ਵੋਡਾਫੋਨ ਤੋਂ ਬਾਅਦ ਹੁਣ ਜਿਓ ਨੇ ਵਧਾਈਆਂ ਪ੍ਰੀਪੇਡ ਪਲਾਨਜ਼ ਦੀਆਂ ਕੀਮਤਾਂ, ਇਸ ਤਾਰੀਖ਼ ਤੋਂ ਕਾਲਿੰਗ ਹੋ ਜਾਵੇਗੀ ਮਹਿੰਗੀ

 ਪਿਛਲੇ ਮਹੀਨੇ ਵੋਡਾਫੋਨ ਨੇ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਕਾਲ ਦਰਾਂ 'ਚ 42 ਫ਼ੀਸਦੀ ਦਾ ਵਾਧਾ ਕਰੇਗੀ ...

ਨਵੀਂ ਦਿੱਲੀ —  ਪਿਛਲੇ ਮਹੀਨੇ ਵੋਡਾਫੋਨ ਨੇ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਕਾਲ ਦਰਾਂ 'ਚ 40 ਫ਼ੀਸਦੀ ਦਾ ਵਾਧਾ ਕਰੇਗੀ। ਦੱਸ ਦਈਏ ਕਿ ਹੁਣ ਕੰਪਨੀ ਰਿਲਾਇੰਸ ਜਿਓ ਨੇ ਵੀ ਆਪਣੀਆਂ ਨਵੀਆਂ ਕਾਲ ਦਰਾਂ ਜਾਰੀ ਕਰ ਦਿੱਤੀਆਂ ਹਨ। 3 ਦਸੰਬਰ ਰਾਤ 12 ਵਜੇ ਤੋਂ ਨਵੀਆਂ ਕਾਲ ਦਰਾਂ ਲਾਗੂ ਹੋਣਗੀਆਂ, ਇਸ ਤੋਂ ਬਾਅਦ ਯੂਜ਼ਰਜ਼ ਨੂੰ ਕਾਲਿੰਗ ਲਈ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ। Vodafone-Idea ਤੋਂ ਬਾਅਦ ਹੁਣ Reliacen Jio ਨੇ ਵੀ ਮੋਬਾਈਲ ਸੇਵਾਵਾਂ ਦੀ ਕੀਮਤ 'ਚ 40 ਫ਼ੀਸਦੀ ਤੱਕ ਵਾਧੇ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਨਵੀਆਂ ਕਾਲ ਦਰਾਂ 6 ਦਸੰਬਰ ਤੋਂ ਲਾਗੂ ਹੋ ਜਾਣਗੀਆਂ।

ਮਹਿਲਾ ਸਨਮਾਨ ਲਈ ਇਤਿਹਾਸਕ ਦਿਨ, ਭਾਰਤੀ ਜਲ ਸੈਨਾ ਨੂੰ ਮਿਲੀ ਪਹਿਲੀ ਮਹਿਲਾ ਪਾਇਲਟ

ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਮੋਬਾਈਲ ਸਰਵਿਸ ਰੇਟ ਆਲ ਇਨ ਵਨ ਪਲਾਨਜ਼ ਤਹਿਤ ਵਧਾਏ ਜਾਣਗੇ ਤੇ ਇਨ੍ਹਾਂ 'ਚ ਯੂਜ਼ਰਜ਼ ਨੂੰ ਲਗਪਗ 300 ਫ਼ੀਸਦੀ ਤਕ ਦਾ ਵਾਧੂ ਬੈਨੀਫਿਟ ਪ੍ਰਾਪਤ ਹੋਵੇਗਾ। ਕੰਪਨੀ ਜਲਦ ਹੀ ਆਲ ਇਨ ਵਨ ਪੇਸ਼ ਕਰਨ ਵਾਲੀ ਹੈ। ਇਸ ਪਲਾਨ 'ਚ Reliance Jio ਯੂਜ਼ਰਜ਼ ਨੂੰ ਅਨਲਿਮਟਿਡ ਵਾਇਸ ਕਾਲਿੰਗ ਤੇ ਡਾਟਾ ਦੀ ਸਹੂਲਤ ਮਿਲੇਗੀ। ਹਾਲਾਂਕਿ ਦੱਸ ਦੇਈਏ ਕਿ ਨਵੇਂ ਪਲਾਨਜ਼ ਪਿਛਲੇ ਪਲਾਨਜ਼ ਦੇ ਮੁਕਾਬਲੇ 40 ਫ਼ੀਸਦੀ ਤਕ ਮਹਿੰਗੇ ਹੋਣਗੇ।  ਦੱਸ ਦੱਈਏ ਕਿ  Reliance Jio ਨੇ ਬੀਤੇ ਦਿਨੀਂ ਹੀ ਆਲ ਇਨ ਵਨ ਪ੍ਰੀਪੇਡ ਪਲਾਨ ਤਹਿਤ ਤਿੰਨ ਪਲਾਨਜ਼ ਲਾਂਚ ਕੀਤੇ ਸਨ, ਜਿਸ ਵਿਚ Rs 222, Rs 333 ਤੇ Rs 444 ਵਾਲੇ ਪਲਾਨ ਸ਼ਾਮਲ ਹਨ। ਇਨ੍ਹਾਂ ਵਿਚ ਯੂਜ਼ਰਜ਼ ਨੂੰ ਨਾਨ-ਜੀਓ ਨੰਬਰ 'ਤੇ ਕਾਲਿੰਗ ਲਈ ਮੁਫ਼ਤ ਮਿੰਟਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਜੋ ਕਿ ਬਾਜ਼ਾਰ 'ਚ ਮੌਜੂਦ ਹਰੋਨਾਂ ਕੰਪਨੀਆਂ ਦੇ ਪਲਾਨਜ਼ ਦੇ ਮੁਕਾਬਲੇ ਹਾਲੇ ਵੀ 20 ਤੋਂ 30 ਫ਼ੀਸਦੀ ਤਕ ਸਸਤਾ ਹੈ।

Get the latest update about True Scoop News, check out more about Reliance Jio Prepaid Plan Prices 40 Percent, Reliance Jio Prepaid Plan Prices 40 Percent News Business News & News In Punjabi

Like us on Facebook or follow us on Twitter for more updates.