ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਦਾ ਕਾਰਡ

ਖਬਰਾਂ ਮੁਤਾਬਕ ਰਿਚਾ ਅਤੇ ਅਲੀ 4 ਅਕਤੂਬਰ ਨੂੰ ਵਿਆਹ ਕਰਨ ਜਾ ਰਹੇ ਹਨ। ਵਿਆਹ ਦਿੱਲੀ ਦੇ ਜਿਮਖਾਨਾ ਕਲੱਬ 'ਚ ਹੋਵੇਗਾ ...

ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਵਿਆਹ ਸੁਰਖੀਆਂ 'ਚ ਹੈ। ਲੰਬੇ ਸਮੇਂ ਤੋਂ ਲਿਵਿਨ ਵਿੱਚ ਰਹਿ ਰਹੇ ਦੋਵੇਂ ਅਦਾਕਾਰੰ ਦੇ ਵਿਆਹ ਨੂੰ ਲੈ ਕੇ ਕਾਫੀ ਖਬਰਾਂ ਆ ਚੁੱਕੀਆਂ ਹਨ। ਹੁਣ ਦੋਵਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਹੈ ਜੋ ਕਾਫੀ ਵੱਖਰਾ ਅਤੇ ਅਨੋਖਾ ਹੈ।


ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਰਿਚਾ ਅਤੇ ਅਲੀ ਦੇ ਵਿਆਹ ਦਾ ਕਾਰਡ ਬਿਲਕੁਲ ਵੱਖਰਾ ਤੇ ਦੇਸੀ ਫੀਲ ਦਵਾਉਂਦਾ ਹੈ। ਇਹ ਕਾਰਡ ਤੋਂ ਪਤਾ ਲਗਦਾ ਹੈ ਕਿ ਅਲੀ ਅਤੇ ਰਿਚਾ ਕਿਸੇ ਰੈਟਰੋ ਥੀਮ 'ਤੇ ਵਿਆਹ ਕਰਨ ਜਾ ਰਹੇ ਹਨ। ਇਹ ਅਨੌਖਾ ਕਾਰਡ ਇਕ ਮਾਚਿਸ ਬਾਕਸ ਵਰਗਾ ਦਿਸਦਾ ਹੈ। ਇਸ 'ਚ ਸਾਈਕਲ 'ਤੇ ਬੈਠੇ ਰਿਚਾ ਅਤੇ ਅਲੀ ਦਾ ਸਕੈਚ ਹੈ ਅਤੇ ਉੱਪਰ 'ਕਪਲ ਮੈਚ' ਲਿਖਿਆ ਹੋਇਆ ਹੈ।


ਖਬਰਾਂ ਮੁਤਾਬਕ ਰਿਚਾ ਅਤੇ ਅਲੀ 4 ਅਕਤੂਬਰ ਨੂੰ ਵਿਆਹ ਕਰਨ ਜਾ ਰਹੇ ਹਨ। ਵਿਆਹ ਦਿੱਲੀ ਦੇ ਜਿਮਖਾਨਾ ਕਲੱਬ 'ਚ ਹੋਵੇਗਾ ਅਤੇ ਇਸ ਤੋਂ ਬਾਅਦ ਦਿੱਲੀ 'ਚ ਹੀ ਵੱਡਾ ਰਿਸੈਪਸ਼ਨ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਹ ਜੋੜਾ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਵੀ ਦੇ ਸਕਦਾ ਹੈ।
Get the latest update about RICHA CHADHA ALI FAZAL CARD, check out more about RICHA CHADHA ALI FAZAL WEDDING CARD, ALI FAZAL, UNIQUE CARD & RICHA CHADHA

Like us on Facebook or follow us on Twitter for more updates.