ਮੁਕੇਸ਼ ਅੰਬਾਨੀ ਨੇ ਰਿਲਾਇੰਸ Jio ਦੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਬੇਟੇ ਆਕਾਸ਼ ਅੰਬਾਨੀ ਨੇ ਸੰਭਾਲੀ ਕਮਾਨ

ਦੇਸ਼ ਦੇ ਸਭ ਤੋਂ ਵੱਡੇ ਕਾਰਪੋਰੇਟ ਘਰਾਣਿਆਂ ਵਿੱਚੋਂ ਇੱਕ ਰਿਲਾਇੰਸ ਗਰੁੱਪ ਵਿੱਚ ਅਗਲੀ ਪੀੜ੍ਹੀ ਨੂੰ ਕਮਾਨ ਸੌਂਪਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਸ ਸਿਲਸਿਲੇ 'ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁ...

ਨਵੀਂ ਦਿੱਲੀ- ਦੇਸ਼ ਦੇ ਸਭ ਤੋਂ ਵੱਡੇ ਕਾਰਪੋਰੇਟ ਘਰਾਣਿਆਂ ਵਿੱਚੋਂ ਇੱਕ ਰਿਲਾਇੰਸ ਗਰੁੱਪ ਵਿੱਚ ਅਗਲੀ ਪੀੜ੍ਹੀ ਨੂੰ ਕਮਾਨ ਸੌਂਪਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਸ ਸਿਲਸਿਲੇ 'ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਟੈਲੀਕਾਮ ਯੂਨਿਟ ਰਿਲਾਇੰਸ ਜੀਓ ਦੇ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਨ੍ਹਾਂ ਦੀ ਜਗ੍ਹਾ ਆਕਾਸ਼ ਅੰਬਾਨੀ ਨੂੰ ਰਿਲਾਇੰਸ ਜੀਓ ਦੇ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ।

ਅਗਲੀ ਪੀੜ੍ਹੀ ਨੂੰ ਪਾਵਰ ਦੀ ਪ੍ਰਕਿਰਿਆ ਤੇਜ਼
ਰਿਲਾਇੰਸ ਜੀਓ ਇੰਫੋਕਾਮ ਲਿਮਟਿਡ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ 27 ਜੂਨ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਹੀ ਮੁਕੇਸ਼ ਅੰਬਾਨੀ ਦਾ ਅਸਤੀਫਾ ਲਾਗੂ ਹੋ ਗਿਆ ਹੈ। ਕੰਪਨੀ ਨੇ ਆਕਾਸ਼ ਅੰਬਾਨੀ ਨੂੰ ਬੋਰਡ ਦਾ ਚੇਅਰਮੈਨ ਬਣਾਉਣ ਦੀ ਵੀ ਜਾਣਕਾਰੀ ਦਿੱਤੀ। ਇਸ 'ਚ ਕਿਹਾ ਗਿਆ ਹੈ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਨੇ ਗੈਰ-ਕਾਰਜਕਾਰੀ ਨਿਰਦੇਸ਼ਕ ਆਕਾਸ਼ ਅੰਬਾਨੀ ਦੀ ਚੇਅਰਮੈਨ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਨ੍ਹਾਂ ਲੋਕਾਂ ਨੂੰ ਵੀ ਬੋਰਡ ਵਿਚ ਮਿਲੀ ਥਾਂ
ਇਸ ਤੋਂ ਇਲਾਵਾ ਬੋਰਡ ਨੇ ਰਮਿੰਦਰ ਸਿੰਘ ਗੁਜਰਾਲ ਅਤੇ ਕੇ.ਵੀ.ਚੌਧਰੀ ਨੂੰ ਵਧੀਕ ਡਾਇਰੈਕਟਰ ਨਿਯੁਕਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਦੋਵਾਂ ਨੂੰ 05 ਸਾਲਾਂ ਲਈ ਸੁਤੰਤਰ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬੋਰਡ ਨੇ ਪੰਕਜ ਮੋਹਨ ਪਵਾਰ ਦੀ ਰਿਲਾਇੰਸ ਜੀਓ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਿਯੁਕਤੀ 27 ਜੂਨ, 2022 ਤੋਂ ਅਗਲੇ 05 ਸਾਲਾਂ ਲਈ ਹੈ। ਇਨ੍ਹਾਂ ਨਿਯੁਕਤੀਆਂ ਨੂੰ ਸ਼ੇਅਰਧਾਰਕਾਂ ਦੁਆਰਾ ਮਨਜ਼ੂਰੀ ਮਿਲਣੀ ਬਾਕੀ ਹੈ।

Get the latest update about Online Punjabi News, check out more about chairman, appointment, akash ambani & reliance jio

Like us on Facebook or follow us on Twitter for more updates.