ਹੁਣ ਚੱਪਲਾਂ ਪਾ ਕੇ ਵਾਹਨ ਚਲਾਉਣ ਵਾਲਿਆਂ ਦੀ ਨਹੀਂ ਖੈਰ, ਜਾਣਨ ਲਈ ਕਰੋ ਖ਼ਬਰ 'ਤੇ ਕਲਿੱਕ

ਨਵਾਂ ਮੋਟਰ ਵਹੀਕਲ ਐਕਟ 1 ਸਤੰਬਰ 2019 ਤੋਂ ਦੇਸ਼ਭਰ ਵਿਚ ਲਾਗੂ ਹੋ ਗਿਆ ਹੈ। ਉਸ ਸਮੇਂ ਤੋਂ ਦੇਸ਼ਭਰ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਵਜੋਂ ਵੱਡੀ ਰਕਮ ਇਕੱਠੀ ਕੀਤੀ ਜਾ ਰਹੀ ਹੈ। ਨਵੇਂ ਮੋਟਰ...

ਨਵੀਂ ਦਿੱਲੀ— ਨਵਾਂ ਮੋਟਰ ਵਹੀਕਲ ਐਕਟ 1 ਸਤੰਬਰ 2019 ਤੋਂ ਦੇਸ਼ਭਰ ਵਿਚ ਲਾਗੂ ਹੋ ਗਿਆ ਹੈ। ਉਸ ਸਮੇਂ ਤੋਂ ਦੇਸ਼ਭਰ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਵਜੋਂ ਵੱਡੀ ਰਕਮ ਇਕੱਠੀ ਕੀਤੀ ਜਾ ਰਹੀ ਹੈ। ਨਵੇਂ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਤੋਂ ਬਾਅਦ ਬਿਨਾਂ ਲਾਇਸੈਂਸ ਦੇ ਡਰਾਈਵਿੰਗ ਕਰਨ 'ਤੇ 5,000 ਰੁਪਏ ਤੱਕ ਦਾ ਚਲਾਨ ਕੱਟਿਆ ਜਾ ਰਿਹਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਤੁਸੀਂ ਚੱਪਲਾਂ ਪਾ ਕੇ ਵਾਹਨ ਚਲਾਉਂਦੇ ਹੋ ਤਾਂ ਇਹ ਵੀ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਨਿਯਮ ਦੀ ਹਾਲੇ ਵੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾਂਦੀ। ਟ੍ਰੈਫਿਕ ਨਿਯਮਾਂ ਦੇ ਅਨੁਸਾਰ, ਜੇਕਰ ਦੋਪਹੀਆ ਵਾਹਨ ਚਾਲਕ ਨੂੰ ਚੱਪਲਾਂ ਪਾ ਕੇ ਚਲਾ ਰਿਹਾ ਹੋਵੇ ਤਾਂ ਦੋਪਹੀਆ ਵਾਹਨ ਚਾਲਕ ਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ।ਇਹ ਨਿਯਮ ਡਰਾਈਵਰ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਬਣਾਇਆ ਗਿਆ ਹੈ।ਨਿਯਮਾਂ  ਅਨੁਸਾਰ ਸਲੀਪਰ ਜਾਂ ਚੱਪਲਾਂ ਪਾ ਕੇ ਗੇਅਰ ਵਾਲੇ ਦੋ ਪਹੀਆ ਵਾਹਨ ਚਲਾਉਣ ਦੀ ਆਗਿਆ ਨਹੀਂ ਹੈ, ਕਿਉਂਕਿ ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਦੁਰਘਟਨਾ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਦੁਬਾਰਾ ਫੜਿਆ ਜਾਂਦਾ ਹੈ ਤਾਂ 15 ਦਿਨਾਂ ਲਈ ਜੇਲ੍ਹ ਹੋ ਸਕਦੀ ਹੈ।

ਨਵੇਂ ਟ੍ਰੈਫਿਕ ਨਿਯਮਾਂ ਕਰਕੇ ਸੜਕਾਂ 'ਤੇ ਦਹਿਸ਼ਤ ਦਾ ਮਾਹੌਲ, ਖ਼ਜ਼ਾਨੇ ਭਰਨ 'ਚ ਲੱਗੀ ਸਰਕਾਰ

ਸੂਤਰਾਂ ਅਨੁਸਾਰ, ਜੇਕਰ ਤੁਸੀਂ ਸਲੀਪਰ ਜਾਂ ਚੱਪਲਾਂ ਪਾ ਕੇ ਦੋਪਹੀਆ ਵਾਹਨ ਚਲਾਉਂਦੇ ਹੋਏ ਫੜੇ ਜਾਂਦੇ ਹੋ, ਤਾਂ ਤੁਹਾਨੂੰ 1000 ਰੁਪਏ ਜੁਰਮਾਨਾ ਦੇਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਦੁਬਾਰਾ ਚੱਪਲਾਂ ਪਾ ਕੇ ਸਾਈਕਲ ਚਲਾਉਂਦੇ ਹੋਏ ਫੜੇ ਜਾਂਦੇ ਹੋ, ਤਾਂ ਤੁਹਾਨੂੰ 15 ਦਿਨਾਂ ਲਈ ਜੇਲ ਜਾਣਾ ਪੈ ਸਕਦਾ ਹੈ।ਨਵੇਂ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਤੋਂ ਬਾਅਦ ਕੁਝ ਥਾਵਾਂ 'ਤੇ ਚੱਪਲਾਂ ਪਾ ਕੇ ਦੋਪਹੀਆ ਵਾਹਨ ਚਲਾਉਣ ਵਾਲੇ ਡਰਾਈਵਰਾਂ ਦੇ ਚਲਾਨ ਵੀ ਕੱਟੇ ਗਏ ਹਨ।

Get the latest update about News In Punjabi, check out more about Motor Vehicle Act 2019, Violating Traffic Rules, Motor Vehicle Act & True Scoop News

Like us on Facebook or follow us on Twitter for more updates.