ਸੀਮਾ ਸੁਰੱਖਿਆ ਬਲ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। BSF ਵਲੋਂ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 110 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਗਰੁੱਪ ਬੀ ਅਤੇ ਗਰੁੱਪ ਸੀ ਅਧੀਨ ਆਉਂਦੀਆਂ ਇਹ ਭਰਤੀਆਂ ਐਸਐਮਟੀ (ਵਰਕਸ਼ਾਪ) ਲਈ ਕੀਤੀਆਂ ਜਾਣਗੀਆਂ। ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 11 ਜੁਲਾਈ ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਜਾਣਕਾਰੀ ਉਮੀਦਵਾਰ ਬਸਫ ਦੀ ਅਧਿਕਾਰਿਕ ਵੈੱਬਸਾਈਟ https://rectt.bsf.gov.in/ ਤੋਂ ਹਾਸਿਲ ਕਰ ਸਕਦੇ ਹਨ।
BSF 'ਚ ਖਾਲੀ ਅਸਾਮੀਆਂ
ਸਬ ਇੰਸਪੈਕਟਰ (ਵਾਹਨ ਮਕੈਨਿਕ): 12
ਸਬ ਇੰਸਪੈਕਟਰ (ਆਟੋ ਇਲੈਕਟ੍ਰੀਸ਼ੀਅਨ): 4
ਸਬ ਇੰਸਪੈਕਟਰ (ਸਟੋਰ ਕੀਪਰ): 06
ਕਾਂਸਟੇਬਲ: 88
ਯੋਗਤਾ
*ਸਬ ਇੰਸਪੈਕਟਰ (ਵਾਹਨ ਮਕੈਨਿਕ), ਸਬ ਇੰਸਪੈਕਟਰ (ਆਟੋ ਇਲੈਕਟ੍ਰੀਸ਼ੀਅਨ) ਅਤੇ ਸਬ ਇੰਸਪੈਕਟਰ (ਸਟੋਰ ਕੀਪਰ) ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੇ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਤੋਂ ਆਟੋ ਮੋਬਾਈਲ ਇੰਜੀਨੀਅਰਿੰਗ ਜਾਂ ਮਕੈਨੀਕਲ ਇੰਜੀਨੀਅਰਿੰਗ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਤਿੰਨ ਸਾਲਾਂ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ।
*ਕਾਂਸਟੇਬਲ ਦੇ ਅਹੁਦੇ ਲਈ ਘੱਟੋ-ਘੱਟ ਯੋਗਤਾ 10ਵੀਂ ਰੱਖੀ ਗਈ ਹੈ। ਜੇਕਰ ਕੋਈ ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਜਮਾਤ ਪਾਸ ਹੈ ਅਤੇ ਉਸ ਕੋਲ ਉਦਯੋਗਿਕ ਸਿਖਲਾਈ ਸੰਸਥਾ ਤੋਂ ਸਰਟੀਫਿਕੇਟ ਜਾਂ 3 ਸਾਲ ਦਾ ਤਜ਼ਰਬਾਹੋਣਾ ਚਾਹੀਦਾ ਹੈ।
ਤਨਖ਼ਾਹ
ਸਬ-ਇੰਸਪੈਕਟਰ: 35,400 ਰੁਪਏ ਤੋਂ 1 ਲੱਖ 12 ਹਜ਼ਾਰ 400 ਰੁਪਏ।
ਕਾਂਸਟੇਬਲ: 21,700 ਰੁਪਏ ਤੋਂ 69,100 ਰੁਪਏ
Get the latest update about BSF, check out more about BSF RECRUITMENT, BSF SUB INSPECTOR RECRUITMENT, JOBS IN BSF & BSF JOBS
Like us on Facebook or follow us on Twitter for more updates.