26 ਜਨਵਰੀ ਹਿੰਸਾ: ਅਦਾਲਤ ਨੇ ਦੀਪ ਸਿੱਧੂ ਦੀ ਵਧਾਈ 7 ਦਿਨਾਂ ਹੋਰ ਰਿਮਾਂਡ

ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ਉੱਤੇ ਹੋਈ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬੀ ਐਕਟਰ...

ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ਉੱਤੇ ਹੋਈ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬੀ ਐਕਟਰ ਦੀਪ ਸਿੱਧੂ ਦੀ ਪੁਲਸ ਹਿਰਾਸਤ ਵਧਾ ਦਿੱਤੀ ਗਈ ਹੈ। ਦੀਪ ਸਿੱਧੂ ਨੂੰ ਇਕ ਵਾਰ ਫੇਰ 7 ਦਿਨਾਂ ਦੀ ਪੁਲਸ ਰਿਮਾਂਡ ਉੱਤੇ ਦਿੱਲੀ ਪੁਲਸ ਦੀ ਕ੍ਰਾਇਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਕੋਰਟ ਵਿਚ ਪੇਸ਼ੀ ਦੌਰਾਨ ਕ੍ਰਾਈਮ ਬਰਾਂਚ ਵਲੋਂ ਦੀਪ ਦੀ ਰਿਮਾਂਡ ਵਧਾਉਣ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਕੋਰਟ ਨੇ ਇਹ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵੀ ਹਿੰਸਾ ਦੇ ਮੁੱਖ ਦੋਸ਼ੀ ਦੀਪ ਸਿੱਧੂ ਨੂੰ 7 ਦਿਨਾਂ ਦੀ ਪੁਲਸ ਰਿਮਾਂਡ ਉੱਤੇ ਭੇਜਿਆ ਗਿਆ ਸੀ। ਕ੍ਰਾਈਮ ਬਰਾਂਚ ਦੀ ਲੰਬੀ ਪੁੱਛ-ਗਿੱਛ ਵਿਚ ਦੀਪ ਨੇ ਲਾਲ ਕਿਲਾ ਹਿੰਸਾ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਸਨ। ਦਿੱਲੀ ਹਿੰਸਾ ਦੀ ਯੋਜਨਾ ਦਾ ਪਰਦਾਫ਼ਾਸ਼ ਕਰਨ ਲਈ ਕ੍ਰਾਈਮ ਬ੍ਰਾਂਚ ਦੇ ਜੁਆਇੰਟ ਕਮਿਸ਼ਨਰ ਬੀ.ਕੇ. ਸਿੰਘ ਅਤੇ ਡੀ.ਸੀ.ਪੀ. ਮੋਨਿਕਾ ਭਾਰਦਵਾਜ ਨੇ ਵੀ ਦੀਪ ਸਿੱਧੂ ਤੋਂ ਪੁੱਛ-ਗਿੱਛ ਕੀਤੀ। ਇਸ ਤੋਂ ਇਲਾਵਾ ਕਿਸੇ ਵੱਡੀ ਸਾਜਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਆਈ.ਬੀ. ਦੇ ਅਧਿਕਾਰੀ ਵੀ ਦੀਪ ਤੋਂ ਪੁੱਛ-ਗਿੱਛ 'ਚ ਸ਼ਾਮਲ ਹੋਏ ਸਨ।

ਦੱਸਣਯੋਗ ਹੈ ਕਿ 26 ਜਨਵਰੀ ਨੂੰ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀ ਕਿਸਾਨ ਬੈਰੀਕੇਡ ਤੋੜ ਕੇ ਰਾਸ਼ਟਰੀ ਰਾਜਧਾਨੀ 'ਚ ਦਾਖ਼ਲ ਹੋ ਗਏ ਸਨ ਅਤੇ ਆਈ.ਟੀ.ਓ. ਸਮੇਤ ਹੋਰ ਥਾਂਵਾਂ 'ਤੇ ਉਨ੍ਹਾਂ ਦੀਆਂ ਪੁਲਸ ਮੁਲਾਜ਼ਮਾਂ ਨਾਲ ਝੜਪਾਂ ਹੋਈਆਂ ਸਨ। ਕਈ ਪ੍ਰਦਰਸ਼ਨਕਾਰੀ ਟਰੈਕਟਰ ਚਲਾਉਂਦੇ ਹੋਏ ਲਾਲ ਕਿਲ੍ਹਾ ਪਹੁੰਚ ਗਏ ਅਤੇ ਇਤਿਹਾਸਕ ਸਮਾਰਕ 'ਚ ਪ੍ਰਵੇਸ਼ ਕਰ ਗਏ ਅਤੇ ਉਸ ਦੀ ਪ੍ਰਾਚੀਰ 'ਤੇ ਇਕ ਧਾਰਮਿਕ ਝੰਡਾ ਲਗਾ ਦਿੱਤਾ।

Get the latest update about Republic Day violence, check out more about Deep Sidhu, Delhi court, police remand & extended

Like us on Facebook or follow us on Twitter for more updates.