Redmi A1Plus: ਭਾਰਤ 'ਚ ਸ਼ੁਰੂ ਹੋਈ Redmi A1+ ਦੀ ਵਿਕਰੀ, ਜਾਣੋ ਕੀਮਤ ਅਤੇ ਬੈਸਟ ਆਫ਼ਰ

Redmi A1+ ਨੂੰ ਅੱਜ ਪਹਿਲੀ ਵਾਰ ਵਿਕਰੀ ਲਈ ਉਪਲਬਧ ਕਰਵਾਇਆ ਜਾਵੇਗਾ। ਫਲਿੱਪਕਾਰਟ ਤੋਂ ਇਲਾਵਾ ਕਈ ਕੰਪਨੀਆਂ ਦੀ ਵੈੱਬਸਾਈਟ ਤੋਂ ਵੀ ਇਸ ਸਮਾਰਟਫੋਨ ਨੂੰ ਖਰੀਦਿਆ ਜਾ ਸਕਦਾ ਹੈ...

ਪਿੱਛਲੇ ਕਾਫੀ ਸਮੇਂ ਤੋਂ ਭਾਰਤ 'ਚ ਉਡੀਕੇ ਜਾ ਰਹੇ ਸਮਾਰਟਫੋਨ Redmi A1 Plus ਨੂੰ Redmi India ਵਲੋਂ ਪਿਛਲੇ ਹਫਤੇ ਲਾਂਚ ਕੀਤਾ ਗਿਆ ਸੀ। ਇਹ ਨਵਾਂ ਸਮਾਰਟਫੋਨ ਬਜਟ ਫਰੈਂਡਲੀ ਹੈ ਅਤੇ ਨਾਲ ਕਈ ਖ਼ਾਸੀਅਤਾਂ ਨਾਲ ਸਾਹਮਣੇ ਆਇਆ ਹੈ। ਇਹ ਇਕ ਲੈਦਰ ਟੈਕਸਟਚਰ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ 'ਚ ਰੀਅਰ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਅਤੇ 5,000mAh ਦੀ ਬੈਟਰੀ ਹੈ। ਇਸ ਸਮਾਰਟਫੋਨ ਦੇ ਬੈਕ 'ਤੇ 8 ਮੈਗਾਪਿਕਸਲ ਦਾ ਡਿਊਲ AI ਰਿਅਰ ਕੈਮਰਾ ਦਿੱਤਾ ਗਿਆ ਹੈ।

Redmi A1+ ਨੂੰ ਅੱਜ ਪਹਿਲੀ ਵਾਰ ਵਿਕਰੀ ਲਈ ਉਪਲਬਧ ਕਰਵਾਇਆ ਜਾਵੇਗਾ। ਫਲਿੱਪਕਾਰਟ ਤੋਂ ਇਲਾਵਾ ਕਈ ਕੰਪਨੀਆਂ ਦੀ ਵੈੱਬਸਾਈਟ ਤੋਂ ਵੀ ਇਸ ਸਮਾਰਟਫੋਨ ਨੂੰ ਖਰੀਦਿਆ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ:- 

Redmi A1+ ਦੀਆਂ ਵਿਸ਼ੇਸ਼ਤਾਵਾਂ 
*Redmi A1 Plus ਵਿੱਚ 6.52-ਇੰਚ ਦੀ LCD ਸਕਰੀਨ ਹੈ।
*ਇਸ 'ਚ MediaTek HelioA22 ਚਿਪਸੈੱਟ ਦਿੱਤਾ ਗਿਆ ਹੈ।
* Redmi A1 Plus ਐਂਡਰਾਇਡ 12 ਮੋਬਾਈਲ ਆਪਰੇਟਿੰਗ ਸਿਸਟਮ 'ਤੇ  ਕੰਮ ਕਰਦਾ ਹੈ।
* Redmi A1 Plus ਰੀਅਰ 'ਚ ਡਿਊਲ ਕੈਮਰਾ ਸੈੱਟਅਪ, ਪ੍ਰਾਇਮਰੀ ਕੈਮਰਾ 8 ਮੈਗਾਪਿਕਸਲ ਦਿੱਤਾ ਗਿਆ ਹੈ। । ਇਸ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
*ਇਹ ਫੋਨ 5,000mAh ਦੀ ਬੈਟਰੀ ਅਤੇ 10W ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ।


Redmi A1+ ਕੀਮਤ 
ਭਾਰਤ 'ਚ ਦੋ ਵੇਰੀਐਂਟ 'ਚ ਪੇਸ਼ ਕੀਤੇ ਗਏ Redmi A1PLUS 2GB ਰੈਮ ਅਤੇ 32GB ਇੰਟਰਨਲ ਮੈਮਰੀ ਵੇਰੀਐਂਟ ਦੀ ਕੀਮਤ 7499 ਰੁਪਏ ਰੱਖੀ ਗਈ ਹੈ। ਇਸ ਦੇ ਟਾਪ ਵੇਰੀਐਂਟ 3GB RAM + 32GB ਇੰਟਰਨਲ ਮੈਮਰੀ ਦੀ ਕੀਮਤ 8,499 ਰੁਪਏ ਹੈ। ਦੋਵੇਂ ਵੇਰੀਐਂਟ ਲਾਈਟ ਗ੍ਰੀਨ, ਲਾਈਟ ਬਲੂ ਅਤੇ ਕਲਾਸਿਕ ਬਲੈਕ ਕਲਰ ਆਪਸ਼ਨ 'ਚ ਖਰੀਦੇ ਜਾ ਸਕਦੇ ਹਨ। ਇਹ ਫੋਨ ਅੱਜ ਦੁਪਹਿਰ 12 ਵਜੇ ਤੋਂ ਫਲਿੱਪਕਾਰਟ, mi.com, Mi Home ਅਤੇ ਹੋਰ ਰਿਟੇਲ ਆਊਟਲੇਟਾਂ ਰਾਹੀਂ ਵੇਚਿਆ ਜਾਵੇਗਾ।

Redmi A1 Plus ਲਾਂਚ ਆਫਰ
ਲਾਂਚ ਆਫਰ ਦੇ ਤੌਰ 'ਤੇ ਕੰਪਨੀ ਇਸ ਫੋਨ ਦੀ ਖਰੀਦ 'ਤੇ 500 ਰੁਪਏ ਦੀ ਛੋਟ ਦੇ ਰਹੀ ਹੈ। ਡਿਸਕਾਊਂਟ ਤੋਂ ਬਾਅਦ, Redmi A1+ ਦਾ ਬੇਸ ਵੇਰੀਐਂਟ 6,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ ਜਦਕਿ ਇਸ ਦਾ ਟਾਪ ਵੇਰੀਐਂਟ 7,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

Get the latest update about Redmi A1Plus, check out more about Redmi A1Plus SPACE, Redmi A1Plus FEATURES, Redmi A1Plus LAUNCH & Redmi A1Plus PRICE IN INDIA

Like us on Facebook or follow us on Twitter for more updates.