12ਵੀਂ ਪਾਸ ਲਈ Air Force 'ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

ਭਾਰਤੀ ਹਵਾਈ ਸੈਨਾ ਨੇ ਅਗਨੀਵੀਰਵਾਯੂ ਭਰਤੀ 2023 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਅਗਨੀਵੀਰਵਾਯੂ ਭਰਤੀ ਪ੍ਰੀਖਿਆ 20 ਮਈ 2023 ਨੂੰ ਹੋਵੇਗੀ। ਇਹ ਭਰਤੀ ਅਣਵਿਆਹੇ ਮਰਦ ਅਤੇ ਔਰਤ ਦੋਵਾਂ ਲਈ ਹੈ....

ਭਾਰਤੀ ਜਲ ਸੈਨਾ 'ਚ 'ਅਗਨੀਵੀਰ' ਬਣਨ ਦਾ ਚੰਗਾ ਮੌਕਾ ਹੈ। ਭਾਰਤੀ ਹਵਾਈ ਸੈਨਾ ਨੇ ਅਗਨੀਵੀਰਵਾਯੂ ਭਰਤੀ 2023 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਅਗਨੀਵੀਰਵਾਯੂ ਭਰਤੀ ਪ੍ਰੀਖਿਆ 20 ਮਈ 2023 ਨੂੰ ਹੋਵੇਗੀ। ਇਹ ਭਰਤੀ ਅਣਵਿਆਹੇ ਮਰਦ ਅਤੇ ਔਰਤ ਦੋਵਾਂ ਲਈ ਹੈ।

ਅਗਨੀਵੀਰ ਭਰਤੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਇਹ ਸੁਨਹਿਰੀ ਮੌਕਾ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ Agniveervayu anipathvayu.cdac.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਆਨਲਾਈਨ ਅਰਜ਼ੀਆਂ 17 ਮਾਰਚ ਤੋਂ ਸ਼ੁਰੂ ਹੋਣਗੀਆਂ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਰਾਹੀਂ 31 ਮਾਰਚ 2023 ਤੱਕ ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰ ਸਕਦੇ ਹਨ।

ਅਗਨੀਵਾਯੂ ਭਰਤੀ ਲਈ ਯੋਗਤਾ
ਸਾਇੰਸ ਸਟ੍ਰੀਮ ਲਈ: ਮਾਨਤਾ ਪ੍ਰਾਪਤ ਬੋਰਡ ਤੋਂ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਵਿੱਚੋਂ ਘੱਟੋ-ਘੱਟ 50% ਅੰਕਾਂ ਨਾਲ ਪਾਸ ਹੋਣਾ ਚਾਹੀਦਾ ਹੈ। ਅੰਗਰੇਜ਼ੀ ਵਿੱਚ 50% ਅੰਕ ਹੋਣੇ ਚਾਹੀਦੇ ਹਨ। ਜਾਂ 50% ਅੰਕਾਂ ਨਾਲ ਤਿੰਨ ਸਾਲਾਂ ਦਾ ਇੰਜੀਨੀਅਰਿੰਗ ਡਿਪਲੋਮਾ। ਜਾਂ ਭੌਤਿਕ ਵਿਗਿਆਨ, ਗਣਿਤ ਵਰਗੇ ਦੋ ਗੈਰ-ਵੋਕੇਸ਼ਨਲ ਵਿਸ਼ਿਆਂ ਦੇ ਨਾਲ 2 ਸਾਲਾਂ ਦੇ ਵੋਕੇਸ਼ਨਲ ਕੋਰਸ ਵਿੱਚ 50% ਅੰਕ।

ਸਾਇੰਸ ਸਟ੍ਰੀਮ ਤੋਂ ਇਲਾਵਾ: 50% ਅੰਕਾਂ ਨਾਲ 12ਵੀਂ ਪਾਸ। ਅੰਗਰੇਜ਼ੀ ਵਿਸ਼ੇ ਵਿੱਚ 50 ਫੀਸਦੀ ਅੰਕ ਹੋਣੇ ਜ਼ਰੂਰੀ ਹਨ।

IAF ਅਗਨੀਵੀਰ ਭਰਤੀ 2023: ਉਮਰ ਸੀਮਾ
ਯੋਗ ਉਮੀਦਵਾਰਾਂ ਦਾ ਜਨਮ 26 ਦਸੰਬਰ 2006 ਤੋਂ 26 ਜੂਨ 2006 ਦਰਮਿਆਨ ਹੋਣਾ ਚਾਹੀਦਾ ਹੈ। ਯਾਨੀ ਉਮਰ ਸੀਮਾ 21 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹੋਰ ਵੇਰਵਿਆਂ ਲਈ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।

ਭਰਤੀ ਕਿਵੇਂ ਹੋਵੇਗੀ?
ਯੋਗ ਬਿਨੈਕਾਰਾਂ ਨੂੰ ਪਹਿਲਾਂ 20 ਮਈ 2023 ਨੂੰ ਹੋਣ ਵਾਲੀ ਔਨਲਾਈਨ ਲਿਖਤੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਪਵੇਗਾ। ਇਸ ਤੋਂ ਬਾਅਦ ਫਿਜ਼ੀਕਲ ਫਿਟਨੈਸ ਟੈਸਟ (PFT) ਅਤੇ ਮੈਡੀਕਲ ਟੈਸਟ ਹੋਵੇਗਾ।

ਦੱਸ ਦੇਈਏ ਕਿ ਅਗਨੀਪਥ ਯੋਜਨਾ ਦੇ ਤਹਿਤ ਭਾਰਤੀ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ 4 ਸਾਲ ਲਈ ਹੋਵੇਗੀ। ਚਾਰ ਸਾਲ ਦੀ ਸਿਖਲਾਈ ਤੋਂ ਬਾਅਦ ਸਿਰਫ਼ 25 ਫ਼ੀਸਦੀ ਅਗਨੀਵੀਰਾਂ ਨੂੰ ਹੀ ਪੱਕੀ ਨਿਯੁਕਤੀ ਦਿੱਤੀ ਜਾਵੇਗੀ। ਸਿਖਲਾਈ ਦੌਰਾਨ, ਅਗਨੀਵੀਰ ਭਾਰਤੀ ਹਵਾਈ ਸੈਨਾ ਅਤੇ ਭਾਰਤੀ ਹਵਾਈ ਸੈਨਾ ਦੀ CSD ਕੰਟੀਨ ਦਾ ਵੀ ਲਾਭ ਲੈ ਸਕਦਾ ਹੈ। 48 ਲੱਖ ਰੁਪਏ ਦਾ ਮੈਡੀਕਲ ਬੀਮਾ ਹੋਵੇਗਾ। ਸਾਲਾਨਾ 30 ਦਿਨਾਂ ਦੀਆਂ ਛੁੱਟੀਆਂ ਮਿਲਣਗੀਆਂ। ਇਸ ਤੋਂ ਇਲਾਵਾ ਬਿਮਾਰ ਛੁੱਟੀ ਦਾ ਵਿਕਲਪ ਵੀ ਹੋਵੇਗਾ।

Like us on Facebook or follow us on Twitter for more updates.