ਲਿਊਕੋਰੀਆ, ਪੇਸ਼ਾਬ 'ਚ ਜਲਨ ਵਰਗੀਆਂ 6 ਬਿਮਾਰੀਆਂ ਤੋਂ ਰਾਹਤ ਦਵਾਏਗਾ 'ਚਾਵਲ ਦਾ ਪਾਣੀ'

ਆਯੁਰਵੇਦ ਵਿੱਚ ਚੌਲਾਂ ਦੇ ਪਾਣੀ ਜਿਸ ਨੂੰ ਤੰਦੂਲੋਦਕਾ ਕਿਹਾ ਜਾਂਦਾ ਹੈ, ਦੇ ਅਣਗਿਣਤ ਫਾਇਦੇ ਦੱਸੇ ਗਏ ਹਨ। ਆਯੁਰਵੇਦ ਵਿੱਚ ਚੌਲਾਂ ਦੇ ਪਾਣੀ ਦੀ ਵਰਤੋਂ ਕਈ ਗੰਭੀਰ ਬਿਮਾਰੀਆਂ ਤੋਂ ਰਾਹਤ ਲਈ ਕੀਤੀ ਜਾਂਦੀ ਰਹੀ ਹੈ

ਭਾਰਤੀ ਭੋਜਨ ਚੌਲਾਂ ਤੋਂ ਬਿਨਾਂ ਅਧੂਰਾ ਹੈ। ਚਾਵਲ ਇੱਕ ਅਜਿਹਾ ਭੋਜਨ ਹੈ ਜਿਸ ਨੂੰ ਬਣਾਉਣ ਦਾ ਤਰੀਕਾ ਭਾਵੇ ਵੱਖ-ਵੱਖ ਹੈ ਪਰ ਭਾਰਤ ਦੇ ਲਗਭਗ ਹਰ ਘਰ ਵਿੱਚ ਖਾਧਾ ਜਾਂਦਾ ਹੈ। ਇਸ ਨੂੰ ਬਣਾਉਣ ਸਮੇਂ ਅਕਸਰ ਲੋਕ ਚੌਲਾਂ ਨੂੰ ਪਾਣੀ ਵਿੱਚ ਉਬਾਲ ਕੇ ਬਾਕੀ ਬਚੇ ਪਾਣੀ ਨੂੰ ਸੁੱਟ ਦਿੰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਚੌਲਾਂ ਦੇ ਪਾਣੀ ਵਿਚ ਚੌਲਾਂ ਨਾਲੋਂ ਜ਼ਿਆਦਾ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋਕਿ ਇੱਕ ਜਾਦੂਈ ਦਵਾਈ ਮੰਨੀ ਜਾਂਦੀ ਹੈ ਜੋ ਸਿਹਤ ਚਮੜੀ ਅਤੇ ਵਾਲਾਂ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ। ਸਟਾਰਚ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਚਾਵਲ ਊਰਜਾ ਵਧਾਉਂਦਾ ਹੈ ਅਤੇ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਦਾ ਹੈ। ਇਸ ਵਿੱਚ ਕਈ ਮਹੱਤਵਪੂਰਨ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਆਯੁਰਵੇਦ ਮੁਤਾਬਿਕ ਚੌਲਾਂ  ਦੇ ਪਾਣੀ ਦੇ ਲਾਭ 
ਆਯੁਰਵੇਦ ਵਿੱਚ ਚੌਲਾਂ ਦੇ ਪਾਣੀ ਜਿਸ ਨੂੰ ਤੰਦੂਲੋਦਕਾ ਕਿਹਾ ਜਾਂਦਾ ਹੈ, ਦੇ ਅਣਗਿਣਤ ਫਾਇਦੇ ਦੱਸੇ ਗਏ ਹਨ। ਆਯੁਰਵੇਦ ਵਿੱਚ ਚੌਲਾਂ ਦੇ ਪਾਣੀ ਦੀ ਵਰਤੋਂ ਕਈ ਗੰਭੀਰ ਬਿਮਾਰੀਆਂ ਤੋਂ ਰਾਹਤ ਲਈ ਕੀਤੀ ਜਾਂਦੀ ਰਹੀ ਹੈ।

ਲਿਊਕੋਰੀਆ, ਪੇਸ਼ਾਬ ਦੀਆਂ ਸਮੱਸਿਆਵਾਂ ਤੋਂ ਰਾਹਤ 
ਡਾਕਟਰ ਅਨੁਸਾਰ, ਚੌਲਾਂ ਦਾ ਪਾਣੀ ਵਾਈਟ ਡਿਸਚਾਰਜ ਯਾਨੀ ਲਿਊਕੋਰੀਆ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਚੌਲਾਂ ਦਾ ਪਾਣੀ ਚਮੜੀ ਅਤੇ ਵਾਲਾਂ ਲਈ ਮਿਰੇਕਲ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਚਮੜੀ ਅਤੇ ਵਾਲਾਂ ਲਈ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਪੇਸ਼ਾਬ ਸੰਬੰਧੀ ਸਮੱਸਿਆਵਾਂ ਲਈ ਰਾਮਬਾਣ ਇਲਾਜ ਲਈ ਵੀ ਚੋਲਾਂ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਡਾਕਟਰ ਅਨੁਸਾਰ ਚੌਲਾਂ ਦਾ ਪਾਣੀ ਕੁਦਰਤ ਵਿਚ ਠੰਡਾ ਹੁੰਦਾ ਹੈ। ਇਸ ਲਈ ਇਹ ਪੇਸ਼ਾਬ ਦੀ ਜਲਨ, ਦਸਤ, ਖੂਨ ਵਗਣ ਦੇ ਰੋਗ ਅਤੇ ਭਾਰੀ ਮਾਹਵਾਰੀ ਵਿਚ ਲਾਭਕਾਰੀ ਹੈ। ਇਸ ਤੋਂ ਇਲਾਵਾ ਇਹ ਹਥੇਲੀਆਂ ਅਤੇ ਤਲੀਆਂ 'ਚ ਜਲਨ ਨੂੰ ਵੀ ਘੱਟ ਕਰਦਾ ਹੈ।


ਚਿਹਰੇ 'ਤੇ ਨਿਖਾਰ ਲਈ 
ਤੁਸੀਂ ਆਪਣੇ ਚਿਹਰੇ ਅਤੇ ਵਾਲਾਂ ਨੂੰ ਧੋਣ ਲਈ ਚੌਲਾਂ ਦੇ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸਨੂੰ ਆਪਣਾ ਚਿਹਰਾ ਧੋਣ ਲਈ ਵਰਤ  ਸਕਦੇ ਹੋ ਜਿਸ ਨਾਲ ਕਾਫੀ ਫਾਇਦਾ ਹੋਵੇਗਾ।  ਚੌਲਾਂ ਦੇ ਪਾਣੀ ਵਿੱਚ ਐਂਟੀਆਕਸੀਡੈਂਟ, ਨਮੀ ਦੇਣ ਵਾਲੀ ਅਤੇ ਯੂਵੀ ਕਿਰਨਾਂ ਨੂੰ ਸੋਖਣ ਵਾਲੀਆਂ ਵਿਸ਼ੇਸ਼ਤਾਵਾਂ ਵੀ ਹੁੰਦੀਆਂ ਹਨ ਜੋ ਪੋਰਸ ਨੂੰ ਕੱਸਦੀਆਂ ਹਨ ਅਤੇ ਪਿਗਮੈਂਟੇਸ਼ਨ ਅਤੇ ਉਮਰ ਦੇ ਧੱਬਿਆਂ ਨੂੰ ਰੋਕਦੀਆਂ ਹਨ।

ਵਿਟਾਮਿਨ ਦਾ ਭੰਡਾਰ
ਚੌਲਾਂ ਦੇ ਪਾਣੀ ਵਿੱਚ ਬਹੁਤ ਸਾਰੇ ਖਣਿਜ ਅਤੇ ਵਿਟਾਮਿਨ ਹੁੰਦੇ ਹਨ ਜੋ ਚਮੜੀ ਲਈ ਜ਼ਰੂਰੀ ਹੁੰਦੇ ਹਨ। ਇਸ ਵਿਚ 'ਇਨੋਸਿਟੋਲ' ਨਾਂ ਦਾ ਮਿਸ਼ਰਣ ਹੁੰਦਾ ਹੈ ਜੋ ਸੈੱਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ, ਬੁਢਾਪੇ ਦੀ ਪ੍ਰਕਿਰਿਆ ਵਿਚ ਦੇਰੀ ਕਰਦਾ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਉਤੇਜਿਤ ਕਰਦਾ ਹੈ।

ਚੌਲਾਂ ਦਾ ਪਾਣੀ ਕਿਵੇਂ ਬਣਾਉਣਾ ਹੈ
10 ਗ੍ਰਾਮ (1 ਕਟੋਰਾ) ਚੌਲ ਲੈ ਕੇ ਇਕ ਵਾਰ ਧੋ ਲਓ। ਹੁਣ ਇਸ ਵਿਚ 60-80 ਮਿਲੀਲੀਟਰ ਪਾਣੀ ਪਾਓ ਅਤੇ ਇਸ ਨੂੰ ਮਿੱਟੀ ਦੇ ਭਾਂਡੇ/ਸਟੇਨਲੈਸ ਸਟੀਲ ਦੇ ਭਾਂਡੇ ਵਿਚ 2-6 ਘੰਟਿਆਂ ਲਈ ਬੰਦ ਕਰ ਦਿਓ। ਫਿਰ ਚੌਲਾਂ ਨੂੰ 2-3 ਮਿੰਟ ਲਈ ਪਾਣੀ 'ਚ ਭਿਓ ਕੇ ਛਾਣ ਲਓ ਅਤੇ ਇਹ ਵਰਤੋਂ ਲਈ ਤਿਆਰ ਹੈ।

Get the latest update about rice water skin care, check out more about health news, rice water face wash, rice water hair growth & rice water for skin care

Like us on Facebook or follow us on Twitter for more updates.