ਬਾਰਡਰ ਹੈੱਡਕੁਆਟਰ, ਸੀਮਾ ਸੁਰੱਖਿਆ ਫੋਰਸ, ਜਲੰਧਰ ਅਤੇ ਸੀਮਾ ਸੁਰੱਖਿਆ ਬਲ ਸਕੂਲ, ਜਲੰਧਰ ਛਾਉਣੀ ਵੱਲੋਂ ਗਣਤੰਤਰ ਦਿਵਸ ਸਮਾਗਮ-2020 ਦਾ ਆਯੋਜਨ

26 ਜਨਵਰੀ 2020 ਨੂੰ ਬਾਰਡਰ ਹੈੱਡਕੁਆਟਰ, ਜਲੰਧਰ ਸੀਮਾ ਸੁਰੱਖਿਆ ਫੋਰਸ ਵਲੋਂ 71ਵਾਂ ਗਣਤੰਤਰ ਦਿਵਸ ਸਮਾਗਮ...

ਜਲੰਧਰ— 26 ਜਨਵਰੀ 2020 ਨੂੰ ਬਾਰਡਰ ਹੈੱਡਕੁਆਟਰ, ਜਲੰਧਰ ਸੀਮਾ ਸੁਰੱਖਿਆ ਫੋਰਸ ਵਲੋਂ 71ਵਾਂ ਗਣਤੰਤਰ ਦਿਵਸ ਸਮਾਗਮ ਬੇਹੱਦ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼੍ਰੀ ਮਹੀਪਾਲ ਯਾਦਵ, ਆਈ.ਪੀ.ਐੱਸ ਜਨਰਲ ਇੰਸਪੈਕਟਰ, ਸੀਮਾ ਸੁਰੱਖਿਆ ਫੋਰਸ ਪੰਜਾਬ ਫਰੰਟੀਅਰ ਵਲੋਂ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਝੰਡਾ ਲਹਿਰਾਉਣ ਸਮਾਗਮ ਦੌਰਾਨ ਬਾਰਡਰ ਹੈੱਡਕੁਆਟਰ, ਜਲੰਧਰ ਸਰੱਹਦ ਸੁਰੱਖਿਆ ਫੋਰਸ ਦੇ ਸਾਰੇ ਕਰਮਚਾਰੀ ਮੌਜੂਦ ਸਨ। ਇਸ ਮੌਕੇ ਆਏ ਮੁੱਖ ਮਹਿਮਾਨ ਨੇ ਪੰਜਾਬ ਫਰੰਟੀਅਰ ਦੇ ਸਾਰੇ ਸਰਹੱਦ ਦੇ ਪਹਿਰੇਦਾਰਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸੇ ਦੌਰਾਨ ਸੀਨੀਅਰ ਸੈਕੰਡਰੀ ਅਤੇ ਪ੍ਰਾਈਮਰੀ ਸਕੂਲ ਸਰੱਹਦ ਸੁਰੱਖਿਆ ਫੋਰਸ, ਜਲੰਧਰ ਵਲੋਂ ਗਣਤੰਤਰ ਦਿਵਸ ਸਮਾਗਮ ਦਾ ਆਯੋਜਨ ਪੂਰੇ ਜੋਸ਼ ਨਾਲ ਕੀਤਾ ਗਿਆ, ਜਿਸ 'ਚ ਸ਼੍ਰੀ ਮਹੀਪਾਲ ਯਾਦਵ, ਆਈ.ਪੀ.ਐੱਸ ਜਨਰਲ ਇੰਸਪੈਕਟਰ, ਸੀਮਾ ਸੁਰੱਖਿਆ ਫੋਰਸ ਪੰਜਾਬ ਫਰੰਟੀਅਰ ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ।

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਭਾਜਪਾ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ

ਸਮਾਗਮ ਸਥਾਨ 'ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਸਰਲਾ ਮਿਸ਼ਰਾ ਨੇ ਫੁੱਲਾਂ ਦੇ ਗੁੱਲਦਸਤੇ ਭੇਂਟ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਸਮਾਗਮ ਦੇ ਅੰਤ 'ਚ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਹ ਦਿਨ ਗਣਤੰਤਰ ਦਿਵਸ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਭਾਰਤ ਮਾਤਾ ਦੇ ਸਨਮਾਨ ਅਤੇ ਆਜ਼ਾਦੀ ਲਈ ਆਪਣਾ ਪੂਰਨ ਬਲਿਦਾਨ ਕਰ ਦੇਣ ਵਾਲੇ ਅਤੇ ਸਵਾਧੀਨਤਾ ਤੋਂ ਬਾਅਦ ਵੀ ਦੇਸ਼ ਦੀ ਰੱਖਿਆ 'ਚ ਆਪਣੇ ਪ੍ਰਾਣਾਂ ਦਾ ਬਲਿਦਾਨ ਦੇਣ ਵਾਲੇ ਉਨ੍ਹਾਂ ਵੀਰਾਂ ਅਤੇ ਦੇਸ਼ ਭਗਤਾਂ ਨੂੰ ਯਾਦ ਕਰਨ ਦਾ ਵੀ ਦਿਨ ਹੈ। ਇਸ ਤੋਂ ਬਾਅਦ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਮਿਠਾਈ ਭੇਂਟ ਕੀਤੀ। ਇਸ ਤਰ੍ਹਾਂ ਰਾਸ਼ਟਰੀ ਗੀਤ ਨਾਲ ਗਣਤੰਤਰ ਦਿਵਸ ਸਮਾਗਮ ਦਾ ਮਨਾਇਆ ਗਿਆ।

ਕੈਪਟਨ ਵੱਲੋਂ ਪ੍ਰਧਾਨ ਮੰਤਰੀ ਨੂੰ ਟਿੱਡੀ ਦਲ ਦੇ ਹਮਲੇ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੀ ਅਪੀਲ

ਇਸ ਮੌਕੇ ਸ਼੍ਰੀ ਮਧੁ ਸੂਦਨ ਸ਼ਰਮਾ, ਉੱਪ ਜਨਰਲ ਇੰਸਪੈਕਟਰ/ ਪ੍ਰਧਾਨ ਸਟਾਫ ਅਧਿਕਾਰੀ, ਸੀਮਾ ਸੁਰੱਖਿਆ ਫੋਰਸ ਪੰਜਾਬ ਫਰੰਟੀਅਰ ਨੂੰ ਉਨ੍ਹਾਂ ਦੀ ਦੇਸ਼ ਅਤੇ ਫੋਰਸ ਪ੍ਰਤੀ ਸਮਰਪਣ ਦੀ ਭਾਵਨਾ ਲਈ President’s Police Medal for Distinguished Service ਦੇ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਫਰੰਟੀਅਰ ਨੇ ਹੇਠ ਲਿਖੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਰੱਹਦ ਸੁਰੱਖਿਆ ਫੋਰਸ 'ਚ ਲੰਬੀ ਸਰਾਹਨੀ ਸੇਵਾ ਲਈ Police Medal for Meritorious Service ਦੇ ਲਈ ਵੀ ਚੁਣਿਆ ਗਿਆ—

  • Shri Rajan Sud, Comdt , SHQ Amritsar BSF
  • Sh Karan Singh Slathia, Second - In - Command, 14 Bn BSF
  • Insp Md Asalam Khan, 05 Bn BSF
  • Insp Mustaq Ahmed, Ftr HQ Jalandhar
  • SI Dalbir Singh, 10 Bn BSF
  • SI Pawan Kumar Singh, 73 Bn BSF

ਗਣਤੰਤਰ ਦਿਵਸ ਮੌਕੇ 11 ਪੁਲੀਸ ਅਫਸਰ 'ਮੁੱਖ ਮੰਤਰੀ ਪੁਲੀਸ ਮੈਡਲ' ਨਾਲ ਸਨਮਾਨਿਤ

Get the latest update about True Scoop News, check out more about Punjab News, Border Headquarters, Border Security Force & News In Punjabi

Like us on Facebook or follow us on Twitter for more updates.