ਭਾਰਤੀ ਫੌਜ 'ਚ ਅਫਸਰ ਬਣਨ ਲਈ ਨਿਕਲੀ ਭਰਤੀ, 20 ਤੋਂ 27 ਸਾਲ ਦੇ ਉਮੀਦਵਾਰ 24 ਅਗਸਤ ਤੱਕ ਕਰ ਸਕਣਗੇ ਅਪਲਾਈ

ਨੌਜਵਾਨਾਂ ਦੇ ਲਈ ਭਾਰਤੀ ਫੌਜ ਨੇ ਸ਼ਾਰਟ ਸਰਵਿਸ ਕਮਿਸ਼ਨ (SSC) ਵਿੱਚ ਅਫਸਰਾਂ ਦੀ ਭਰਤੀ ਲਈ ਸੁਨਿਹਰੀ ਮੌਕਾ ਦਿੱਤੋ ਹੈ। ਭਾਰਤੀ ਫੌਜ ਦੇ ਨਵੇਂ ਜਾਰੀ ਕੀਤੇ ਨੌਟੀਫਿਕੇਸ਼ਨ ਦੇ ਤਹਿਤ ਐਸਐਸਸੀ 60ਵੀਂ ਪੁਰਸ਼ ਅਤੇ ਐਸਐਸਸੀ 31ਵੀਂ ਮਹਿਲਾ ਦੀਆਂ 189 ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ

ਨੌਜਵਾਨਾਂ ਦੇ ਲਈ ਭਾਰਤੀ ਫੌਜ ਨੇ ਸ਼ਾਰਟ ਸਰਵਿਸ ਕਮਿਸ਼ਨ (SSC) ਵਿੱਚ ਅਫਸਰਾਂ ਦੀ ਭਰਤੀ ਲਈ ਸੁਨਿਹਰੀ ਮੌਕਾ ਦਿੱਤੋ ਹੈ। ਭਾਰਤੀ ਫੌਜ ਦੇ ਨਵੇਂ ਜਾਰੀ ਕੀਤੇ ਨੌਟੀਫਿਕੇਸ਼ਨ ਦੇ ਤਹਿਤ ਐਸਐਸਸੀ 60ਵੀਂ ਪੁਰਸ਼ ਅਤੇ ਐਸਐਸਸੀ 31ਵੀਂ ਮਹਿਲਾ ਦੀਆਂ 189 ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਸ ਵਿੱਚ 175 ਅਹੁਦਿਆਂ ਲਈ ਪੁਰਸ਼ ਉਮੀਦਵਾਰਾਂ ਅਤੇ 14 ਅਹੁਦਿਆਂ ਲਈ ਮਹਿਲਾ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। 20 ਤੋਂ 27 ਸਾਲ ਦੀ ਉਮਰ ਦੇ ਉਮੀਦਵਾਰ ਇਸ ਭਰਤੀ ਪ੍ਰਕਿਰਿਆ ਲਈ 24 ਅਗਸਤ ਤੱਕ SSC ਦੀ ਅਧਿਕਾਰਤ ਵੈੱਬਸਾਈਟ joinindianarmy.nic.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਕਲਿਕ ਕਰੋ

ਖਾਲੀ ਅਸਾਮੀਆਂ ਦੇ ਵੇਰਵੇ
ਸਿਵਲ ਇੰਜੀਨੀਅਰਿੰਗ (ਨਿਰਮਾਣ) - 49 ਅਸਾਮੀਆਂ
ਕੰਪਿਊਟਰ ਸਾਇੰਸ - 42 ਅਸਾਮੀਆਂ
ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਵਿੰਗ - 17 ਅਸਾਮੀਆਂ
ਇਲੈਕਟ੍ਰਾਨਿਕਸ ਇੰਜੀਨੀਅਰਿੰਗ - 26 ਅਸਾਮੀਆਂ
ਮਕੈਨੀਕਲ ਅਤੇ ਆਟੋਮੋਬਾਈਲ - 32 ਅਸਾਮੀਆਂ
ਰਿਮੋਟ ਸੈਂਸਿੰਗ/ਪਲਾਸਟਿਕ ਟੈਕ - 9 ਪੋਸਟਾਂ

ਯੋਗਤਾ
ਉਹ ਸਾਰੇ ਉਮੀਦਵਾਰ ਜਿਨ੍ਹਾਂ ਨੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਡਿਗਰੀ ਕੋਰਸ ਕੀਤਾ ਹੈ। ਜਾਂ ਫਾਈਨਲ ਈਅਰ ਵਿੱਚ ਪੜ੍ਹ ਰਹੇ ਹਨ। ਉਹ ਸਾਰੀਆਂ 189 ਅਸਾਮੀਆਂ ਲਈ ਅਪਲਾਈ ਕਰਨ ਦੇ ਯੋਗ ਹਨ।

ਤਨਖਾਹ
ਭਰਤੀ ਪ੍ਰਕਿਰਿਆ ਵਿੱਚ ਚੁਣੇ ਜਾਣ 'ਤੇ, ਉਮੀਦਵਾਰ ਨੂੰ ਤਨਖਾਹ-ਪੱਧਰ-10 ਦੇ ਤਹਿਤ ਹਰ ਮਹੀਨੇ 56,100 ਰੁਪਏ ਤੋਂ 1 ਲੱਖ 77,500 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ, ਜਦਕਿ ਉਮੀਦਵਾਰਾਂ ਨੂੰ ਸਿਖਲਾਈ ਦੌਰਾਨ ਹਰ ਮਹੀਨੇ 56,100 ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ।

ਉਮਰ ਸੀਮਾ
189 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ, ਉਮੀਦਵਾਰ ਦੀ ਉਮਰ 1 ਅਪ੍ਰੈਲ 2023 ਨੂੰ 20 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ 
*ਸਭ ਤੋਂ ਪਹਿਲਾਂ ਫੌਜ ਦੀ ਅਧਿਕਾਰਤ ਵੈੱਬਸਾਈਟ www.joinindianarmy.nic.in 'ਤੇ 'Officer Entry Appln/Login' ਲਿੰਕ 'ਤੇ ਕਲਿੱਕ ਕਰੋ।
*ਇਸ ਤੋਂ ਬਾਅਦ ਰਜਿਸਟ੍ਰੇਸ਼ਨ ਫਾਰਮ ਭਰੋ। ਰਜਿਸਟ੍ਰੇਸ਼ਨ ਪੂਰੀ ਹੋਣ ਤੋਂ ਬਾਅਦ, 'Apply Online' ਲਿੰਕ 'ਤੇ ਕਲਿੱਕ ਕਰੋ।
*ਇੱਥੇ ‘Officers Selection – ‘Eligibility’ ਪੰਨਾ ਖੁੱਲ੍ਹੇਗਾ। ਸਾਰੀ ਜਾਣਕਾਰੀ ਧਿਆਨ ਨਾਲ ਭਰੋ।
*ਤੁਸੀਂ ਅਰਜ਼ੀ ਦਾ ਰਜਿਸਟ੍ਰੇਸ਼ਨ ਨੰਬਰ ਵੀ ਰੱਖ ਸਕਦੇ ਹੋ ਅਤੇ ਫਾਰਮ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ।

Get the latest update about jobs in Indian army, check out more about join Indian army, ssc Indian army, Indian army officers & jobs in Indian army

Like us on Facebook or follow us on Twitter for more updates.