ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ 'ਚ ਅਗਨੀਵੀਰ ਭਰਤੀ ਲਈ ਰਜਿਸਟਰੇਸ਼ਨ ਪ੍ਰਕਿਰਿਆ ਅੱਜ ਯਾਨੀ 24 ਜੂਨ ਤੋਂ ਸ਼ੁਰੂ ਹੋ ਗਈ ਹੈ। ਹਵਾਈ ਫ਼ੌਜ 'ਚ 22 ਜੂਨ ਨੂੰ ਇਸ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।
ਆਖ਼ਰੀ ਤਾਰੀਖ਼
ਆਨਲਾਈਨ ਰਜਿਸਟਰੇਸ਼ਨ 5 ਜੁਲਾਈ ਤੱਕ ਜਾਰੀ ਰਹੇਗੀ।
ਸਿੱਖਿਆ ਯੋਗਤਾ
ਉਮੀਦਵਾਰ 12ਵੀਂ ਪਾਸ, ਫਿਜ਼ੀਕਸ ਅਤੇ ਅੰਗਰੇਜ਼ੀ 'ਚ ਘੱਟੋ-ਘੱਟ 50 ਫੀਸਦੀ ਨੰਬਰਾਂ ਨਾਲ ਪਾਸ ਜਾਂ 3 ਸਾਲ ਇੰਜੀਨੀਅਰਿੰਗ ਡਿਪਲੋਮਾ ਧਾਰਕ ਜਾਂ 2 ਸਾਲ ਵੋਕੇਸ਼ਨਲ ਕੋਰਸ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 17.5 ਸਾਲ ਤੋਂ ਵੱਧ ਅਤੇ 23 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਐਪਲੀਕੇਸ਼ਨ ਫੀਸ
ਉਮੀਦਵਾਰਾਂ ਨੂੰ 250 ਰੁਪਏ ਐਪੀਲਕੇਸ਼ਨ ਫੀਸ ਵੀ ਜਮ੍ਹਾ ਕਰਨੀ ਹੋਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ (https://indianairforce.nic.in/) 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਧਿਕਾਰਿਤ ਨੋਟੀਫਿਕੇਸ਼ਨ https://akm-img-a-in.tosshub.com/aajtak/inline-images/any/062022/iaf-agnipath-2022.pdf ਇਥੇ ਕਰੋ ਚੈੱਕ।
Get the latest update about Truescoop News, check out more about firefighters, Jobs, registration & air force
Like us on Facebook or follow us on Twitter for more updates.