ਯੂਰਪ ਤੋਂ ਅਮਰੀਕਾ ਤੱਕ ਰੈਸਤਰਾਂ, ਬਾਰ ਖੁੱਲ੍ਹੇ; ਸੜਕਾਂ 'ਤੇ ਹੁਣ ਪਹਿਲਾਂ ਵਾਂਗ ਚਹਿਲ-ਪਹਿਲ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਿਚਾਲੇ ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖਬਰਾਂ ਆਈਆਂ ਹਨ। ਕਈ ਦੇਸ਼ਾਂ ਨੇ ਹੌਲੀ-ਹੌਲੀ...

ਵਾਸ਼ਿੰਗਟਨ/ਲੰਡਨ- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਿਚਾਲੇ ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖਬਰਾਂ ਆਈਆਂ ਹਨ। ਕਈ ਦੇਸ਼ਾਂ ਨੇ ਹੌਲੀ-ਹੌਲੀ ਹੀ ਸਹੀ, ਲੰਬੇ ਲਾਕਡਾਊਨ ਤੋਂ ਬਾਅਦ ਅਨਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਂ ਕਿ ਮਹਾਮਾਰੀ ਕਾਰਨ ਰੁਕੀ ਜ਼ਿੰਦਗੀ ਪਟੜੀ ਉੱਤੇ ਆ ਸਕੇ। ਇਸ ਵਿਚ ਬ੍ਰਿਟੇਨ ਤੇ ਅਮਰੀਕਾ ਸਭ ਤੋਂ ਅੱਗੇ ਹਨ, ਤਾਂ ਫਰਾਂਸ, ਗ੍ਰੀਸ, ਆਸਟਰੀਆ, ਡੈਨਮਾਰਕ ਜਿਹੇ ਦੇਸ਼ ਵਿਚ ਵੀ ਰੈਸਤਰਾਂ, ਸਕੂਲ, ਦੁਕਾਨਾਂ, ਬਾਰ ਤੇ ਹੋਰ ਸੁਵਿਧਾਵਾਂ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ ਹਨ। ਹਾਲਾਂਕਿ ਕਈ ਥਾਵਾਂ ਉੱਤੇ ਉਨ੍ਹਾਂ ਨੂੰ ਸ਼ਰਤਾਂ ਦੇ ਨਾਲ ਖੋਲ੍ਹਿਆ ਗਿਆ ਹੈ ਪਰ ਇੰਨੀ ਆਜ਼ਾਦੀ ਨੇ ਵੀ ਲੋਕਾਂ ਨੂੰ ਖੁਸ਼ੀਆਂ ਮਨਾਉਣ ਦਾ ਮੌਕਾ ਤਾਂ ਦੇ ਹੀ ਦਿੱਤਾ ਹੈ।

ਬ੍ਰਿਟੇਨ
ਬ੍ਰਿਟੇਨ ਵਿਚ ਵੀਕੈਂਡ ਮਸਤੀਭਰਿਆ ਰਿਹਾ। ਰੈਸਤਰਾਂ, ਬਾਰ, ਮਿਊਜ਼ਿਕ ਹਾਲ ਪੂਰੀ ਤਰ੍ਹਾਂ ਭਰੇ ਰਹੇ। ਲੋਕਾਂ ਨੇ ਲੰਬੇ ਸਮੇਂ ਬਾਅਦ ਮਿਲੀ ਆਜ਼ਾਦੀ ਯਾਨੀ ਅਨਲਾਕ ਦਾ ਜਸ਼ਨ ਸੜਕਾਂ ਉੱਤੇ ਮਨਾਇਆ। ਸਰਕਾਰ 19 ਮਈ ਤੱਕ ਲਾਕਡਾਊਨ ਖਤਮ ਕਰਨਾ ਚਾਹੁੰਦੀ ਹੈ।

ਅਮਰੀਕਾ
ਅਮਰੀਕਾ ਵਿਚ ਡਿਜ਼ਨੀਲੈਂਡ 412 ਦਿਨਾਂ ਤੋਂ ਬੰਦ ਸੀ। ਇਸ ਦੇ ਖੁੱਲ੍ਹਣ ਉੱਤੇ ਕਈ ਲੋਕ ਭਾਵੁੱਕ ਹੋ ਕੇ ਰੋ ਪਏ। ਡਿਜ਼ਨੀ ਦਾ ਸਟਾਫ ਵੀ ਲੋਕਾਂ ਨੂੰ ਦੇਖ ਹੰਝੂ ਨਹੀਂ ਰੋਕ ਸਕਿਆ।

ਫਰਾਂਸ
ਸੋਮਵਾਰ ਨੂੰ ਅਨਲਾਕ ਦਾ ਅਗਲਾ ਪੜਾਅ ਸ਼ੁਰੂ ਹੋਇਆ। ਸੈਕੰਡਰੀ ਤੇ ਹਾਈਸਕੂਲ ਖੋਲ੍ਹੇ ਗਏ। 10 ਕਿਲੋਮੀਟਰ ਤੱਕ ਦਾ ਟ੍ਰੈਵਲ ਬੈਨ ਹਟਾਇਆ ਯਾਨੀ ਹੁਣ ਕਿਤੇ ਵੀ ਆਉਣ-ਜਾਣ ਛੋਟ ਹੈ। ਪਰ ਵਰਕ ਫਰਾਮ ਹੋਮ, 7 ਵਜ਼ੇ ਤੋਂ ਬਾਅਦ ਲਾਗੂ ਰਹੇਗਾ।

ਗ੍ਰੀਸ
ਗ੍ਰੀਸ ਵਿਚ 6 ਮਹੀਨੇ ਬਾਅਦ ਕੈਫੇ, ਰੈਸਤਰਾਂ ਫਿਰ ਤੋਂ ਖੁੱਲ ਗਏ ਹਨ। ਲਾਕਡਾਊਨ ਵਿਚ ਢਿੱਲ ਦੇ ਬਾਅਦ ਅਤਿਹਾਸਿਕ ਸਥਾਨਾਂ, ਰੈਸਤਰਾਂ ਤੇ ਕੈਫੇ ਵਿਚ ਲੋਕ ਪਰਿਵਾਰ ਦੇ ਨਾਲ ਪਹੁੰਚੇ। ਇਥੇ 3.46 ਲੱਖ ਲੋਕ ਇਨਫੈਕਟਿਡ, 10 ਹਜ਼ਾਰ ਤੋਂ ਵਧੇਰੇ ਮੌਤਾਂ ਹੋਈਆਂ ਹਨ।

Get the latest update about Truescoopnews, check out more about People, Europe, Truescoop & Open

Like us on Facebook or follow us on Twitter for more updates.