ਸੁਸ਼ਾਂਤ ਖੁਦਕੁਸ਼ੀ ਮਾਮਲਾ : ਈਡੀ ਦਫ਼ਤਰ ਪਹੁੰਚੀ ਅਦਾਕਾਰਾ ਰੀਆ ਚੱਕਰਵਰਤੀ, VIDEO

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਰੀਆ ਚੱਕਰਵਰਤੀ ਈਡੀ ਦੇ ਦਫਤਰ ਪਹੁੰਚ ਗਈ ਹੈ। ਏਜੰਸੀ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਰੀਆ ਨੇ ਪੁੱਛਗਿੱਛ...

ਮੁੰਬਈ— ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਰੀਆ ਚੱਕਰਵਰਤੀ ਈਡੀ ਦੇ ਦਫਤਰ ਪਹੁੰਚ ਗਈ ਹੈ। ਏਜੰਸੀ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਰੀਆ ਨੇ ਪੁੱਛਗਿੱਛ ਟਾਲਣ ਦੀ ਗੁਜ਼ਾਰਿਸ਼ ਕੀਤੀ ਸੀ, ਜਿਸ ਨੂੰ ਠੁਕਰਾ ਦਿੱਤਾ ਗਿਆ ਸੀ। ਰੀਆ ਨੇ ਕਿਹਾ ਸੀ ਕਿ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਪਟੀਸ਼ਨ 'ਤੇ ਫੈਸਲਾ ਆਉਣ ਤੱਕ ਉਨ੍ਹਾਂ ਦੇ ਬਿਆਨ ਨਾ ਲਏ ਜਾਣ। ਰੀਆ 'ਤੇ ਸੁਸ਼ਾਂਤ ਦੇ ਖਾਤੇ ਤੋਂ 15 ਕਰੋੜ ਆਪਣੀ ਕੰਪਨੀ 'ਚ ਇਨਵੈਸਟ ਕਰਵਾਉਣ ਦਾ ਦੋਸ਼ ਹੈ।


ਇਸ ਵਿਚਕਾਰ ਈਡੀ ਨੇ ਸੁਸ਼ਾਂਤ ਦੀ ਬਿਜ਼ਨੈੱਸ ਮੈਨੇਜਰ ਸ਼ਰੂਤੀ ਮੋਦੀ ਨੂੰ ਪੁੱਛਗਿੱਛ ਲਈ ਅੱਜ ਬੁਲਾਇਆ ਗਿਆ ਹੈ। ਸੁਸ਼ਾਂਤ ਦੇ ਦੋਸਤ ਸਿਧਾਰਥ ਪਿਠਾਨੀ ਤੋਂ 8 ਅਗਸਤ ਨੂੰ ਪੁੱਛਗਿੱਛ ਕੀਤੀ ਜਾਵੇਗੀ। ਰੀਆ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਲਗਾ ਕੇ ਪਟਨਾ 'ਚ ਉਨ੍ਹਾਂ ਵਿਰੁੱਧ ਦਰਜ ਕੀਤਾ ਗਿਆ ਕੇਸ ਮੁੰਬਈ ਟ੍ਰਾਂਸਫਰ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕੀਤਾ
ਉੱਥੇ ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਇਕ ਮਾਮਲੇ 'ਚ ਬਿਹਾਰ 'ਚ ਕੇਸ ਦਰਜ ਕੀਤਾ ਜਾਣਾ ਕਿਤੋਂ ਵੀ ਗਲਤ ਨਹੀਂ ਹੈ। ਅਪਰਾਧ ਦੀ ਜਾਣਕਾਰੀ ਮਿਲੀ ਹੈ ਤਾਂ ਪੁਲਸ ਨੂੰ ਐੱਫ.ਆਈ.ਆਰ ਦਰਜ ਕਰਨੀ ਹੀ ਪੈਂਦੀ ਹੈ। ਮੁੰਬਈ ਪੁਲਸ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ ਪਰ ਸਾਨੂੰ ਪਤਾ ਲੱਗਾ ਹੈ ਕਿ ਇਸ ਦੇ ਤਾਰ ਮੁੰਬਈ ਹੀ ਨਹੀਂ ਬਲਕਿ ਪੂਰੇ ਦੇਸ਼ ਨਾਲ ਜੁੜੇ ਹਨ।
ਹਲਫਨਾਮੇ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਕੇਸ 'ਚ ਬਿਹਾਰ ਪੁਲਸ ਜਾਂਚ ਨਹੀਂ ਕਰ ਪਾ ਰਹੀ, ਇਸ ਲਈ ਇਸ ਸੀਬੀਆਈ ਨੂੰ ਸੌਂਪਣ ਦੀ ਕੇਂਦਰ ਤੋਂ ਗੁਜ਼ਾਰਿਸ਼ ਕੀਤੀ ਗਈ। ਹੁਣ ਸੀਬੀਆਈ ਨੇ ਕੇਸ ਆਪਣੇ ਹੱਥ 'ਚ ਲੈ ਲਿਆ ਹੈ ਤਾਂ ਰੀਆ ਦੀ ਪਟੀਸ਼ਨ 'ਤੇ ਸੁਣਵਾਈ ਦੀ ਕੋਈ ਜ਼ਰੂਰਤ ਨਹੀਂ । ਸੁਪਰੀਮ ਕੋਰਟ 'ਚ ਇਸ ਮਾਮਲੇ 'ਚ 5 ਅਗਸਤ ਨੂੰ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਤੋਂ 3 ਦਿਨ 'ਚ ਜਵਾਬ ਮੰਗਿਆ ਸੀ।

ਸੀਬੀਆਈ ਨੇ ਵੀ ਦਰਜ ਕੀਤਾ ਹੈ ਕੇਸ
ਇਸ ਵਿਚਕਾਰ ਵੀਰਵਾਰ ਨੂੰ ਸੀਬੀਆਈ ਨੇ ਸੁਸ਼ਾਂਤ ਕੇਸ 'ਚ 6 ਦੋਸ਼ੀਆਂ ਅਤੇ ਬਾਕੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ 'ਚ ਰੀਆ ਚੱਕਰਵਰਤੀ, ਉਨ੍ਹਾਂ ਦੇ ਪਿਤਾ ਇੰਦਰਜੀਤ ਚੱਕਰਵਰਤੀ, ਭਰਾ ਸ਼ੋਵਿਕ ਚੱਕਰਵਰਤੀ, ਮਾਂ ਸੰਧਿਆ ਚੱਕਰਵਰਤੀ, ਉਨ੍ਹਾਂ ਦੇ ਬਿਜ਼ਨੈੱਸ ਮੈਨੇਜਰ ਸੈਮੂਅਲ ਮਿਰਾਂਡਾ, ਪਰਸਨਲ ਮੈਨੇਜਰ ਸ਼ਰੂਤੀ ਮੋਦੀ ਅਤੇ ਬਾਕੀ ਸ਼ਾਮਲ ਹਨ।

Get the latest update about ED QUESTIONS RHEA CHAKRABORTY, check out more about TRENDING NEWS, ENTERTAINMENT NEWS, RHEA CHAKRABORTY ED & MONEY LAUNDERING CASE

Like us on Facebook or follow us on Twitter for more updates.