Redmi ਦਾ ਸਮਾਰਟਫੋਨ ਹੋਇਆ ਹੋਰ ਵੀ ਸਸਤਾ, 2,500 ਰੁਪਏ ਦੀ ਛੋਟ

Xiaomi ਘੱਟ ਬਜਟ ਵਿਚ ਆਪਣਾ ਸਮਾਰਟਫੋਨ ਫੋਨ ਲਾਂਚ ਕੀਤਾ ਹੈ| Xiaom ਹੋਰ ਕੰਪਨੀਆਂ ਨੂੰ ਚੰਗਾ ਕੰਪੀਟੀਸ਼ਨ ਦੇ ਰਹੀ ਹੈ।


Xiaomi ਘੱਟ ਬਜਟ  ਵਿਚ ਆਪਣਾ ਸਮਾਰਟਫੋਨ  ਫੋਨ ਲਾਂਚ ਕੀਤਾ ਹੈ| Xiaom ਹੋਰ ਕੰਪਨੀਆਂ ਨੂੰ ਚੰਗਾ ਕੰਪੀਟੀਸ਼ਨ ਦੇ ਰਹੀ ਹੈ।  ਦਰਅਸਲ Xiaomi ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣਾ ਬਜਟ ਸਮਾਰਟਫੋਨ Redmi A1 ਲਾਂਚ ਕੀਤਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ ਵੱਡੀ ਡਿਸਪਲੇਅ ਅਤੇ ਘੱਟ ਕੀਮਤ 'ਤੇ ਦਮਦਾਰ ਬੈਟਰੀ ਹੈ। ਇਹ ਫੋਨ ਉਨ੍ਹਾਂ ਲੋਕਾਂ ਲਈ ਕਾਫੀ ਫਾਇਦੇਮੰਦ ਹੈ ਜੋ ਘੱਟ ਕੀਮਤ 'ਤੇ ਸ਼ਾਨਦਾਰ ਫੀਚਰਸ ਵਾਲਾ ਫੋਨ ਲੈਣਾ ਚਾਹੁੰਦੇ ਹਨ।Xiaomi ਨੂੰ ਆਪਣੇ ਘੱਟ ਬਜਟ ਵਾਲੇ ਸਮਾਰਟਫੋਨ ਉੱਤੇ ਹੋਰ ਵੀ ਡਿਸਕਾਉਂਟ ਦੇ ਰਹੀ ਹੈ।

ਸਿਆਓਮੀ ਕੰਪਨੀ ਨੇ Mi.com ਦੀ ਸਾਈਟ  ਦਿੱਤੀ ਗਈ ਜਾਣਕਾਰੀ ਮੁਤਾਬਕ ਗਾਹਕ Redmi A1 ਨੂੰ 8,999 ਰੁਪਏ ਦੀ ਬਜਾਏ ਹੁਣ  ਸਿਰਫ 6,499 ਰੁਪਏ ਦੀ ਕੀਮਤ 'ਤੇ ਘਰ ਲਿਆ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਸ ਫੋਨ 'ਤੇ ਗਾਹਕਾਂ ਨੂੰ 2,500 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

 Redmi A1 ਵਿੱਚ 6.52-ਇੰਚ ਦੀ HD+ ਡਿਸਪਲੇ ਹੈ।ਇਸ ਵਿੱਚ MediaTek Helio A22 ਮਿਲਦਾ ਹੈ, ਜੋ LPDDR4X ਰੈਮ ਨਾਲ ਆਉਂਦਾ ਹੈ। ਇਸ ਵਿੱਚ ਮਲਟੀ-ਟਾਸਕਿੰਗ ਦੀ ਸਹੂਲਤ ਹੈ। ਇਸਦੀ ਸਕਰੀਨ ਨੂੰ 88.89% ਸਕਰੀਨ ਟੂ ਬਾਡੀ ਰੇਸ਼ੋ ਮਿਲਦੀ ਹੈ, ਅਤੇ 400 nits ਡਿਸਪਲੇ ਬਰਾਈਟਨੈੱਸ ਮਿਲਦੀ ਹੈ। Redmi A1 32GB ਸਟੋਰੇਜ ਨੂੰ ਸਪੋਰਟ ਕਰਦਾ ਹੈ, ਅਤੇ ਇਸਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 512GB ਤੱਕ ਵਧਾਇਆ ਜਾ ਸਕਦਾ ਹੈ। 

ਇਸ ਬਜਟ ਫੋਨ 'ਚ 8 ਮੈਗਾਪਿਕਸਲ ਦਾ ਡਿਊਲ AI ਕੈਮਰਾ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਇਸ ਤੋਂ ਇਲਾਵਾ Redmi A1 'ਚ 20 ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ ਦਾ ਸਪੋਰਟ ਮਿਲਦਾ ਹੈ। ਪਾਵਰ ਲਈ Redmi A1 'ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 10W ਚਾਰਜਰ ਦੇ ਨਾਲ ਆਵੇਗੀ। ਇਹ OTG ਸਪੋਰਟ ਦੇ ਨਾਲ ਆਉਂਦਾ ਹੈ। ਇਸ 'ਚ 30 ਦਿਨਾਂ ਦਾ ਸਟੈਂਡਬਾਏ ਟਾਈਮ, 17 ਘੰਟੇ ਦਾ ਮਿਊਜ਼ਿਕ ਪਲੇਅਬੈਕ ਅਤੇ 30 ਘੰਟੇ ਦਾ ਵੀਡੀਓ ਪਲੇਬੈਕ ਟਾਈਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

 ਇਹ ਫੋਨ ਲੈਦਰ ਫਿਨਿਸ਼ ਡਿਜ਼ਾਈਨ ਦੇ ਨਾਲ ਆਉਂਦਾ ਹੈ, ਜੋ ਯੂਜ਼ਰਸ ਨੂੰ ਚੰਗੀ ਗ੍ਰਿੱਪ ਤੇ ਸਟਾਈਲਿਸ਼ ਲੁੱਕ ਦਿੰਦਾ ਹੈ। ਇਸ ਵਿੱਚ ਡਾਰਕ ਮੋਡ ਅਤੇ ਨਾਈਟ ਲਾਈਟ ਮੋਡ ਵੀ ਹੈ। ਇਹ ਫੋਨ ਐਂਡਰਾਇਡ 13 'ਤੇ ਕੰਮ ਕਰਦਾ ਹੈ।

 

Get the latest update about Xisomi company, check out more about redmi smartphone & IMphone

Like us on Facebook or follow us on Twitter for more updates.