ਲਾਲ ਕਿਲਾ ਹਿੰਸਾ ਮਾਮਲਾ: ਦੀਪ ਸਿੱਧੂ ਨੂੰ ASI ਮਾਮਲੇ 'ਚ ਮਿਲੀ ਜ਼ਮਾਨਤ, ਕੋਰਟ ਨੇ ਲਾਈ ਇਹ ਸ਼ਰਤ

ਦਿੱਲੀ ਵਿਚ 26 ਜਨਵਰੀ ਨੂੰ ਲਾਲ ਕਿਲੇ ਵਿਚ ਹੋਈ ਹਿੰਸਾ ਵਿਚ ASI ਨਾਲ ਜੁੜੇ ਮਾਮਲੇ ਵਿਚ ਦੋਸ਼ੀ ਦੀ ਸਿੱਧੂ...

ਨਵੀਂ ਦਿੱਲੀ: ਦਿੱਲੀ ਵਿਚ 26 ਜਨਵਰੀ ਨੂੰ ਲਾਲ ਕਿਲੇ ਵਿਚ ਹੋਈ ਹਿੰਸਾ ਵਿਚ ASI ਨਾਲ ਜੁੜੇ ਮਾਮਲੇ ਵਿਚ ਦੋਸ਼ੀ ਦੀ ਸਿੱਧੂ ਨੂੰ ਤੀਸ ਹਜ਼ਾਰੀ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਕੋਰਟ ਨੇ ਉਸ ਨੂੰ 25 ਹਜ਼ਾਰ ਰੁਪਏ ਦੀ ਨਿੱਜੀ ਮੁਚਲਕਾ ਭਰਨ ਦੀ ਸ਼ਰਤ ਉੱਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਦੀਪ ਸਿੱਧੂ ਨੂੰ ਇਸ ਤੋਂ ਪਹਿਲਾਂ ਵੀ ਲਾਲ ਕਿਲਾ ਹਿੰਸਾ ਨਾਲ ਜੁੜੇ ਇਕ ਮਾਮਲੇ ਵਿਚ ਜ਼ਮਾਨਤ ਮਿਲ ਚੁੱਕੀ ਹੈ।

ਦਿੱਲੀ ਦੇ ਬਾਰਡਰ ਉੱਤੇ ਅੰਦੋਲਨ ਕਰ ਰਹੇ ਹਨ ਕਿਸਾਨ
ਦੱਸ ਦਈਏ ਕਿ ਕੇਂਦਰ ਦੇ 3 ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ, ਹਰਿਆਣਾ ਤੇ ਪੱਛਮੀ ਯੂ.ਪੀ. ਦੇ ਕਿਸਾਨ ਦਿੱਲੀ ਦੇ ਤਿੰਨ ਬਾਰਡਰਾਂ ਉੱਤੇ ਬੈਠ ਕੇ ਅੰਦੋਲਨ ਕਰ ਰਹੇ ਹਨ। ਕਿਸਾਨਾਂ ਨੇ ਆਪਣੀਆਂ ਮੰਗਾਂ ਉੱਤੇ ਬਲ ਦੇਣ ਲਈ 26 ਜਨਵਰੀ ਨੂੰ ਦਿੱਲੀ ਦੇ ਬਾਹਰੀ ਇਲਾਕਿਆਂ ਵਿਚ ਟ੍ਰੈਕਟਰ ਪਰੇਡ ਦੀ ਆਗਿਆ ਦੇਣ ਦੀ ਮੰਗ ਕੀਤੀ ਸੀ। ਸ਼ੁਰੂਆਤੀ ਅਸਮੰਜਸ ਤੋਂ ਬਾਅਦ ਪੁਲਸ ਨੇ ਇਸ ਦੀ ਆਗਿਆ ਦੇ ਦਿੱਤੀ।

ਕਿਸਾਨਾਂ ਨੇ ਲਾਲ ਕਿਲੇ ਉੱਤੇ ਕੀਤੀ ਸੀ ਹਿੰਸਾ
ਦੋਸ਼ ਹੈ ਕਿ ਇਸ ਤੋਂ ਬਾਅਦ ਅੰਦੋਲਨਕਾਰੀ ਕਿਸਾਨ ਆਗਿਆ ਦੀਆਂ ਸ਼ਰਤਾਂ ਦਾ ਉਲੰਘਣ ਕਰਦੇ ਹੋਏ ਆਈ.ਟੀ.ਓ. ਤੋਂ ਹੁੰਦੇ ਹੋਏ ਲਾਲ ਕਿਲੇ ਤੱਕ ਪਹੁੰਚ ਗਏ ਤੇ ਫਿਲ ਉਥੇ ਜੰਮ ਕੇ ਤੋੜ-ਭੰਨ ਕੀਤੀ। ਇਸ ਦੌਰਾਨ ਪੁਲਸ ਵਾਲਿਆਂ ਨਾਲ ਉਨ੍ਹਾਂ ਦੀਆਂ ਝੜਪਾਂ ਵੀ ਹੋਈਆਂ। ਦੀਪ ਸਿੱਧੂ ਉੱਤੇ ਦੋਸ਼ ਹੈ ਕਿ ਉਹ ਇਸ ਹਿੰਸਾ ਦੀ ਅਗਵਾਈ ਕਰ ਰਿਹਾ ਸੀ ਤੇ ਉਸ ਦੇ ਉਕਸਾਵੇ ਉੱਤੇ ਲੋਕਾਂ ਨੇ ਲਾਲ ਕਿਲੇ ਦੇ ਇਕ ਪੋਲ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ।

ਸਿੱਧੂ ਨੂੰ 17 ਅਪ੍ਰੈਲ ਨੂੰ ਮਿਲੀ ਸੀ ਪਹਿਲੀ ਜ਼ਮਾਨਤ
ਇਸ ਮਾਮਲੇ ਵਿਚ ਤੀਸ ਹਜ਼ਾਰੀ ਕੋਰਟ ਨੇ ਦੋਸ਼ੀ ਦੀਪ ਸਿੱਧੂ ਨੂੰ 17 ਅਪ੍ਰੈਲ ਨੂੰ ਜ਼ਮਾਨਤ ਦਿੱਤੀ ਸੀ। ਇਸ ਤੋਂ ਪਹਿਲਾਂ ਕਿ ਉਹ ਤਿਹਾੜ ਜੇਲ ਤੋਂ ਬਾਹਰ ਨਿਕਲਦਾ, ਦਿੱਲੀ ਪੁਲਸ ਨੇ ਉਸ ਨੂੰ ਆਰਕਿਓਲਾਜਿਕਲ ਸਰਵੇ ਆਪ ਇੰਡੀਆ (ASI) ਵਲੋਂ ਲਾਲ ਕਿਲਾ ਹਿੰਸਾ ਉੱਤੇ ਦਰਜ ਕਰਵਾਏ ਗਏ ਦੂਜੇ ਮਾਮਲੇ ਵਿਚ ਗ੍ਰਿਫਤਾਰ ਦਿਖਾ ਦਿੱਤਾ। ਜਿਸ ਤੋਂ ਬਾਅਦ ਉਸ ਦੀ ਰਿਹਾਈ ਲਟਕ ਗਈ। ਹੁਣ ਕੋਰਟ ਵਲੋਂ ASI ਮਾਮਲੇ ਵਿਚ ਵੀ ਜ਼ਮਾਨਤ ਮਿਲਣ ਤੋਂ ਬਾਅਦ ਦੀਪ ਸਿੱਧੂ ਦੇ ਜੇਲ ਤੋਂ ਬਾਹਰ ਆਉਣ ਦੀ ਸੰਭਾਵਨਾ ਵਧ ਗਈ ਹੈ।

Get the latest update about ASI case, check out more about red fort, gets bail, deep sidhu & Truescoop News

Like us on Facebook or follow us on Twitter for more updates.