ਰਿਸਰਚ ਦਾ ਦਾਅਵਾ- ਕਈ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਸਕਦੀ ਹੈ ਜਾਦੂਈ ਜੱਫੀ

'ਚ ਕਿਹਾ ਗਿਆ ਹੈ ਕਿ ਔਰਤਾਂ 'ਚ ਇਸ ਜੱਫੀ ਦਾ ਅਸਰ ਜਿਆਦਾ ਹੁੰਦਾ ਹੈ। 76 ਲੋਕਾਂ 'ਤੇ ਕੀਤੀ ਗਈ ਖੋਜ 'ਚ ਇਹ ਗੱਲ ਸਾਹਮਣੇ ਆਈ ਕਿ ਜੱਫੀ ਪਾਉਂਦਾ ਨਾਲ ਕੋਰਟੀਸੋਲ ਨਾਂ ਦੇ ਤਣਾਅ ਵਾਲੇ ਹਾਰਮੋਨ ਦਾ ਉਤਪਾਦਨ ਘੱਟ ਹੁੰਦਾ ਹੈ...

ਅਕਸਰ ਫ਼ਿਲਮ ਟੀਵੀ ਸੀਰੀਅਲ ਚ ਜਦੋਂ ਕੋਈ ਵਿਅਕਤੀ ਉਦਾਸ ਜਾਂ ਨਾਰਾਜ਼ ਹੁੰਦਾ ਹੈ ਤਾਂ ਉਸ ਨੂੰ ਅਰਾਮ ਦੇਣ ਲਈ ਇੱਕ ਕੰਮ ਜਰੂਰ ਕੀਤਾ ਜਾਂਦਾ ਹੈ ਜਾਦੂਈ ਜੱਫੀ। ਇਹ ਇੱਕ ਅਜਿਹਾ ਤਰੀਕਾ ਹੈ ਜੋ ਕਈ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਖਤਮ ਕਰ ਦੇਂਦੀ ਹੈ। ਹੁਣ ਇਸ ਗੱਲ ਦੀ ਪੁਸ਼ਟੀ ਵੀ ਹੋ ਚੁਕੀ ਹੈ ਕਿਉਂਕਿ ਜਾਦੂਈ ਜੱਫੀ ਇਕ ਵਿਅਕਤੀ ਨੂੰ ਖੁਸ਼ ਰੱਖਣ ਅਤੇ ਆਰਾਮ ਦੇਣ 'ਚ ਕਾਫੀ ਮਦਦ ਕਰ ਸਕਦੀ ਹੈ। ਖੋਜ 'ਚ ਕਿਹਾ ਗਿਆ ਹੈ ਕਿ ਔਰਤਾਂ 'ਚ ਇਸ ਜੱਫੀ ਦਾ ਅਸਰ ਜਿਆਦਾ ਹੁੰਦਾ ਹੈ। 76 ਲੋਕਾਂ 'ਤੇ ਕੀਤੀ ਗਈ ਖੋਜ 'ਚ ਇਹ ਗੱਲ ਸਾਹਮਣੇ ਆਈ ਕਿ ਜੱਫੀ ਪਾਉਂਦਾ ਨਾਲ ਕੋਰਟੀਸੋਲ ਨਾਂ ਦੇ ਤਣਾਅ ਵਾਲੇ ਹਾਰਮੋਨ ਦਾ ਉਤਪਾਦਨ ਘੱਟ ਹੁੰਦਾ ਹੈ। 


ਅਮਰੀਕਾ ਦੀ ਐਰੀਜ਼ੋਨਾ ਯੂਨੀਵਰਸਿਟੀ ਵਿੱਚ ਕੀਤੀ ਗਈ ਇਕ ਰਿਸਰਚ ਮੁਤਾਬਿਕ, ਕੋਰਟੀਸੋਲ ਯਾਦਦਾਸ਼ਤ 'ਤੇ ਵੀ ਪ੍ਰਭਾਵ ਪਾਉਂਦਾ ਹੈ ਜੋ ਤਣਾਅ ਨੂੰ ਵੀ ਵਧ ਸਕਦੀ ਹੈ। ਜਦੋਂ ਕੋਈ ਵਿਅਕਤੀ ਪਿਆਰ ਨਾਲ ਜੱਫੀ ਪਾਉਂਦਾ ਹੈ, ਤਾਂ ਆਕਸੀਟੋਸਿਨ ਨਾਮਕ ਹਾਰਮੋਨ ਪੈਦਾ ਹੁੰਦਾ ਹੈ। ਇਹ ਕੋਰਟੀਸੋਲ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਜਾਦੂਈ ਜੱਫੀ ਕਿਸੇ ਨਕਾਰਾਤਮਕ ਘਟਨਾ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਬਿਹਤਰ ਮਹਿਸੂਸ ਕਰਵਾ ਸਕਦੀ ਹੈ। ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਜੱਫੀ ਪਾਉਣ ਤੋਂ ਪਹਿਲਾਂ ਇਹ ਸਮਝ ਲਓ ਕਿ ਸਾਹਮਣੇ ਵਾਲੇ ਨੂੰ ਇਸ ਦੀ ਲੋੜ ਹੈ ਜਾਂ ਨਹੀਂ, ਕਿਉਂਕਿ ਜੱਫੀ ਪਾਉਣ 'ਤੇ ਸਾਹਮਣੇ ਵਾਲੇ ਵਿਅਕਤੀ ਦੀ ਸਥਿਤੀ ਹੀ ਦੱਸ ਸਕੇਗੀ।

ਇਸ ਦੇ ਨਾਲ ਹੀ ਖੋਜ ਚ ਇੱਹ ਗੱਲ ਵੀ ਸਾਹਮਣੇ ਆਈ ਹੈ ਕਿ ਮਰਦਾ ਦੇ ਮੁਕਾਬਲੇ ਜਾਦੂਈ ਜੱਫੀ ਦਾ ਅਸਰ ਔਰਤਾਂ ਤੇ ਜਿਆਦਾ ਹੁੰਦਾ ਹੈ। ਬਹੁਤ ਸਾਰੇ ਮਰਦ ਜੱਫੀ ਪਾਉਣ ਬਾਰੇ ਚੰਗਾ ਮਹਿਸੂਸ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਸਮਾਜਿਕ ਤੌਰ 'ਤੇ ਅਸਾਧਾਰਨ ਸਮਝਿਆ ਜਾਂਦਾ ਹੈ। ਇਕ ਹੋਰ ਕਾਰਨ ਔਰਤ ਅਤੇ ਮਰਦ ਵਿਚਕਾਰ ਛੋਹ ਵੀ ਹੋ ਸਕਦਾ ਹੈ।

Get the latest update about magical hug, check out more about hug benefits in stress & stress relief hug

Like us on Facebook or follow us on Twitter for more updates.