪੋਸਟਮੈਨ, ਡਾਕ ਸਹਾਇਕ ਅਤੇ ਛਾਂਟੀ ਸਹਾਇਕ ਦੀਆਂ 188 ਅਸਾਮੀਆਂ ਲਈ ਅਰਜ਼ੀਆਂਦੀ ਮੰਗ ਕੀਤੀ ਹੈ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰ dopsportsrecruitment.in 'ਤੇ 22 ਨਵੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਖਾਲੀ ਅਸਾਮੀਆਂ 
ਇਨ੍ਹਾਂ 188 ਅਸਾਮੀਆਂ ਦੀ ਉਮੀਦਵਾਰਾਂ ਦੀ ਚੋਣ ਬਿਨਾਂ ਪ੍ਰੀਖਿਆ ਤੋਂ ਸਿੱਧੇ ਖੇਡ ਕੋਟੇ ਦੇ ਸਰਟੀਫਿਕੇਟ ਦੇ ਆਧਾਰ 'ਤੇ ਕੀਤੀ ਜਾਵੇਗੀ। ਭਰਤੀ ਪ੍ਰਕਿਰਿਆ ਤਹਿਤ ਡਾਕ ਸਹਾਇਕ ਅਤੇ ਛਾਂਟੀ ਸਹਾਇਕ ਦੀਆਂ 71 ਅਸਾਮੀਆਂ, ਪੋਸਟਮੈਨ ਦੀਆਂ 56 ਅਸਾਮੀਆਂ ਅਤੇ ਮਲਟੀ ਟਾਸਕਿੰਗ ਸਟਾਫ (ਐਮਟੀਐਸ) ਦੀਆਂ 6 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। 


ਯੋਗਤਾ
ਡਾਕ ਵਿਭਾਗ ਵਿੱਚ ਡਾਕ ਸਹਾਇਕ, ਛਾਂਟੀ ਸਹਾਇਕ ਅਤੇ ਪੋਸਟਮੈਨ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦਾ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ 60 ਦਿਨਾਂ ਦਾ ਕੰਪਿਊਟਰ ਸਰਟੀਫਿਕੇਟ ਕੋਰਸ ਕਰਨਾ ਲਾਜ਼ਮੀ ਹੈ। ਜਦੋਂ ਕਿ ਐਮਟੀਐਸ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦਾ ਸਥਾਨਕ ਭਾਸ਼ਾ ਦੇ ਗਿਆਨ ਦੇ ਨਾਲ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਭਰਤੀ ਪ੍ਰਕਿਰਿਆ ਵਿੱਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਅੰਤਰਰਾਸ਼ਟਰੀ, ਰਾਸ਼ਟਰੀ, ਅੰਤਰ-ਯੂਨੀਵਰਸਿਟੀ ਵਰਗੇ ਟੂਰਨਾਮੈਂਟਾਂ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ।

ਉਮਰ ਸੀਮਾ
ਉਮੀਦਵਾਰ ਦੀ ਉਮਰ 18 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ।

Get the latest update about JOBS IN POST DEPARTMENT, check out more about REQUITEMENT & POST DEPARTMENT

Like us on Facebook or follow us on Twitter for more updates.